Home >>Punjab

Ludhiana Loot News: ਦਿਨ-ਦਿਹਾੜੇ ਮਨੀ ਟਰਾਂਸਫਰ ਦੀ ਦੁਕਾਨ 'ਚ ਵੜੇ ਲੁਟੇਰੇ; ਰੌਲਾ ਪਾਉਣ ਤੋਂ ਬਾਅਦ ਭੱਜੇ

Ludhiana Loot News: ਮਨੀ ਟਰਾਂਸਫਰ ਕਾਰੋਬਾਰੀ ਦੀ ਦੁਕਾਨ ਵਿੱਚ ਵੜ ਕੇ ਦਿਨ-ਦਿਹਾੜੇ ਐਕਟਿਵਾ ਸਵਾਰ 3 ਬਦਮਾਸ਼ਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ।

Advertisement
Ludhiana Loot News: ਦਿਨ-ਦਿਹਾੜੇ ਮਨੀ ਟਰਾਂਸਫਰ ਦੀ ਦੁਕਾਨ 'ਚ ਵੜੇ ਲੁਟੇਰੇ; ਰੌਲਾ ਪਾਉਣ ਤੋਂ ਬਾਅਦ ਭੱਜੇ
Ravinder Singh|Updated: Sep 11, 2024, 03:21 PM IST
Share

Ludhiana Loot News:  ਲੁਧਿਆਣਾ ਵਿੱਚ ਸਮਰਾਲਾ ਚੌਕ ਦੇ ਨਜ਼ਦੀਕ ਚੀਮਾ ਚੌਕ ਰੋਡ ਉਥੇ ਦਿਨ-ਦਿਹਾੜੇ  ਇੱਕ ਮਨੀ ਟਰਾਂਸਫਰ ਕਾਰੋਬਾਰੀ ਦੀ ਦੁਕਾਨ ਵਿੱਚ ਐਕਟਿਵਾ ਸਵਾਰ 3 ਬਦਮਾਸ਼ਾਂ ਨੇ ਵੜ ਕੇ ਲੁੱਟ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਨੇ ਆਪਣੇ ਆਪ ਅਤੇ ਆਪਣੀ ਮਾਂ ਨੂੰ ਦੁਕਾਨ ਵਿੱਚ ਬਣੇ ਕੈਬਿਨ ਵਿੱਚ ਬੰਦ ਕਰ ਲਿਆ।

ਨੌਕਰਾਣੀ ਦੇ ਰੌਲਾ ਪਾਉਣ ਅਤੇ ਬਾਕੀ ਸਟਾਫ ਆਉਂਦਾ ਦੇਖ ਬਦਮਾਸ਼ ਮੌਕੇ ਤੋਂ ਭੱਜ ਗਏ। ਘਟਨਾ ਸਥਾਨ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵਾਰਦਾਤ ਕੈਦ ਹੋ ਗਈ। ਦੁਕਾਨਦਾਰ ਤਰੁਣ ਸਰਦਾਨਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਮਾਂ ਦੇ ਨਾਲ ਦੁਕਾਨ ਉਤੇ ਬੈਠਾ ਸੀ। ਉਨ੍ਹਾਂ ਦੀ ਵੈਸਟਰਨ ਯੂਨੀਅਨ ਦੀ ਦੁਕਾਨ ਹੈ। ਐਕਟਿਵਾ ਉਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਲੋਕ ਦੁਕਾਨ ਦੇ ਅੰਦਰ ਵੜ ਗਏ। ਉਸ ਨੇ ਬਦਮਾਸ਼ਾਂ ਨੂੰ ਦੇਖਦੇ ਹੀ ਮਾਂ ਨੂੰ ਸੁਚੇਤ ਕਰ ਦਿੱਤਾ।

ਦੁਕਾਨ ਦਾ ਬਾਕੀ ਸਟਾਫ ਨਾਲ ਵਾਲੀ ਦੁਕਾਨ ਉਤੇ ਬੈਠਾ ਸੀ। ਦੋਵਾਂ ਨੇ ਕੈਬਿਨ ਨੂੰ ਅੰਦਰ ਤੋਂ ਲਾਕ ਕਰ ਲਿਆ। ਉਸਨੇ ਦੁਕਾਨਾਂ ਵਿੱਚ ਵੜੇ ਬਦਮਾਸ਼ਾਂ ਨੂੰ ਚਿਹਰੇ ਤੋਂ ਰੁਮਾਲ ਹਟਾਉਣ ਲਈ ਕਿਹਾ। ਇੰਨੇ ਵਿੱਚ ਗੁੱਸੇ ਵਿੱਚ ਆਏ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਸਾਰਿਆਂ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ। ਤਰੁਣ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਕਾਫੀ ਹੰਗਾਮਾ ਕੀਤਾ।

ਇਹ ਵੀ ਪੜ੍ਹੋ : Doctors Strike News: ਡਾਕਟਰਾਂ ਦੀ ਸਰਕਾਰ ਨਾਲ ਚੱਲ ਰਹੀ ਮੀਟਿੰਗ ਹੋਈ ਖਤਮ; ਸਾਰੇ ਮਸਲਿਆਂ 'ਤੇ ਬਣੀ ਸਹਿਮਤੀ

ਉਨ੍ਹਾਂ ਦੀ ਮਹਿਲਾ ਮੁਲਾਜ਼ਮ ਜਿਸ ਤਰ੍ਹਾਂ ਹੀ ਦੁਕਾਨ ਵਿੱਚ ਦਾਖਲ ਹੋਣ ਲੱਗੀ ਤਾਂ ਉਨ੍ਹਾਂ ਨੇ ਰੌਲਾ ਪਾ ਕੇ ਉਸ ਨੂੰ ਬਾਹਰ ਭਜਾ ਦਿੱਤਾ। ਨੌਕਰਾਣੀ ਦੇ ਰੌਲਾ ਪਾਉਣ ਤੋਂ ਬਾਅਦ ਬਾਕੀ ਸਟਾਫ ਜਦ ਇਕੱਠਾ ਹੋਣ ਲੱਗਾ ਤਾਂ ਲੁਟੇਰੇ ਮੌਕੇ ਤੋਂ ਭੱਜ ਗਏ। ਤਰੁਣ ਨੇ ਕਿਹਾ ਕਿ ਉਸ ਦਾ ਭਰਾ ਕੈਨੇਡਾ ਰਹਿੰਦਾ ਹੈ। ਉਨ੍ਹਾਂ ਦਾ ਪਰਿਵਾਰ ਇੰਨਾ ਡਰ ਚੁੱਕਾ ਹੈ ਕਿ ਹੁਣ ਇਥੋਂ ਕਾਰੋਬਾਰੀ ਬੰਦ ਕਰਕੇ ਵਿਦੇਸ਼ ਜਾਣ ਦਾ ਮਨ ਬਣਾ ਰਿਹਾ ਹੈ। ਵਾਰਦਾਤ ਦੀ ਸੂਚਨਾ ਥਾਣਾ ਮੋਤੀ ਪੁਲਿਸ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Pratap Singh Kairon: ਸਾਬਕਾ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਦਿੱਤਾ ਸਪੱਸ਼ਟੀਕਰਨ

Read More
{}{}