Home >>Punjab

Raman Arora: ਸ਼ੀਤਲ ਅੰਗੂਰਾਲ ਦੇ ਇਲਜ਼ਾਮਾਂ 'ਤੇ ਵਿਧਾਇਕ ਰਮਨ ਅਰੋੜਾ ਦੀ ਸਫਾਈ

Raman Arora: ਜ਼ੀ ਮੀਡੀਆ ਵੱਲੋਂ ਜਦੋਂ ਰਮਨ ਅਰੋੜਾ ਨੂੰ ਆਡੀਓ ਕਲਿੱਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਆਡੀਓ ਬਾਰੇ ਸ਼ੀਤਲ ਗੱਲ ਕਰ ਰਹੇ ਹਾਂ ਅਜਿਹਾ ਕੁੱਝ ਵੀ ਨਹੀਂ ਹੈ। ਸਭ ਕੁੱਝ ਫੇਕ ਹੈ ਮੇਰੀ ਉਨ੍ਹਾਂ ਨਾਲ ਅਜਿਹੀ ਕੋਈ ਵੀ ਗੱਲ ਨਹੀਂ ਹੋਈ।

Advertisement
Raman Arora: ਸ਼ੀਤਲ ਅੰਗੂਰਾਲ ਦੇ ਇਲਜ਼ਾਮਾਂ 'ਤੇ ਵਿਧਾਇਕ ਰਮਨ ਅਰੋੜਾ ਦੀ ਸਫਾਈ
Manpreet Singh|Updated: Jul 03, 2024, 06:55 PM IST
Share

Raman On Sheetal: ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਗਏ ਸ਼ੀਤਲ ਅੰਗੁਰਾਲ ਨੇ ਆਪ ਵਿਧਾਇਕ 'ਤੇ ਸੀਐਮ ਭਗਵੰਤ ਮਾਨ ਦੇ ਪਤਨੀ ਅਤੇ ਭੈਣ ਜੀ ਦੇ ਨਾਮ 'ਤੇ ਹਫ਼ਤਾ ਵਸੂਲੀ ਕਰਨ ਦੇ ਇਲਜ਼ਾਮ ਲਾਏ ਹਨ। ਜਿਸ ਨੂੰ ਲੈ ਕੇ ਵਿਧਾਇਕ ਰਮਨ ਅਰੋੜਾ ਨੇ ਹੁਣ ਸਫਾਈ ਦਿੱਤੀ ਹੈ।

ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਸ਼ੀਤਲ ਅੰਗੂਰਾਲ ਨੇ 2 ਸਾਲ ਸਾਡੇ ਨਾਲ ਕੰਮ ਕੀਤਾ। ਅਸੀਂ ਦੋਵੇਂ ਇੱਕਠੇ ਰਹੇ, ਇੱਕਠੇ ਉੱਠੇ ਬੈਠੇ, ਇੱਕਠੇ ਖਾਂਦਾ ਪੀਤਾ। ਹੁਣ ਪਤਾ ਨਹੀਂ ਉਹ ਦੂਸਰੀ ਪਾਰਟੀ ਵਿੱਚ ਜਾਕੇ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹਨ। ਇਸ ਬਾਰੇ ਮੈਨੂੰ ਸਮਝ ਨਹੀਂ ਆ ਰਿਹਾ। ਇਸ ਬਾਰੇ ਉਨ੍ਹਾਂ ਦਾ ਕਿ ਸੁਆਰਥ ਹੈ, ਉਸ ਬਾਰੇ ਮੈਨੂੰ ਕੁੱਝ ਨਹੀਂ ਪਤਾ।

ਜ਼ੀ ਮੀਡੀਆ ਵੱਲੋਂ ਜਦੋਂ ਰਮਨ ਅਰੋੜਾ ਨੂੰ ਆਡੀਓ ਕਲਿੱਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਆਡੀਓ ਬਾਰੇ ਸ਼ੀਤਲ ਗੱਲ ਕਰ ਰਹੇ ਹਾਂ ਅਜਿਹਾ ਕੁੱਝ ਵੀ ਨਹੀਂ ਹੈ। ਸਭ ਕੁੱਝ ਫੇਕ ਹੈ ਮੇਰੀ ਉਨ੍ਹਾਂ ਨਾਲ ਅਜਿਹੀ ਕੋਈ ਵੀ ਗੱਲ ਨਹੀਂ ਹੋਈ। ਰਾਜਨੀਤੀ ਦਾ ਪੱਧਰ ਸ਼ੀਤਲ ਨੇ ਕਾਫੀ ਜ਼ਿਆਦਾ ਹੇਠਾ ਸੁੱਟ ਦਿੱਤਾ ਹੈ। ਇਸ ਤੋਂ ਇਲਾਵਾ ਮੇਰੇ ਕੋਲ ਕਹਿਣ ਨੂੰ ਹੋਰ ਕੁੱਝ ਵੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੀਤਲ ਅੰਗੂਰਾਲ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਰਮਨ ਅਰੋੜਾ ਨੇ ਕਿਹਾ ਕਿ 5 ਜੁਲਾਈ ਆਉਣ ਵਾਲੀ ਹੈ, ਜੋ ਵੀ ਉਨ੍ਹਾਂ ਵੱਲੋਂ ਸਬੂਤ ਰੱਖੇ ਜਾਣ ਉਸ ਲਈ ਤਿਆਰ ਹਾਂ। ਸ਼ੀਤਲ ਅੰਗੂਰਾਲ ਵੱਲੋਂ ਜੋ ਇਲਜ਼ਾਮ ਲਗਾਏ ਗਏ ਹਨ। ਇਸ ਮਾਮਲੇ ਨੂੰ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਅਤੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਉਹ ਭਰਾ ਵੀ ਤਰ੍ਹਾਂ ਰਹਿੰਦੇ ਸਨ। ਸ਼ੀਤਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਲੋਕਾਂ ਨਾਲ ਤੁਸੀਂ ਖਾਧਾ-ਪੀਤਾ ਹੈ, ਉਨ੍ਹਾਂ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।  

 

Read More
{}{}