Sri Muktsar Sahib: ਸ੍ਰੀ ਮੁਕਤਸਰ ਸਾਹਿਬ ਦੀ ਨਾਰੰਗ ਕਾਲੋਨੀ ਵਿੱਚ ਵਿਆਹ ਵਾਲੇ ਘਰ 'ਚ ਚੋਰ ਇਕ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਗਏ। ਚੋਰ ਕਰੀਬ 12 ਲੱਖ ਦੀ ਨਗਦੀ ਅਤੇ ਇਕ ਸੋਨੇ ਦੇ ਗਹਿਣਿਆਂ ਵਾਲਾ ਸੈੱਟ ਲੈ ਗਏ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਨਾਰੰਗ ਕਾਲੋਨੀ ਵਿਖੇ ਚੋਰਾਂ ਨੇ ਇਕ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਨਾਰੰਗ ਕਾਲੋਨੀ ਵਾਸੀ ਹਰਿੰਦਰ ਕੁਮਾਰ ਨੇ ਦੱਸਿਆ ਕਿ ਉਸਦੀ ਬੇਟੀ ਦਾ ਵਿਆਹ ਸੀ ਤੇ ਵਿਆਹ ਸਬੰਧੀ ਪੈਲੇਸ ਚ ਹੀ ਰਾਤ ਦਾ ਪ੍ਰੋਗਰਾਮ ਸੀ। ਉਹ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਵਿਆਹ ਤੇ ਪੈਲੇਸ ਵਿਚ ਸਨ ਅਤੇ ਇਸ ਦੌਰਾਨ ਉਨ੍ਹਾਂ ਦੇ ਘਰ ਅਲਮਾਰੀ ਤੋੜ ਕੇ ਚੋਰ ਕਰੀਬ 12 ਲੱਖ ਰੁਪਏ ਨਕਦੀ ਅਤੇ ਇਕ ਸੋਨੇ ਦਾ ਸੈੱਟ ਚੋਰੀ ਕਰਕੇ ਲੈ ਗਏ।
ਇਹ ਵੀ ਪੜ੍ਹੋ : Punjab News: ਪੰਜਾਬ ਦੇ ਵਿਕਾਸ ਬਲਾਕਾਂ ਦਾ ਹੋਵੇਗਾ ਪੁਨਰਗਠਨ ਤੇ ਤਰਕਸੰਗਤੀਕਰਨ, ਲੋਕਾਂ ਨੂੰ ਮਿਲੇਗਾ ਫਾਇਦਾ
ਘਰ ਦੇ ਪੂਜਾ ਸਥਾਨ ਅਤੇ ਪਰਸ ਵਿੱਚ ਪਏ ਪੈਸੇ ਵੀ ਚੋਰ ਲੈ ਗਏ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਕਿਸੇ ਭੇਤੀ ਦਾ ਕੰਮ ਹੈ ਕਿਉਂਕਿ ਘਰ ਚ ਹੋਰ ਕੋਈ ਖਿਲਾਰਾ ਨਹੀਂ ਸਿਰਫ਼ ਅਲਮਾਰੀ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਪਰਿਵਾਰਕ ਮੈਂਬਰ ਚੋਰੀ ਦੀ ਘਟਨਾ ਉਪਰੰਤ ਸਹਿਮੇ ਹੋਏ ਹਨ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ। ਉਧਰ ਪੁਲਸ ਨੇ ਘਟਨਾ ਦੀ ਜਾਂਚ ਆਰੰਭ ਕਰ ਦਿੱਤੀ ਹੈ।
ਘਰ ਦੇ ਮਾਲਕ ਹਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਉਹ ਕੋਟਕਪੂਰਾ ਰੋਡ ਬਾਈਪਾਸ 'ਤੇ ਦੁੱਧ ਦੀ ਡੇਅਰੀ ਦੀ ਦੁਕਾਨ ਚਲਾਉਂਦਾ ਹੈ। ਉਸਦੀ ਧੀ ਦਾ ਵਿਆਹ ਐਤਵਾਰ ਰਾਤ ਨੂੰ ਸੀ ਤੇ ਸ਼ਹਿਰ ਦਾ ਇੱਕ ਪੈਲੇਸ ਬੁੱਕ ਕੀਤਾ ਗਿਆ ਸੀ। ਪੂਰਾ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਪੈਲੇਸ ਵਿੱਚ ਵਿਆਹ ਸਮਾਗਮ ਵਿੱਚ ਰੁੱਝਿਆ ਹੋਇਆ ਸੀ। ਧੀ ਦੀ ਡੋਲੀ ਨੂੰ ਵਿਦਾ ਕਰਨ ਤੋਂ ਬਾਅਦ ਜਦੋਂ ਸਾਰੇ ਘਰ ਵਾਪਸ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਅੰਦਰ ਸਾਮਾਨ ਖਿੰਡਿਆ ਹੋਇਆ ਸੀ ਤੇ ਅਲਮਾਰੀ ਵੀ ਖੁੱਲ੍ਹੀ ਸੀ।
ਜਦੋਂ ਅਲਮਾਰੀ ਦੀ ਜਾਂਚ ਕੀਤੀ ਗਈ ਤਾਂ ਢਾਈ ਤੋਲੇ ਸੋਨੇ ਦਾ ਸੈੱਟ, ਕੰਨਾਂ ਦੀਆਂ ਵਾਲੀਆਂ ਅਤੇ 13 ਲੱਖ ਰੁਪਏ ਦੀ ਨਕਦੀ ਗਾਇਬ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਚੋਰੀ ਕਿਸੇ ਜਾਣਕਾਰ ਨੇ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਚੋਰੀ ਹੋਇਆ ਸੋਨੇ ਦਾ ਸੈੱਟ ਨਵੀਂ ਵਿਆਹੀ ਧੀ ਨੂੰ ਦੇਣਾ ਸੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਜਸਕਰਨਦੀਪ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਤੇ ਘਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਰਾਬ ਦੇ 20 ਠੇਕਿਆਂ ਦੀ ਅਲਾਟਮੈਂਟ; 28 ਠੇਕਿਆਂ ਦਾ ਨਹੀਂ ਹੋਇਆ ਟੈਂਡਰ