Home >>Punjab

Punjab Accident: ਪੰਜਾਬ 'ਚ ਧੁੰਦ ਦੇ ਕਹਿਰ ਕਾਰਨ ਸੜਕ ਹਾਦਸੇ ਵਾਪਰੇ; ਸਕੂਲ ਬੱਸ ਸਮੇਤ ਕਈ ਵਾਹਨਾਂ ਦੀ ਹੋਈ ਟੱਕਰ

  Punjab Accident: ਪੰਜਾਬ ਵਿੱਚ ਜਿਵੇਂ-ਜਿਵੇਂ ਧੁੰਦ ਤੇ ਠੰਢ ਵਧ ਰਹੀ ਹੈ ਉਸ ਤਰ੍ਹਾਂ ਹੀ ਸੜਕ ਹਾਦਸੇ ਵਧ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਸਾਰੇ ਹਾਈਵੇਅ 'ਤੇ ਜ਼ੀਰੋ ਵਿਜ਼ੀਬਿਲਟੀ ਹੈ।

Advertisement
Punjab Accident: ਪੰਜਾਬ 'ਚ ਧੁੰਦ ਦੇ ਕਹਿਰ ਕਾਰਨ ਸੜਕ ਹਾਦਸੇ ਵਾਪਰੇ; ਸਕੂਲ ਬੱਸ ਸਮੇਤ ਕਈ ਵਾਹਨਾਂ ਦੀ ਹੋਈ ਟੱਕਰ
Ravinder Singh|Updated: Nov 18, 2024, 02:15 PM IST
Share

Punjab Accident:  ਪੰਜਾਬ ਵਿੱਚ ਜਿਵੇਂ-ਜਿਵੇਂ ਧੁੰਦ ਤੇ ਠੰਢ ਵਧ ਰਹੀ ਹੈ ਉਸ ਤਰ੍ਹਾਂ ਹੀ ਸੜਕ ਹਾਦਸੇ ਵਧ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਸਾਰੇ ਹਾਈਵੇਅ 'ਤੇ ਜ਼ੀਰੋ ਵਿਜ਼ੀਬਿਲਟੀ ਹੈ। ਸਵੇਰ ਅਤੇ ਰਾਤ ਨੂੰ ਕਈ ਹਾਦਸੇ ਵਾਪਰ ਰਹੇ ਹਨ। ਜਲੰਧਰ ਵਿੱਚ ਅੱਜ ਸਵੇਰੇ ਦੋ ਸੜਕ ਹਾਦਸੇ ਵਾਪਰ ਗਏ।

ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ 'ਤੇ ਸਕੂਲ ਬੱਸ ਅਤੇ ਹੋਰ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਘਟਨਾ ਸਮੇਂ ਸਕੂਲ ਬੱਸ ਵਿੱਚ ਬੱਚੇ ਵੀ ਬੈਠੇ ਸਨ। ਇਸ ਹਾਦਸੇ ਕਾਰਨ ਸਕੂਲੀ ਬੱਚੇ ਬੁਰੀ ਤਰ੍ਹਾਂ ਸਹਿਮ ਗਏ। ਦੂਜਾ ਹਾਦਸਾ ਜਲੰਧਰ ਕਪੂਰਥਲਾ ਹਾਈਵੇ 'ਤੇ ਸਥਿਤ ਜਲੰਧਰ ਕੁੰਜ ਦੇ ਬਾਹਰ ਵਾਪਰਿਆ। ਹਾਲਾਂਕਿ ਇਸ ਘਟਨਾ 'ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ।

ਸੰਘਣੀ ਧੁੰਦ ਕਾਰਨ ਤਿੰਨ ਵਾਹਨ ਆਪਸ 'ਚ ਟਕਰਾਏ
ਜਾਣਕਾਰੀ ਮੁਤਾਬਕ ਇਹ ਹਾਦਸਾ ਜਲੰਧਰ ਦੇ ਇੱਕ ਨਿੱਜੀ ਸਕੂਲ ਦੀ ਬੱਸ 'ਚ ਵਾਪਰਿਆ। ਰੋਜ਼ ਦੀ ਤਰ੍ਹਾਂ ਬੱਸ ਡਰਾਈਵਰ ਬੱਚਿਆਂ ਨੂੰ ਲੈ ਕੇ ਜਲੰਧਰ ਪਠਾਨਕੋਟ ਹਾਈਵੇਅ ਤੋਂ ਰਵਾਨਾ ਹੋ ਰਿਹਾ ਸੀ। ਹਾਈਵੇਅ 'ਤੇ ਜ਼ੀਰੋ ਵਿਜ਼ੀਬਿਲਟੀ ਸੀ। ਇਹ ਹਾਦਸਾ ਸ਼੍ਰੀਮਾਨ ਹਸਪਤਾਲ ਦੇ ਸਾਹਮਣੇ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਈ ਬੱਸ ਨਾਲ ਤਿੰਨ ਵਾਹਨਾਂ ਦੀ ਟੱਕਰ ਹੋ ਗਈ। ਤਿੰਨੋਂ ਵਾਹਨਾਂ ਵਿੱਚ ਸਵਾਰ ਲੋਕ ਬਿਲਕੁਲ ਸੁਰੱਖਿਅਤ ਹਨ। ਇਸ ਦੇ ਨਾਲ ਹੀ ਸਕੂਲ ਬੱਸ ਵਿੱਚ 5 ਬੱਚੇ ਸਵਾਰ ਸਨ।

ਜਲੰਧਰ-ਕਪੂਰਥਲਾ ਰੋਡ 'ਤੇ ਹਾਦਸਾ ਵਾਪਰਿਆ
ਦੂਜਾ ਹਾਦਸਾ ਜਲੰਧਰ ਕਪੂਰਥਲਾ ਹਾਈਵੇ 'ਤੇ ਸਥਿਤ ਜਲੰਧਰ ਕੁੰਜ ਦੇ ਬਾਹਰ ਵਾਪਰਿਆ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤਿੰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਜਿਸ ਵਿੱਚ ਪੀਆਰਟੀਸੀ ਦੀ ਬੱਸ ਵੀ ਸ਼ਾਮਲ ਹੈ, ਜਿਸ ਵਿੱਚ ਸਵਾਰੀਆਂ ਬੈਠੀਆਂ ਹੋਈਆਂ ਸਨ। ਇਹ ਹਾਦਸਾ ਵੀ ਸੰਘਣੀ ਧੁੰਦ ਕਾਰਨ ਵਾਪਰਿਆ। ਘਟਨਾ ਵਿੱਚ ਪੀਆਰਟੀਸੀ ਦੀ ਇੱਕ ਬੱਸ, ਇੱਕ ਟਰੱਕ ਅਤੇ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਹਾਦਸੇ 'ਚ ਧੀ ਦੀ ਮੌਤ, ਪਿਤਾ ਗੰਭੀਰ ਜ਼ਖ਼ਮੀ
ਸੁਨਾਮ ਲਹਿਰਾਗਾਗਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਮੋਟਰਸਾਈਕਲ ਸਵਾਰ ਪਿਓ-ਧੀ ਨੂੰ ਟਰਾਲੇ ਨੇ ਕੁਚਲ ਦਿੱਤਾ। ਛਾਜਲੀ ਤੋਂ ਲਹਿਰਾ ਗਾਗਾ ਰੋਡ 'ਤੇ ਛਾਜਲੀ ਤੋਂ ਪਿਤਾ ਹਾਕਮ ਸਿੰਘ ਆਪਣੀ 23 ਸਾਲਾ ਧੀ ਨੂੰ ਕਾਲਜ ਛੱਡਣ ਜਾ ਰਹੇ ਸਨ ਕਿ ਛਾਜਲੀ ਦੇ ਰੇਲਵੇ ਓਵਰ ਬ੍ਰਿਜ ਉਤੇ ਅਚਾਨਕ ਟਰਾਲੇ ਨਾਲ ਟੱਕਰ ਹੋ ਗਈ। ਟਰਾਲੇ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਜਿਸ ਵਿੱਚ 23 ਸਾਲਾ ਧੀ ਦੀ ਮੌਤ ਹੋ ਗਈ ਤੇ ਪਿਤਾ ਜ਼ਖਮੀ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦਕਿ ਟਰਾਲਾ ਚਾਲਕ ਫ਼ਰਾਰ ਹੈ।

Read More
{}{}