Zirakpur News: ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ੀਰਕਪੁਰ ਸਬ-ਤਹਿਸੀਲ ਦੇ ਬੀਤੇ ਮਹੀਨੇ ਦੌਰੇ ਤੋਂ ਬਾਅਦ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਮਾਲ ਵਿਭਾਗ ਪੰਜਾਬ ਅਨੁਰਾਗ ਵਰਮਾ ਦੇ ਹੁਕਮਾਂ ਤਹਿਤ, ਰਜਿਸਟ੍ਰੇਸ਼ਨ ਦੇ ਕੰਮ ਨੂੰ ਸੁਖਾਲੇ ਢੰਗ ਨਾਲ ਨੇਪਰੇ ਚਲਾਉਣ ਨੂੰ ਯਕੀਨੀ ਬਣਾਉਣ ਲਈ ਰਜਿਸਟਰੇਸ਼ਨ ਲਈ ਤਿੰਨ ਕਾਊਂਟਰ ਸਥਾਪਤ ਕਰਨ ਤੋਂ ਬਾਅਦ ਜ਼ੀਰਕਪੁਰ ਸਬ ਤਹਿਸੀਲ ਵਿੱਚ ਇਕ ਨਾਇਬ ਤਹਿਸੀਲਦਾਰ ਅਤੇ 2 ਜੋਇੰਟ ਸਬ ਰਜਿਸਟਰਾਰ ਨਿਯੁਕਤ ਕੀਤੇ ਗਏ ਸ਼ਨ। ਹਾਲਾਂਕਿ, ਮੰਗਲਵਾਰ ਨੂੰ, ਅਧਿਕਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਅੱਤ ਦੀ ਗਰਮੀ ਵਿਚ 4 ਘੰਟੇ ਬਿਜਲੀ ਬੰਦ ਰਹਿਣ ਕਾਰਨ ਰਜਿਸਟ੍ਰੇਸ਼ਨ ਪ੍ਰਕਿਰਿਆ ਠੱਪ ਰਹਿ, ਜਿਸ ਕਾਰਨ 100 ਤੋਂ ਵੱਧ ਲੋਕਾਂ ਨੂੰ ਅੱਤ ਦੀ ਗਰਮੀ ਵਿਚ ਬਿਜਲੀ, ਪਾਣੀ, ਅਤੇ ਢੁਕਵੀਂ ਬੈਠਣ ਦੀ ਢੁਕਵੀਂ ਥਾਂ ਨਾ ਮਿਲਣ ਕਾਰਨ ਖੂਬ ਪਰੇਸ਼ਾਨ ਹੋਣਾ ਪਿਆ ਜੋ ਸ਼ਾਮ ਨੂੰ ਬਿਜਲੀ ਆਉਣ ਤੱਕ ਖੱਜਲ ਖੁਆਰ ਹੁੰਦੇ ਰਹੇ।
ਜਿੱਥੇ ਇਕ ਪਾਸੇ ਬਿਜਲੀ ਠੱਪ ਹੋਣ ਆਤ ਦੀ ਗਰਮੀ ਕਾਰਨ ਲੋਕਾਂ ਨੂੰ ਪਿਆਸ ਬੁਝਾਉਣ ਲਈ ਪਾਣੀ ਮੁੱਲ ਖ਼ਰੀਦਣਾ ਪਿਆ ਕਿਉਂਕਿ ਜ਼ੀਰਕਪੁਰ ਤਹਿਸੀਲ ਦਫ਼ਤਰ ਪੀਣ ਦੇ ਪਾਣੀ ਲਈ ਕੋਈ ਵੀ ਵਾਟਰ ਕੁਲਰ ਨਹੀਂ ਲਗਾਇਆ ਗਿਆ ਹੈ, ਇਸ ਤੋਂ ਇਲਾਵਾ ਸਬ ਤਹਿਸੀਲ ਦੇ ਪਖਾਨਿਆਂ ਵਿੱਚ ਸਾਫ ਸਫਾਈ ਦੀ ਘਾਟ ਕਾਰਨ ਔਰਤਾਂ ਨੂੰ ਪ੍ਰੇਸ਼ਾਨੀ ਸਹਿਣੀ ਪਈ।
ਮੰਗਲਵਾਰ ਦੁਪਹਿਰ ਕਰੀਬ 12 ਵਜੇ ਬਿਜਲੀ ਸਪਲਾਈ ਚਲੀ ਠੱਪ ਹੋ ਗਈ ਜਿਸਦੇ ਕਰਕੇ ਮੰਗਲਵਾਰ ਨੂੰ ਰਜਿਸਟਰੇਸ਼ਨ ਦਾ ਕੰਮ ਵੀ ਠੱਪ ਹੋ ਗਿਆ ਜਿਸ ਕਰਕੇ 100 ਤੋਂ ਵੱਧ ਲੋਕਾਂ ਨੂੰ ਖੱਜਲ ਖੁਆਰੀ ਸਹਿਣੀ ਪਈ ਜੋ ਰਜਿਸਟ੍ਰੇਸ਼ਨ ਨਾਲ ਸਬੰਧਤ ਵੱਖ-ਵੱਖ ਕੰਮਾਂ ਲਈ ਸਬ-ਤਹਿਸੀਲ ਆਏ ਸਨ।
ਰਜਿਸਟਰੀਆਂ ਦੇ ਕੰਮ ਨੂੰ ਸੁਖਾਲਾ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਜ਼ੀਰਕਪੁਰ ਸਬ ਤਹਿਸੀਲ ਵਿੱਚ ਇਸ ਵੇਲੇ ਤਿੰਨ ਕਾਊਂਟਰ ਸਥਾਪਤ ਕਰ ਨਾਇਬ ਤਹਿਸੀਲਦਾਰ ਅਤੇ 2 ਜੋਇੰਟ ਸਬ ਨਿਯੁਕਤ ਕੀਤੇ ਗਏ ਹਨ। ਅਧਿਕਾਰੀਆਂ ਅਨੁਸਾਰ, ਉਹ ਸਵੇਰ ਤੋਂ ਹੀ ਕੰਮ ਤੇ ਮੌਜੂਦ ਸਨ ਪਰ ਬਿਜਲੀ ਸਪਲਾਈ ਠੱਪ ਹੋਣ ਕਾਰਨ ਰਜਿਸਟਰੀਆਂ ਦਾ ਕੰਮ ਠੱਪ ਰਿਹਾ।
ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ੀਰਕਪੁਰ ਸਬ-ਤਹਿਸੀਲ ਵਿੱਚ ਹਾਲ ਦੇ ਸਮੇਂ ਵਿੱਚ ਰਜਿਸਟਰੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ, ਅਤੇ ਅਧਿਕਾਰੀ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਇਸਨੂੰ ਹੋਰ ਕੁਸ਼ਲ ਬਣਾਉਣ ਲਈ ਕੋਸ਼ਿਸ ਕਰ ਰਹੇ ਹਨ।