Jalandhar News: 2024 ਦੀਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਇਹ ਫਿਲਹਾਲ ਹੌਟ ਸੀਟ ਬਣਿਆ ਹੋਇਆ ਹੈ। ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਦੇ ਕਰਤਾਰਪੁਰ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਸਮੇਂ ਦੌਰਾਨ ਹਲਕਾ ਕਰਤਾਰਪੁਰ ਦੇ ਇੰਚਾਰਜ ਸੇਵਾਮੁਕਤ ਡੀਸੀਪੀ ਰਾਜਿੰਦਰ ਉਨ੍ਹਾਂ ਦੇ ਨਾਲ ਹਨ।
ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਾਵਲ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਾਂਗਰਸ ਦੇ ਜਲੰਧਰ ਤੋਂ ਉਮੀਦਵਾਰ ਚਰਨਜੀਤ ਚੰਨੀ ਵੱਲੋਂ ਪੁੰਛ ਅੱਤਵਾਦੀ ਹਮਲੇ 'ਤੇ ਟਿੱਪਣੀ ਕਰਨ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਾਰ ਦਿੱਤਾ। ਉਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਦੋਂ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਕੋਈ ਨੋਟਿਸ ਭੇਜਿਆ ਜਾਵੇਗਾ ਤਾਂ ਮੈਂ ਚੋਣ ਕਮਿਸ਼ਨ ਵੱਲੋਂ ਭੇਜੇ ਨੋਟਿਸ ਦਾ ਜਵਾਬ ਦੇਵਾਂਗਾ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਲੀਡਰਾਂ ਨੂੰ ਸ਼ਰਮ ਆਉਂਣੀ ਚਾਹੀਦੀ ਹੈ, ਜਿਨ੍ਹਾਂ ਨੇ ਬੀਬੀ ਜਗੀਰ ਕੌਰ ਅਤੇ ਮੇਰੇ ਉਸ ਵੀਡੀਓ ਨੂੰ ਲੈਕੇ ਗਲਤ ਤਰੀਕੇ ਨਾਲ ਵਾਈਰਲ ਕੀਤੀ ਅਤੇ ਬਿਆਨਬਾਜ਼ੀ ਕੀਤੀ ਹੈ। ਬੀਬੀ ਜਗੀਰ ਕੋਰ ਧਾਰਮਿਕ ਮਹਿਲਾ ਹਨ, ਉਹ ਐਸਜੀਪੀਸੀ ਦੇ ਪ੍ਰਧਾਨ ਰਹੇ ਹਨ। ਫਿਰ ਵੀ ਇਹ ਲੋਕ ਅਜਿਹੀ ਗੱਲਾਂ ਕਰ ਰਹੇ ਹਨ। ਮੈਂ ਸਿਰ ਝੁਕਾ ਕੇ ਉਨ੍ਹਾ ਦਾ ਸਤਕਾਰ ਕੀਤਾ ਸੀ, ਪਰ ਸਿਆਸੀ ਲੋਕ ਉਨ੍ਹਾਂ ਬਾਰੇ ਗਲਤ ਗੱਲਾਂ ਕਹਿ ਰਹੇ ਹਨ।
ਇਹ ਵੀ ਪੜ੍ਹੋ: Faridkot News: ਜੇਲ੍ਹ 'ਚੋਂ ਹਵਾਲਾਤੀਆਂ ਦੀ ਵੀਡੀਓ ਵਾਇਰਲ ਦਾ ਮਾਮਲਾ, ਪ੍ਰਸ਼ਾਸਨ ਨੇ ਮੋਬਾਇਲ ਫੋਨ ਕੀਤਾ ਬਰਾਮਦ
ਜਲੰਧਰ ਤੋਂ ਪਵਨ ਕੁਮਾਰ ਟੀਨੂੰ, ਕਾਂਗਰਸ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਬੀਜੇਪੀ ਨੇ ਜਲੰਧਰ ਤੋਂ ਮੌਜੂਦਾ ਸੰਸਦ ਮੈਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਛੱਡਕੇ ਪਾਰਟੀ ਵਿੱਚ ਸ਼ਾਮਲ ਹੋਏ, ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦਿੱਤੀ ਹੈ।
ਇਹ ਵੀ ਪੜ੍ਹੋ: Fazilka News: ਖੇਤਾਂ 'ਚ ਦੋਸਤਾਂ ਨਾਲ ਸ਼ਰਾਬ ਪੀਣ ਗਏ ਨੌਜਵਾਨ ਦੀ ਸ਼ੱਕੀ ਹਲਾਤ 'ਚ ਮੌਤ, ਪਰਿਵਾਰ ਨੇ ਲਗਾਏ ਕਤਲ ਦੇ ਦੋਸ਼