Home >>Punjab

Amritsar Looted News: ਲੁਟੇਰਿਆਂ ਨੇ ਦੋ ਬਜ਼ੁਰਗਾਂ ਨੂੰ ਬੰਧਕ ਬਣਾ ਕੇ ਘਰ 'ਚੋਂ ਇੱਕ ਕਰੋੜ ਰੁਪਏ ਲੁੱਟੇ, ਢਾਈ ਕਿੱਲੋ ਸੋਨਾ ਵੀ ਲੈ ਗਏ

 Amritsar Looted News:  ਅੰਮ੍ਰਿਤਸਰ ਵਿੱਚ ਦੇ ਪਾਸ਼ ਇਲਾਕੇ ਵਿੱਚ ਇਕ ਕਰੋੜ ਰੁਪਏ ਦੀ ਲੁੱਟ ਵਾਪਰਨ ਨਾਲ ਸਹਿਮ ਦਾ ਮਾਹੌਲ ਬਣ ਗਿਆ ਹੈ।

Advertisement
Amritsar Looted News: ਲੁਟੇਰਿਆਂ ਨੇ ਦੋ ਬਜ਼ੁਰਗਾਂ ਨੂੰ ਬੰਧਕ ਬਣਾ ਕੇ ਘਰ 'ਚੋਂ ਇੱਕ ਕਰੋੜ ਰੁਪਏ ਲੁੱਟੇ, ਢਾਈ ਕਿੱਲੋ ਸੋਨਾ ਵੀ ਲੈ ਗਏ
Ravinder Singh|Updated: Jun 26, 2024, 08:08 PM IST
Share

Amritsar Looted News (ਪਰਮਬੀਰ ਔਲਖ):  ਅੰਮ੍ਰਿਤਸਰ ਵਿੱਚ ਪਾਸ਼ ਏਰੀਆ ਦੇ ਕੋਟ ਰੋਡ ਉਤੇ ਇਕ ਕਰੋੜ ਦੀ ਵੱਧ ਦੀ ਲੁੱਟ ਦੀ ਵਾਰਦਾਤ ਦੀ ਖਬਰ ਸਾਹਮਣੇ ਆ ਰੀ ਹੈ। ਇੱਕ ਘਰ ਦੇ ਵਿੱਚੋਂ ਲੁਟੇਰਿਆਂ ਨੇ ਇਕ ਕਰੋੜ ਤੋਂ ਵੱਧ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ। ਲੁਟੇਰੇ ਢਾਈ ਕਿਲੋ ਸੋਨਾ ਵੀ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਤੜਕਸਾਰ ਚਾਰ ਲੁਟੇਰਿਆਂ ਨੇ ਇੱਕ ਘਰ ਉਤੇ ਹਮਲਾ ਬੋਲਿਆ ਗਿਆ।

ਅੱਜ ਸਵੇਰੇ ਤੜਕਸਾਰ ਕੋਰਟ ਰੋਡ 'ਤੇ ਕਾਰੋਬਾਰੀ ਦੇ ਘਰ ਚਾਰ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾਂ ਨੇ ਦੱਸਿਆ ਕਿ ਸਵੇਰੇ ਤੜਕਸਾਰ ਕਰੀਬ ਚਾਰ ਨਕਾਬਪੋਸ਼ ਲੁਟੇਰੇ ਉਨ੍ਹਾ ਦੇ ਘਰ ਦੀ ਕੰਧ ਟੱਪ ਕੇ ਆਏ ਤੇ ਉਹਨਾਂ ਨੇ ਪਿਸਤੌਲ ਦਿਖਾ ਕੇ ਬੰਧਕ ਬਣਾ ਲਿਆ। ਲੁਟੇਰਿਆਂ ਨੇ ਮੂੰਹ ਸਿਰ ਬੰਨ ਕੇ ਬਜ਼ੁਰਗਾਂ ਦੀਆਂ ਲੱਤਾਂ ਵੀ ਬੰਨ੍ਹ ਕੇ ਪੂਰੇ ਘਰ ਵਿੱਚ ਇੱਕ ਘੰਟਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 

ਬੰਧਕ ਬਣਾਉਣ ਤੋਂ ਬਾਅਦ ਉਨ੍ਹਾਂ ਪੂਰਾ ਇੱਕ ਘੰਟਾ ਘਰ ਦੇ ਵਿੱਚ ਰਹਿ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ  ਦੱਸਿਆ ਕਿ ਲੁਟੇਰੇ ਇੱਕ ਕਰੋੜ ਰੁਪਏ ਦੇ ਨਕਦੀ ਤੇ ਢਾਈ ਕਿਲੋ ਦੇ ਕਰੀਬ ਸੋਨਾ ਲੁੱਟ ਲੈ ਗਏ।। ਦੱਸ ਦਈਏ ਕਿ ਪਾਸ਼ ਏਰੀਆ ਹੋਣ ਦੇ ਬਾਵਜੂਦ ਵੀ ਇਸ ਇਲਾਕੇ  ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਪਰਿਵਾਰ  ਨਾਲ ਲੁਟੇਰਿਆਂ ਵੱਲੋਂ ਹੱਥੋਪਾਈ ਵੀ ਕੀਤੀ ਗਈ ਪਰ ਫਿਰ ਵੀ ਲੁਟੇਰੇ ਆਪਣੇ ਮਕਸਦ 'ਚ ਕਾਮਯਾਬ ਹੋ ਗਏ। ਇਸ ਦੌਰਾਨ ਪਰਿਵਾਰ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ । ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਐਸਐਚਓ ਅਮੋਲਕਦੀਪ ਸਿੰਘ ਨੇ ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੀਸੀਟੀਵੀ ਉਨ੍ਹਾਂ ਨੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਟਰੇਸ ਕਰ ਲਿਆ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਦੋ ਬਜ਼ੁਰਗਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੇ ਵਿੱਚ 95 ਲੱਖ ਰੁਪਏ ਤੋਂ ਲੈ ਕੇ ਇੱਕ ਕਰੋੜ ਰੁਪਏ ਦੇ ਕਰੀਬ ਕੈਸ਼ ਲੁੱਟਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਸਮਾਨ ਲੁਟੇਰੇ ਲੈ ਕੇ ਫਰਾਰ ਹੋ ਗਏ ਹਨ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਲਿਆ ਜਾਵੇਗਾ। ਐਸਐਚਓ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਤੇ ਕਾਫੀ ਸਬੂਤ ਉਨ੍ਹਾਂ ਨੂੰ ਮਿਲ ਚੁੱਕੇ ਹਨ।

 

Read More
{}{}