Home >>Punjab

Jalandhar News: ਰਵਨੀਤ ਬਿੱਟੂ ਤੇ ਅਸ਼ਵਨੀ ਸ਼ਰਮਾ ਨੇ ਮਨੋਰੰਜਨ ਕਾਲੀਆ ਨਾਲ ਕੀਤੀ ਮੁਲਾਕਾਤ; ਸਰਕਾਰ ਨੂੰ ਕਟਹਿਰੇ ਵਿੱਚ ਕੀਤਾ ਖੜ੍ਹਾ

Jalandhar News: ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਹੋਏ ਧਮਾਕੇ ਤੋਂ ਬਾਅਦ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਮੰਗਲਵਾਰ ਸਵੇਰੇ ਕਾਲੀਆ ਦੇ ਘਰ ਪਹੁੰਚੇ।

Advertisement
Jalandhar News: ਰਵਨੀਤ ਬਿੱਟੂ ਤੇ ਅਸ਼ਵਨੀ ਸ਼ਰਮਾ ਨੇ ਮਨੋਰੰਜਨ ਕਾਲੀਆ ਨਾਲ ਕੀਤੀ ਮੁਲਾਕਾਤ; ਸਰਕਾਰ ਨੂੰ ਕਟਹਿਰੇ ਵਿੱਚ ਕੀਤਾ ਖੜ੍ਹਾ
Ravinder Singh|Updated: Apr 08, 2025, 12:56 PM IST
Share

Jalandhar News: ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਹੋਏ ਧਮਾਕੇ ਤੋਂ ਬਾਅਦ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਮੰਗਲਵਾਰ ਸਵੇਰੇ ਕਾਲੀਆ ਦੇ ਘਰ ਪਹੁੰਚੇ। ਇਸ ਮੌਕੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ। ਬਿੱਟੂ ਨੇ ਸਾਬਕਾ ਮੰਤਰੀ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਡਗਮਗਾ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਅੱਗ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸੜ ਰਿਹਾ ਹੈ ਅਤੇ ਇਸਨੂੰ ਬਚਾਉਣ ਦੀ ਜ਼ਰੂਰਤ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਉਨ੍ਹਾਂ ਲੋਕਾਂ ਦੁਆਰਾ ਚਲਾਇਆ ਜਾ ਰਿਹਾ ਹੈ ਜੋ ਦਿੱਲੀ ਵਿੱਚ ਅਸਫਲ ਰਹੇ ਹਨ। ਇਸ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਲੰਧਰ ਪਹੁੰਚੇ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਏ।

ਉਨ੍ਹਾਂ ਕਿਹਾ- ਪੰਜਾਬ ਵਿੱਚ ਗ੍ਰਨੇਡ ਹਮਲਿਆਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਪੁਲਿਸ ਸਟੇਸ਼ਨ ਦੇ ਅੰਦਰ ਗ੍ਰਨੇਡ ਵੀ ਸੁੱਟੇ ਗਏ। ਪੰਜਾਬ ਵਿੱਚ ਗ੍ਰਨੇਡ ਖਿਡੌਣਿਆਂ ਵਾਂਗ ਘੁੰਮ ਰਹੇ ਹਨ। ਸਾਡੇ ਨੇਤਾ ਮਨੋਰੰਜਨ ਕਾਲੀਆ ਪੰਜਾਬ ਦੇ ਸਭ ਤੋਂ ਸੀਨੀਅਰ ਆਗੂਆਂ ਵਿੱਚੋਂ ਇੱਕ ਹਨ। ਇਹ ਬਹੁਤ ਹੀ ਨਿੰਦਣਯੋਗ ਹੈ ਕਿ ਅਜਿਹਾ ਹਮਲਾ ਉਦੋਂ ਹੋਵੇ ਜਦੋਂ ਕੋਈ ਘਰ ਵਿੱਚ ਆਰਾਮ ਕਰ ਰਿਹਾ ਹੋਵੇ। ਪੁਲਿਸ ਸਟੇਸ਼ਨ 'ਤੇ ਅਜਿਹਾ ਹਮਲਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦਰਸਾਉਂਦਾ ਹੈ। ਧਮਾਕੇ ਨਾਲ ਘਰ ਨੂੰ ਭਾਰੀ ਨੁਕਸਾਨ ਪਹੁੰਚਿਆ। ਘਰ ਦੀ ਪਹਿਲੀ ਮੰਜ਼ਿਲ 'ਤੇ ਵੀ ਸ਼ੀਸ਼ਾ ਟੁੱਟ ਗਿਆ। ਇਸ ਤੋਂ ਬਾਅਦ ਵੀ ਪੁਲਿਸ ਕਹਿ ਰਹੀ ਹੈ ਕਿ ਇਹ ਇੱਕ ਮਾਮੂਲੀ ਧਮਾਕਾ ਹੈ। ਪੁਲਿਸ ਨੇ ਦੱਸਿਆ ਕਿ ਜਲੰਧਰ ਦੇ ਸ਼ਾਸਤਰੀ ਮਾਰਕੀਟ ਨੇੜੇ ਕਾਲੀਆ ਦੇ ਘਰ 'ਤੇ ਸਵੇਰੇ 1 ਵਜੇ ਦੇ ਕਰੀਬ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ।

ਡਿਪਟੀ ਕਮਿਸ਼ਨਰ ਆਫ਼ ਪੁਲਿਸ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਵਾਰ ਰਾਤ ਨੂੰ ਲਗਪਗ 1.30 ਵਜੇ, ਤਿੰਨ ਤੋਂ ਚਾਰ ਨੌਜਵਾਨ ਇੱਕ ਈ-ਰਿਕਸ਼ਾ 'ਤੇ ਆਉਂਦੇ ਦੇਖੇ ਗਏ, ਜਿਨ੍ਹਾਂ ਨੇ ਕਾਲੀਆ ਦੇ ਘਰ 'ਤੇ ਇੱਕ ਵਿਸਫੋਟਕ ਵਸਤੂ ਸੁੱਟ ਦਿੱਤੀ ਅਤੇ ਭੱਜ ਗਏ। ਵਿਸਫੋਟਕ ਘਰ ਦੇ ਅੰਦਰ ਕਾਰ ਦੇ ਨੇੜੇ ਡਿੱਗਿਆ। ਜ਼ੋਰਦਾਰ ਧਮਾਕੇ ਕਾਰਨ ਕਾਰ ਦੇ ਨਾਲ-ਨਾਲ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਜ਼ਮੀਨ 'ਤੇ ਇੱਕ ਟੋਆ ਵੀ ਪਿਆ ਗਿਆ ਹੈ। ਘਟਨਾ ਸਮੇਂ ਮਨਰੰਜਨ ਕਾਲੀਆ ਘਰ ਵਿੱਚ ਸੌਂ ਰਹੇ ਸੀ। ਉਹ ਤੇ ਪਰਿਵਾਰ ਸੁਰੱਖਿਅਤ ਹਨ।

Read More
{}{}