Home >>Punjab

Jalandhar News: ਚਾਰ ਲੱਖ ਵਿੱਚ ਵੇਚੀ ਪੰਜਾਬੀ ਲੜਕੀ ਓਮਾਨ ਵਿਚ ਦੋ ਮਹੀਨੇ ਤੱਕ ਸੜਕਾਂ ਉਪਰ ਰਹੀ ਭਟਕਦੀ

Jalandhar News: ਜਲੰਧਰ ਜ਼ਿਲ੍ਹੇ ਦੀ ਲੜਕੀ ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜਬੂਰੀ ਕਾਰਨ ਨੌਕਰੀ ਦੀ ਖਾਤਰ ਓਮਾਨ ਗਈ ਸੀ, ਉਥੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਗਈ। ਉਸਦੀ ਆਪਣੀ ਭਾਬੀ ਨੇ ਇੱਕ ਏਜੰਟ ਨਾਲ ਮਿਲ ਕੇ ਉਸਨੂੰ ਚਾਰ ਲੱਖ ਰੁਪਏ ਵਿੱਚ ਵੇਚ ਦਿੱਤਾ। 

Advertisement
Jalandhar News: ਚਾਰ ਲੱਖ ਵਿੱਚ ਵੇਚੀ ਪੰਜਾਬੀ ਲੜਕੀ ਓਮਾਨ ਵਿਚ ਦੋ ਮਹੀਨੇ ਤੱਕ ਸੜਕਾਂ ਉਪਰ ਰਹੀ ਭਟਕਦੀ
Ravinder Singh|Updated: Jun 22, 2025, 05:38 PM IST
Share

Jalandhar News: ਜਲੰਧਰ ਜ਼ਿਲ੍ਹੇ ਦੀ ਲੜਕੀ ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜਬੂਰੀ ਕਾਰਨ ਨੌਕਰੀ ਦੀ ਖਾਤਰ ਓਮਾਨ ਗਈ ਸੀ, ਉਥੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਗਈ। ਉਸਦੀ ਆਪਣੀ ਭਾਬੀ ਨੇ ਇੱਕ ਏਜੰਟ ਨਾਲ ਮਿਲ ਕੇ ਉਸਨੂੰ ਚਾਰ ਲੱਖ ਰੁਪਏ ਵਿੱਚ ਵੇਚ ਦਿੱਤਾ। ਪੀੜਤ ਲੜਕੀ ਨੂੰ ਉਥੇ ਗੰਭੀਰ ਤਸ਼ੱਦਦ, ਅਣਮਨੁੱਖੀ ਸਲੂਕ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਪਰਤੀ ਪੀੜਤਾ ਨੇ ਆਪਣੀ ਹੱਡਬੀਤੀ ਦੱਸਦਿਆ ਕਿਹਾ ਕਿ ਉਸਨੇ ਆਪਣੇ ਘਰ ਦੀਆਂ ਮਜਬੂਰੀਆਂ ਨੂੰ ਦੇਖਦਿਆ ਇਹ ਸਭ ਵੀ ਸਹਿਣ ਕਰ ਲਿਆ ਸੀ ਪਰ ਹੱਦ ਉਸ ਵੇਲੇ ਹੋਈ ਜਦੋਂ ਉਸਦੀ ਬਿਨਾਂ ਵਜ੍ਹਾ ਕੁੱਟਮਾਰ ਹੋਣ ਲੱਗ ਪਈ।

ਪੀੜਤਾ ਨੇ ਦੱਸਿਆ ਕਿ ਓਮਾਨ ਵਿੱਚ ਉਸਨੂੰ ਲੰਬੇ ਸਮੇਂ ਤੱਕ ਦਿਨ-ਰਾਤ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਪਰ ਨਾਂ ਹੀ ਤਨਖਾਹ ਦਿੱਤੀ ਗਈ ਅਤੇ ਨਾ ਹੀ ਪੂਰਾ ਖਾਣਾ। ਉਸਨੇ ਦੱਸਿਆ ਕਿ ਤਸ਼ੱਦਦ ਦੇ ਵਿਰੋਧ ਉੱਤੇ ਉਸਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਅਤੇ ਮਰਜ਼ੀ ਖਿਲਾਫ ਕੰਮ ਲਈ ਮਜਬੂਰ ਕੀਤਾ ਗਿਆ। ਪੀੜਤਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਨਾਲ ਉਹ ਬਚ ਬਚਾਅ ਕਿ ਪਰਿਵਾਰ ਦੇ ਚੁੰਗਲ ਤੋਂ ਨਿਕਲਣ ਤੋਂ ਬਾਅਦ ਉਸਨੂੰ ਤਕਰੀਬਨ ਦੋ ਮਹੀਨੇ ਤੱਕ ਓਮਾਨ ਦੀਆਂ ਸੜਕਾਂ ਭਟਕਣਾ ਪਿਆ ਜਿਥੇ ਉਸਦੇ ਲਈ ਕੋਈ ਸਹਾਰਾ ਨਹੀਂ ਸੀ।

ਪੀੜਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਓਮਾਨ ਵਿੱਚ ਉਸ ਵਾਂਗ ਹੀ ਯੂਪੀ, ਬਿਹਾਰ ਅਤੇ ਪੰਜਾਬ ਦੀਆਂ ਲਗਭਗ 20 ਹੋਰ ਲੜਕੀਆਂ ਵੀ ਇੱਕ ਪਾਰਕ ਵਿੱਚ ਨਰਕ ਵਰਗੀ ਜ਼ਿੰਦਗੀ ਜੀਅ ਰਹੀਆਂ ਹਨ। ਜਿਨ੍ਹਾਂ ਦੀ ਜ਼ਿੰਦਗੀ ਹਰ ਵੇਲੇ ਖਤਰੇ ਵਿੱਚ ਹੈ। ਇੱਕ ਭਿਆਨਕ ਮੰਜ਼ਰ ਦਾ ਜ਼ਿਕਰ ਕਰਦਿਆਂ ਪੀੜਤਾ ਨੇ ਦੱਸਿਆ ਕਿ ਇੱਕ ਲੜਕੀ ਨੂੰ ਉਸਦੀਆਂ ਅੱਖਾਂ ਸਾਹਮਣੇ ਸਿੱਧਾ ਪਾਰਕ ਵਿਚੋਂ ਉਸਦੇ ਵਾਲਾਂ ਤੋਂ ਘਸੀਟ ਕੇ ਕਾਰ ਵਿੱਚ ਬੈਠਾ ਕੇ ਲਿਆ ਗਿਆ। ਇਸ ਘਟਨਾ ਨੇ ਉਸਦੇ ਮਨ ਨੂੰ ਪੂਰੀ ਤਰ੍ਹਾਂ ਨਾਲ ਝੰਜੋੜ ਦਿੱਤਾ ਤੇ ਉਸਦੇ ਅੰਦਰ ਵਾਪਸੀ ਦੀ ਉਮੀਦ ਨੂੰ ਖਤਮ ਕਰ ਦਿੱਤਾ।

ਫਿਰ ਕਿਸੇ ਤਰੀਕੇ ਪੀੜਤਾ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਸਦੇ ਪਤੀ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਾਰੀ ਜਾਣਕਾਰੀ ਦਿੱਤੀ। ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਤੁਰੰਤ ਕਾਰਵਾਈ ਕੀਤੀ, ਜਿਸ ਸਦਕਾ 10 ਦਿਨਾਂ ਅੰਦਰ ਹੀ ਪੀੜਤਾ ਦੀ ਸੁਰੱਖਿਅਤ ਵਾਪਸੀ ਸੰਭਵ ਹੋਈ। ਪੀੜਤਾ ਅਤੇ ਉਸਦੇ ਪਰਿਵਾਰ ਨੇ ਸੰਤ ਸੀਚੇਵਾਲ ਅਤੇ ਭਾਰਤੀ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ।

ਮਨੁੱਖੀ ਤਸਕਰੀ ਨੂੰ ਅੰਜ਼ਾਮ ਦੇ ਰਹੇ ਗਿਰੋਹ ਤੇ ਲੰਗਾਮ ਲਗਾਉਣਾ ਜ਼ਰੂਰੀ : ਸੰਤ ਸੀਚੇਵਾਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡੂੰਘੀ ਹਮਦਰਦੀ ਪ੍ਰਗਟ ਕਰਦਿਆ ਕਿਹਾ ਕਿ ਬਿਨ ਮਾਂ ਬਾਪ ਦੀ ਧੀ ਨੂੰ ਉਸਦੀ ਹੀ ਸਖੀ ਭਾਬੀ ਵੱਲੋਂ ਇਸ ਤਰ੍ਹਾਂ ਨਾਲ ਫਸਾ ਦੇਣ ਦੇ ਮਾਮਲੇ ਨੇ ਜ਼ਾਹਿਰ ਕੀਤਾ ਹੈ ਕਿ ਲਾਲਚ ਕਿਸ ਹੱਦ ਤੱਕ ਸਾਡੇ ਮਨਾਂ ਵਿੱਚ ਹਾਵੀ ਹੋ ਗਿਆ ਹੈ। ਉਨ੍ਹਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਜਦ ਤੱਕ ਮਨੁੱਖ ਤਸਕਰੀ ਨੂੰ ਅੰਜ਼ਾਮ ਦੇ ਰਹੇ ਅਜਿਹੇ ਗਿਰੋਹਾਂ ਉਤੇ ਸਖ਼ਤ ਕਾਰਵਾਈ ਉਤੇ ਲਗਾਮ ਨਹੀਂ ਲਗਾਈ ਜਾਂਦੀ, ਉਦੋਂ ਤੱਕ ਹਾਲਾਤ ਵਿੱਚ ਬਦਲਾਅ ਨਹੀਂ ਆ ਸਕਦੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਅਜਿਹੋ ਗਿਰੋਹਾਂ ਤੇ ਖਾਸ ਕਰਕੇ ਰਿਸ਼ਤੇਦਾਰਾਂ ਤੋਂ ਬਚਣ ਦੀ ਅਪੀਲ ਕੀਤੀ ਜੋ ਵਿਦੇਸ਼ ਜਾਣ ਦੇ ਵੱਡੇ ਵੱਡੇ ਸੁਫਨੇ ਦਿਖਾ ਕਿ ਲੜਕੀਆਂ ਨੂੰ ਅਰਬ ਮੁਲਕਾਂ ਵਿੱਚ ਫਸਾ ਰਹੇ ਹਨ।

ਚੋਰੀ ਦੇ ਝੂਠੇ ਇਲਜ਼ਾਮ ਬਣੇ ਇਨਸਾਫ ਵਿੱਚ ਰੁਕਾਵਟ
ਪੀੜਤਾ ਨੇ ਦੱਸਿਆ ਕਿ ਘਰੋਂ ਨਿਕਲਣ ਤੋਂ ਬਾਅਦ ਪਰਿਵਾਰ ਨੇ ਉਸ 'ਤੇ ਝੂਠਾ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਸੀ, ਜਿਸ ਕਾਰਨ ਉਸਦੇ ਲਈ ਓਮਾਨ ਤੋਂ ਬਾਹਰ ਨਿਕਲਣਾ ਹੋਰ ਵੀ ਮੁਸ਼ਕਿਲ ਹੋ ਗਿਆ ਤੇ ਉਸਨੇ ਇਹ ਵੀ ਦੱਸਿਆ ਕਿ ਇਹ ਤਰੀਕਾ ਉੱਥੇ ਹੋਰ ਲੜਕੀਆਂ ਨਾਲ ਵੀ ਵਰਤਿਆ ਜਾ ਰਿਹਾ ਹੈ, ਜੋ ਇਨਸਾਫ ਲਈ ਅੱਜ ਵੀ ਭਟਕ ਰਹੀਆਂ ਹਨ।

Read More
{}{}