Home >>Punjab

Ludhiana News: ਲੁਧਿਆਣਾ 'ਚ 7 ਸਾਲ ਦੀ ਬੱਚੀ ਨਾਲ ਜਬਰ ਜਨਾਹ, ਇੱਕ ਮੁਲਜ਼ਮ ਗ੍ਰਿਫ਼ਤਾਰ

Ludhiana News: ਲੁਧਿਆਣਾ ਵਿੱਚ ਇੱਕ ਸੱਤ ਸਾਲ ਦੀ ਬੱਚੀ ਦੇ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।

Advertisement
Ludhiana News: ਲੁਧਿਆਣਾ 'ਚ 7 ਸਾਲ ਦੀ ਬੱਚੀ ਨਾਲ ਜਬਰ ਜਨਾਹ, ਇੱਕ ਮੁਲਜ਼ਮ ਗ੍ਰਿਫ਼ਤਾਰ
Zee News Desk|Updated: Dec 28, 2023, 03:01 PM IST
Share

Ludhiana News:  (ਭਰਤ ਸ਼ਰਮਾ): ਲੁਧਿਆਣਾ ਵਿੱਚ ਇੱਕ ਸੱਤ ਸਾਲ ਦੀ ਬੱਚੀ ਦੇ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਘਰ ਵਿੱਚ ਬੱਚੀ ਨੂੰ ਦੁਕਾਨ ਤੋਂ ਕੋਈ ਖਾਣ ਦੀ ਚੀਜ਼ ਦਵਾਉਣ ਦਾ ਬਹਾਨਾ ਲਗਾ ਕੇ ਉਸਨੂੰ ਨਾਲ ਲੈ ਗਿਆ ਤੇ ਫਿਰ ਉਸ ਦੇ ਨਾਲ ਜਬਰ ਜਨਾਹ ਕੀਤਾ।

ਜਦੋਂ ਮਾਂ ਨੂੰ ਆਪਣੀ ਬੱਚੀ ਘਰ ਵਿੱਚ ਨਹੀਂ ਮਿਲੀ ਤਾਂ ਉਹ ਲੱਭਦੀ ਹੋਈ ਕਿਸੇ ਸੁੰਨਸਾਨ ਜਗ੍ਹਾ ਉਤੇ ਪਹੁੰਚੀ ਤਾਂ ਬੱਚੀ ਰੋਂਦੇ ਹੋਏ ਮਾਂ ਨੂੰ ਮਿਲੀ ਤੇ ਉਸ ਨੇ ਸਾਰੀ ਗੱਲ ਦੱਸੀ ਬੱਚੀ ਦੇ ਕੱਪੜਿਆਂ ਉਤੇ ਵੀ ਖ਼ੂਨ ਲੱਗਿਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਪੁਲਿਸ ਨੂੰ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਪ੍ਰਭਜੋਤ ਨਾਂ ਦਾ ਸ਼ਖਸ ਲਗਭਗ ਦੋ ਮਹੀਨਿਆਂ ਤੋਂ ਉਨ੍ਹਾਂ ਦੇ ਘਰ ਦੇ ਗੁਆਂਢ ਵਿੱਚ ਹੀ ਰਹਿ ਰਿਹਾ ਸੀ। ਇਸ ਦੌਰਾਨ ਉਸ ਨਾਲ ਇਹ ਬੱਚੀ ਕਾਫੀ ਘੁੱਲ ਮਿਲ ਗਈ, ਉਹ ਅਕਸਰ ਹੀ ਬੱਚੀ ਨੂੰ ਮਿਲਣ ਲਈ ਆਉਂਦਾ ਸੀ। ਉਸ ਨੂੰ ਖਾਣ-ਪੀਣ ਦਾ ਸਮਾਨ ਦੇ ਦਿੰਦਾ ਸੀ ਪਰ ਕੱਲ੍ਹ ਉਸ ਨੇ ਉਸਨੂੰ ਖਾਣ-ਪੀਣ ਦਾ ਸਮਾਨ ਦੇਣ ਦੇ ਬਹਾਨੇ ਉਸ ਨੂੰ ਆਪਣੇ ਨਾਲ ਲੈ ਜਾ ਕੇ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਬੱਚੀ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਜਦੋਂ ਕਾਫੀ ਦੇਰ ਤੱਕ ਲੱਭਣ ਉਤੇ ਵੀ ਬੱਚੀ ਨਹੀਂ ਮਿਲੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਉਹ ਨੇੜੇ ਤੇੜੇ ਲੱਭਣ ਲੱਗੇ ਤਾਂ ਉਨ੍ਹਾਂ ਨੂੰ ਬੱਚੀ ਅਜਿਹੇ ਹਾਲਾਤ ਵਿੱਚ ਮਿਲੀ ਜੋ ਉਹ ਬਿਆਨ ਨਹੀਂ ਕਰ ਸਕਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦਰਿੰਦਗੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਤੇ ਬੱਚੀ ਨੂੰ ਮੈਡੀਕਲ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।

ਉਧਰ ਦੂਜੇ ਪਾਸੇ ਥਾਣਾ ਸਦਰ ਉਤੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਭਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਜਾਣਕਾਰੀ ਪੀੜਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੀ ਗਈ ਸੀ ਕਿ ਲਗਭਗ ਛੇ ਤੋਂ ਸੱਤ ਸਾਲ ਦੀ ਬੱਚੀ ਦੇ ਨਾਲ ਮੁਲਜ਼ਮ ਨੇ ਜਬਰ ਜਨਾਹ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦਾ ਪਿਛਲਾ ਰਿਕਾਰਡ ਵੀ ਖੰਗਾਲ ਰਹੇ ਹਨ। ਪਤਾ ਲੱਗਿਆ ਹੈ ਕਿ ਉਸ ਨੇ ਡੇਹਲੋਂ ਇਲਾਕੇ ਵਿੱਚ ਵੀ ਕਿਸੇ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਸੀ ਅਤੇ ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।

 ਇਹ ਵੀ ਪੜ੍ਹੋ : Texas Accident News: ਅਮਰੀਕਾ ਦੇ ਟੈਕਸਾਸ 'ਚ ਦਰਦਨਾਕ ਹਾਦਸੇ ਦੌਰਾਨ ਭਾਰਤੀ ਮੂਲ ਦੇ 6 ਲੋਕਾਂ ਮੌਤ

Read More
{}{}