Home >>Punjab

Rajpura News: ਟੀਚਰ ਨੇ ਪਹਿਲੀ ਕਲਾਸ ਦੀ ਬੱਚੀ ਦੇ ਥੱਪੜ ਮਾਰ-ਮਾਰ ਮੂੰਹ ਕੀਤਾ ਲਾਲ, ਹਸਪਤਾਲ ਵਿੱਚ ਦਾਖਲ

Rajpura News: ਜਾਣਕਾਰੀ ਦਿੰਦੇ ਪੀੜਿਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਜਦੋਂ ਇਸ ਬਾਰੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਪ੍ਰਿੰਸੀਪਲ ਨਾਲ ਗੱਲਬਾਤ ਕਰਨਾ ਚਾਹੀ ਅਤੇ ਟੀਚਰ ਨਾਲ ਵੀ ਗੱਲ ਕੀਤੀ ਸਿਰਫ ਉਹਨਾਂ ਨੇ ਮਾਫੀ ਮੰਗ ਕੇ ਆਪਣਾ ਪਿੱਛਾ ਛੁਡਵਾ ਲਿਆ।

Advertisement
Rajpura News: ਟੀਚਰ ਨੇ ਪਹਿਲੀ ਕਲਾਸ ਦੀ ਬੱਚੀ ਦੇ ਥੱਪੜ ਮਾਰ-ਮਾਰ ਮੂੰਹ ਕੀਤਾ ਲਾਲ, ਹਸਪਤਾਲ ਵਿੱਚ ਦਾਖਲ
Manpreet Singh|Updated: Nov 21, 2024, 02:01 PM IST
Share

Rajpura News: ਰਾਜਪੁਰਾ ਦੇ ਨਾਲ ਲੱਗਦੇ ਪਿੰਡ ਬਾਸਮਾ ਦੇ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਵਿੱਚ ਇੱਕ ਟੀਚਰ ਵੱਲੋਂ ਆਪਣੇ ਪਹਿਲੀ ਕਲਾਸ ਦੀ ਸਟੂਡੈਂਟ ਨੂੰ ਬੁਰੀ ਤਰ੍ਹਾਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਜਦੋਂ ਬੱਚੀ ਦੀ ਮਾਂ ਉਸ ਨੂੰ ਸਕੂਲੋਂ ਲੈਣ ਆਈ ਤਾਂ ਮਾਂ ਨੂੰ ਪਤਾ ਲੱਗਿਆ ਉਸ ਦੇ ਬਾਦ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਬਚੀ ਨੂੰ ਰਾਜਪੁਰਾ ਦੇ ਸਿਵਿਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਬਚੀ ਹਜੇ ਵੀ ਡਾਕਟਰਾਂ ਦੀ ਨਿਗਰਾਨੀ ਵਿੱਚ ਜ਼ੇਰੇ ਇਲਾਜ ਹੈ।

ਜਾਣਕਾਰੀ ਦਿੰਦੇ ਪੀੜਿਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਜਦੋਂ ਇਸ ਬਾਰੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਪ੍ਰਿੰਸੀਪਲ ਨਾਲ ਗੱਲਬਾਤ ਕਰਨਾ ਚਾਹੀ ਅਤੇ ਟੀਚਰ ਨਾਲ ਵੀ ਗੱਲ ਕੀਤੀ ਸਿਰਫ ਉਹਨਾਂ ਨੇ ਮਾਫੀ ਮੰਗ ਕੇ ਆਪਣਾ ਪਿੱਛਾ ਛੁਡਵਾ ਲਿਆ। ਉਨ੍ਹਾਂ ਨੇ ਦੱਸਿਆ ਕਿ ਬੱਚੀ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ ਤੇ ਅਸੀਂ ਉਸ ਨੂੰ ਤੁਰੰਤ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਲੈ ਗਏ। ਤੇ ਡਾਕਟਰਾਂ ਵੱਲੋਂ ਮੁਆਇਨਾ ਕਰਨ ਤੋਂ ਬਾਅਦ ਬੱਚੀ ਨੂੰ ਹਸਪਤਾਲ ਵਿੱਚ ਦਾਖਿਲ ਕਰ ਲਿੱਤਾ ਗਿਆ ਉਹਨਾਂ ਕਿਹਾ ਕਿ ਇਹ ਸਕੂਲ ਦਾ ਪਹਿਲਾ ਮਾਮਲਾ ਨਹੀਂ ਹੈ ਪਹਿਲੇ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਿਤ ਬੱਚੀ ਦੀ ਮਾਂ ਨੇ ਦੱਸਿਆ ਕਿ ਕਲਾਸ ਟੀਚਰ ਮਮਤਾ ਨਾਲ ਜਦੋਂ ਸਕੂਲ ਵਿਚ ਗੱਲਬਾਤ ਕੀਤੀ ਤਾਂ ਉਸਨੇ ਆਪਣੀ ਗਲਤੀ ਮੰਨਦਿਆਂ ਹੋਇਆਂ ਮਾਫੀ ਮੰਗੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਲਈ ਆਖਿਆ ਸੀ।

ਇਸ ਸਬੰਧੀ ਜ਼ੀ ਮੀਡੀਆ ਵੱਲੋਂ ਕਲਾਸ ਟੀਚਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਆਪਕ ਦਾ ਫੋਨ ਬੰਦ ਆ ਰਿਹਾ ਸੀ, ਦੂਜੇ ਪਾਸੇ ਸਕੂਲ ਦੇ ਮੈਨੇਜਮੈਂਟ ਕਮੇਟੀ ਨੇ ਦੱਸਿਆ ਕਿ ਟੀਚਰ ਨੂੰ ਸਕੂਲ ਤੋਂ ਹਟਾ ਦਿੱਤਾ ਹੈ।

ਬੱਚੀ ਹਾਲੇ ਵੀ ਹਸਪਤਾਲ ਵਿੱਚ ਜ਼ੀਰੇ ਇਲਾਜ ਹੈ ਅਤੇ ਐਮ ਐਲ ਆਰ ਕੱਟਣ ਤੋਂ ਬਾਅਦ ਜਾਂਚ ਅਧਿਕਾਰੀ ਮੋਹਰ ਸਿੰਘ ਨੇ ਦੱਸਿਆ ਕਿ ਅਸੀਂ ਸਕੂਲ ਜਾ ਕੇ ਮੈਨੇਜਮੈਂਟ ਕਮੇਟੀ ਦੇ ਬਿਆਨ ਲੈ ਲਏ ਹਨ ਅਤੇ ਹੁਣ ਅਸੀਂ ਹਸਪਤਾਲ ਵਿੱਚ ਬੱਚੀ ਦੇ ਬਿਆਨ ਲਿਖੇ ਗਏ ਹਨ। ਇਹ ਦੋਨਾਂ ਦੇ ਬਿਆਨਾਂ ਦੇ ਆਧਾਰ ਉੱਤੇ ਜੋ ਵੀ ਅੱਗੇ ਦੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ।

 

Read More
{}{}