Home >>Punjab

Satwinder Bugga News: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਖ਼ਿਲਾਫ਼ ਕਾਰਵਾਈ ਲਈ ਭਰਾ ਪਹੁੰਚਿਆ ਹਾਈਕੋਰਟ

Satwinder Bugga News: ਜ਼ਮੀਨੀ ਵਿਵਾਦ ਨੂੰ ਲੈ ਕੇ ਸਤਵਿੰਦਰ ਬੁੱਗਾ ਤੇ ਉਸਦੇ ਭਰਾ ਦੀ ਲੜਾਈ ਦਾ ਮਾਮਲਾ ਸ਼ੋਸ਼ਲ ਮੀਡੀਆ ਉੱਤੇ ਵੀ ਸੁਰਖਿਆ ਵਿੱਚ ਰਿਹਾ ਹੈ। 23 ਦਸੰਬਰ ਨੂੰ ਦੋਨਾਂ ਭਰਾਵਾਂ ਦੇ ਝਗੜੇ ਦੌਰਾਨ ਦਵਿੰਦਰ ਭੋਲਾ ਦੀ ਪਤਨੀ ਅਮਰਜੀਤ ਕੌਰ ਦੀ ਮੌਤ ਹੋ ਗਈ। 

Advertisement
Satwinder Bugga News: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਖ਼ਿਲਾਫ਼ ਕਾਰਵਾਈ ਲਈ ਭਰਾ ਪਹੁੰਚਿਆ ਹਾਈਕੋਰਟ
Manpreet Singh|Updated: Jan 06, 2024, 04:12 PM IST
Share

Satwinder Bugga News:(Jagmeet Singh): ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਸਦੇ ਭਰਾ ਦਵਿੰਦਰ ਭੋਲਾ ਦੇ ਵਿਚਾਲੇ ਜਮੀਨੀ ਵਿਵਾਦ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਦੋਵੇ ਭਰਾਵਾਂ ਵਿਚਾਲੇ ਆਪਸੀ ਝਗੜਾ ਚਲਦਾ ਆ ਰਿਹਾ ਸੀ। ਜ਼ਮੀਨੀ ਵਿਵਾਦ ਨੂੰ ਲੈ ਕੇ ਸਤਵਿੰਦਰ ਬੁੱਗਾ ਤੇ ਉਸਦੇ ਭਰਾ ਦੀ ਲੜਾਈ ਦਾ ਮਾਮਲਾ ਸ਼ੋਸ਼ਲ ਮੀਡੀਆ ਉੱਤੇ ਵੀ ਸੁਰਖਿਆ ਵਿੱਚ ਰਿਹਾ ਹੈ। 23 ਦਸੰਬਰ ਨੂੰ ਦੋਨਾਂ ਭਰਾਵਾਂ ਦੇ ਝਗੜੇ ਦੌਰਾਨ ਦਵਿੰਦਰ ਭੋਲਾ ਦੀ ਪਤਨੀ ਅਮਰਜੀਤ ਕੌਰ ਦੀ ਮੌਤ ਹੋ ਗਈ। 

ਜਿਸ ਦੌਰਾਨ ਦਵਿੰਦਰ ਭੋਲਾ ਨੇ ਆਪਣੀ ਪਤਨੀ ਦੀ ਮੌਤ ਦਾ ਜ਼ਿੰਮੇਵਾਰ ਸਤਵਿੰਦਰ ਬੁੱਗਾ ਨੂੰ ਦੱਸਿਆ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਜਿਸ 'ਤੇ ਸਤਵਿੰਦਰ ਬੁੱਗਾ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਦਾ ਆਪਣੇ ਭਰਾ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ ਪਰ ਉਸ ਨੇ ਆਪਣੀ ਭਰਜਾਈ ਨੂੰ ਧੱਕਾ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਉਸ ’ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਉਸ ਨੇ ਕਿਹਾ ਉਨ੍ਹਾ ਦਾ ਆਪਣੇ ਭਰਾ ਨਾਲ ਲੰਮੇ ਸਮੇਂ ਤੋ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਸਭ ਪੈਸੇ ਨਾ ਦੇਣ ਦੇ ਬਹਾਨੇ ਹਨ ਅਤੇ ਉਸ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Jalandhar Death News: 4 ਦਿਨਾਂ ਦੇ ਨਵਜੰਮੇ ਬੱਚੇ ਦੀ ਮੌਤ ਮਾਮਲਾ, ਪੋਸਟਮਾਰਟਮ ਲਈ ਸ਼ਮਸ਼ਾਨਘਾਟ 'ਚੋਂ ਕਢਵਾਈ ਲਾਸ਼

ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਦਵਿੰਦਰ ਭੋਲਾ ਨੇ ਆਪਣੀ ਪਤਨੀ ਦਾ ਸੰਸਕਾਰ ਤੱਕ ਨਹੀਂ ਕੀਤਾ ਅਤੇ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਕੀਤੀ, ਜਿਸ ਉੱਤੇ ਮਾਨਯੋਗ ਹਾਈਕੋਰਟ ਨੇ ਅਮਰਜੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਇਕ ਟੀਮ ਦਾ ਗਠਨ ਕਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ ਜਿਸ ਤੇ ਫ਼ਤਹਿਗੜ੍ਹ ਸਾਹਿਬ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ। ਜਿਸ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਪ ਦਿੱਤੀ ਹੈ।

ਇਹ ਵੀ ਪੜ੍ਹੋ: Dhuri Kisan Protest: ਧੂਰੀ 'ਚ ਗੰਨਾ ਕਿਸਾਨਾਂ ਨੇ ਧਰਨਾ ਕੀਤਾ ਖ਼ਤਮ, ਮੁਕੇਰੀਆ ਮਿੱਲ ਕਰੇਗੀ ਗੰਨੇ ਦਾ ਅਦਾਇਗੀ 

 ਦੱਸ ਦਈਏ ਕਿ ਬੁੱਗਾਅਤੇ ਉਸਦੇ ਭਰਾ ਦਵਿੰਦਰ ਭੋਲਾ ਦੇ ਵਿਚਾਲੇ ਜਮੀਨੀ ਵਿਵਾਦ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਦੋਵੇ ਭਰਾਵਾਂ ਵਿਚਾਲੇ ਆਪਸੀ ਝਗੜਾ ਚਲਦਾ ਆ ਰਿਹਾ ਸੀ। ਜ਼ਮੀਨੀ ਵਿਵਾਦ ਨੂੰ ਲੈ ਕੇ ਸਤਵਿੰਦਰ ਬੁੱਗਾ ਤੇ ਉਸਦੇ ਭਰਾ ਦੀ ਲੜਾਈ ਦਾ ਮਾਮਲਾ ਸ਼ੋਸ਼ਲ ਮੀਡੀਆ ਉੱਤੇ ਵੀ ਸੁਰਖਿਆ ਵਿੱਚ ਰਿਹਾ ਹੈ

 

Read More
{}{}