Kisan Union Supported Diljit Dosanjh (ਤਰਸੇਮ ਲਾਲ ਭਾਰਦਵਾਜ): ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦੀ ਸਰਦਾਰ ਜੀ 3 ਫਿਲਮ ਵਿੱਚ ਪਾਕਿਸਤਾਨ ਦੀ ਰਹਿਣ ਵਾਲੀ ਕਲਾਕਾਰ ਹਨੀਆ ਆਮਿਰ ਵੱਲੋ ਕੰਮ ਕੀਤੇ ਜਾਣ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਇਤਰਾਜ ਜਤਾਇਆ ਜਾ ਰਿਹਾ ਅਤੇ ਦਲਜੀਤ ਦੋਸਾਂਝ ਨੂੰ ਗੱਦਾਰ ਕਹਿਣ ਦੇ ਨਾਲ-ਨਾਲ ਇਸ ਫਿਲਮ ਤੇ ਪਾਬੰਦੀ ਲਗਾਏ ਜਾਣ ਦੀ ਵੀ ਮੰਗ ਕਰ ਰਹੇ ਹਨ। ਜਿਸ ਤੋਂ ਬਾਅਦ ਕਈ ਮਸ਼ਹੂਰ ਅਤੇ ਆਮ ਲੋਕ ਵੀ ਇਸ ਸਭ ਨੂੰ ਲੈ ਕੇ ਦਲਜੀਤ ਦੋਸਾਂਝ ਦੇ ਹੱਕ ਵਿੱਚ ਆਏ ਹਨ।
ਹੁਣ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੀ ਦਲਜੀਤ ਦੋਸਾਂਝ ਦੇ ਹੱਕ ਵਿੱਚ ਆਈ ਹੈ। ਉਹਨਾਂ ਨੇ ਕਿਹਾ ਕਿ ਕੁਝ ਕਲਾਕਾਰ ਬਿਨ੍ਹਾਂ ਗੱਲ ਤੋਂ ਵਿਰੋਧ ਕਰ ਰਹੇ ਹਨ। ਜਿਨਾਂ ਨੂੰ ਕੋਈ ਜਾਣਦਾ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਦੋਂ ਦਿੱਲੀ ਵਿਚ ਕਿਸਾਨੀ ਧਰਨਾ ਲੱਗਿਆ ਸੀ। ਉਸ ਸਮੇਂ ਦਲਜੀਤ ਕਿਸਾਨਾਂ ਨਾਲ ਦਰੀਆ ਤੇ ਆ ਕੇ ਬੈਠਦਾ ਸੀ। ਹੁਣ ਪੂਰੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਲਜੀਤ ਦੇ ਨਾਲ ਖੜੀ ਹੈ। ਉਹਨਾਂ ਨੇ ਕਿਹਾ ਕਿ ਇਹ ਫਿਲਮ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋ ਪਹਿਲਾ ਦੀ ਬਣੀ ਹੋਈ ਹੈ ਇਸ ਲਈ ਇਸਦਾ ਵਿਰੋਧ ਕਰਨਾ ਗ਼ਲਤ ਹੈ।
ਉਹਨਾਂ ਨੇ ਕਿਹਾ ਕਿ ਹੋਰ ਵੀ ਬਹੁਤ ਫਿਲਮਾਂ ਹਨ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਕਲਾਕਾਰ ਕੰਮ ਕਰਦੇ ਹਨ ਫਿਰ ਤਾਂ ਉਹਨਾਂ ਸਭ ਫਿਲਮਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਲਜੀਤ ਸਿੰਘ ਦੋਸਾਂਝ ਦੇ ਨਾਲ ਡੱਟ ਕੇ ਖੜੀ ਹੈ।