Home >>Punjab

ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਿਮਾਗ ਦੀ ਨਸ ਫਟਨ ਕਾਰਨ ਹੋਈ ਮੌਤ

Fatehgarh Sahib News: ਮ੍ਰਿਤਕ ਦੇ ਪਰਿਵਾਰ ਨੇ ਕੈਨੇਡਾ ਤੋਂ ਹਰਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਬੱਚੇ ਦੀ ਮ੍ਰਿਤਕ ਦੇਹ ਲਿਆਉਣ 'ਚ ਮਦਦ ਕਰੇ।

Advertisement
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਿਮਾਗ ਦੀ ਨਸ ਫਟਨ ਕਾਰਨ ਹੋਈ ਮੌਤ
Manpreet Singh|Updated: Mar 24, 2025, 11:53 AM IST
Share

Fatehgarh Sahib News: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਪਿੰਡ ਜੱਲਾ ਦੇ ਸਾਬਕਾ ਸੈਨਿਕ ਦੇ ਲੜਕੇ ਦੀ ਦਿਮਾਗ ਦੀ ਨਸ ਫਟਨ ਕਾਰਨ ਕੈਨੇਡਾ ਵਿਚ ਮੌਤ ਹੋ ਗਈ। 21 ਸਾਲਾ ਮ੍ਰਿਤਕ ਹਰਮਨਪ੍ਰੀਤ ਸਿੰਘ 2 ਸਾਲ ਪਹਿਲਾਂ ਕੈਨੇਡਾ ਸਟਡੀ ਵੀਜੇ 'ਤੇ ਗਿਆ ਸੀ ਤੇ ਉਸ ਦੀ ਮੌਤ ਹੋ ਜਾਣ ਨਾਲ ਪਿੰਡ 'ਚ ਗਮਗੀਨ ਮਾਹੌਲ ਬਣ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਮਿਰਤਕ ਹਰਮਨ ਪ੍ਰੀਤ ਸਿੰਘ ਦੇ ਮਾਮਾ ਮੇਵਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਾਣਜਾ ਦੋ ਸਾਲ ਪਹਿਲਾਂ ਸਟਡੀ ਵੀਜੇ ਤੇ ਕਨੇਡਾ ਗਿਆ ਸੀ ਜਿਸ ਦੀ ਕਿ ਦੇ ਮਾਗੀ ਨਾੜੇ ਫਟਣ ਦੇ ਕਾਰਨ ਮੌਤ ਹੋ ਗਈ ਹੈ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਹਰਮਨ ਪ੍ਰੀਤ ਦੀ ਭੈਣ ਦੇ ਪਹਿਲਾਂ ਕਰੋਨਾ ਕਾਲ ਦੇ ਵਿੱਚ ਮੌਤ ਹੋ ਗਈ ਸੀ ਹੁਣ ਉਹਨਾਂ ਦੇ ਪਰਿਵਾਰ ਵਿੱਚ ਹਰਮਨ ਦੇ ਮਾਤਾ ਪਿਤਾ ਅਤੇ ਇਕ ਭਰਾ ਹੈ।  ਮੇਵਾ ਸਿੰਘ ਨੇ ਕੈਨੇਡਾ ਤੋਂ ਹਰਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਬੱਚੇ ਦੀ ਮ੍ਰਿਤਕ ਦੇਹ ਲਿਆਉਣ ''ਚ ਮਦਦ ਕਰੇ।

Read More
{}{}