Home >>Punjab

SAD Candidate Nomination:ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ SAD ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਨਾਮਜ਼ਦਗੀ ਕੀਤੀ ਦਾਖ਼ਲ

Firozpur Lok Sabha Seat: ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ SAD  ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਨਾਮਜ਼ਦਗੀ ਦਾਖ਼ਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ ।

Advertisement
SAD Candidate Nomination:ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ SAD ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਨਾਮਜ਼ਦਗੀ ਕੀਤੀ ਦਾਖ਼ਲ
Riya Bawa|Updated: May 10, 2024, 02:09 PM IST
Share

Punjab Candidate Nomination: ਪੰਜਾਬ ਵਿੱਚ ਅੱਜ ਸੱਤਵੇਂ ਪੜਾਅ ਦੀ ਲੋਕ ਸਭਾ ਸੀਟ ਲਈ ਨਾਮਜ਼ਦਗੀਆਂ ਦਾ ਅੱਜ ਚੌਥਾ ਦਿਨ ਹੈ। ਅੱਜ ਕਿਹਾ ਜਾ ਰਿਹੈ ਹੈ ਕਿ ਬੇਹੱਦ ਖਾਸ ਦਿਨ ਹੈ ਕਿਉਂਕਿ ਅੱਜ ਅਕਸ਼ੈ ਤ੍ਰਿਤੀਆ ਦਾ ਦਿਨ ਹੈ। ਪੰਜਾਬ 'ਚ ਅੱਜ ਵੱਡੇ ਪੱਧਰ 'ਤੇ ਨਾਮਜ਼ਦਗੀਆਂ ਦਾਖ਼ਲ ਹੋ ਰਹੀਆਂ। ਪੰਜਾਬ ਚੋਣ ਮੈਦਾਨ ਵਿੱਚ ਅੱਜ 10 ਮਈ ਨੂੰ ਵੱਖ- ਵੱਖ ਪਾਰਟੀਆਂ ਦੇ ਆਗੂ ਨਾਮਜ਼ਦਗੀਆਂ ਦਾਖਲ ਕਰ ਰਹੇ ਹਨ।

ਇਸ ਦੌਰ ਵਿੱਚ ਅੱਜ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਦੌਰਾਨ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਫ਼ਿਰੋਜ਼ਪੁਰ ਦੇ ਵਿਕਾਸ ਲਈ ਵੋਟ ਦੇਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: Punjab Candidate Nomination: ਪੰਜਾਬ 'ਚ ਅੱਜ ਵੱਡੇ ਪੱਧਰ 'ਤੇ ਦਾਖ਼ਲ ਹੋਣਗੀ ਨਾਮਜ਼ਦਗੀਆਂ, ਵੇਖੋ ਇੱਥੇ ਲਿਸਟ

ਫਿਰੋਜ਼ਪੁਰ ਲੋਕ ਸਭਾ ਸੀਟ ਕਾਫੀ ਪੁਰਾਣੀ ਹੈ ਇਥੋਂ 1952 ਤੋਂ ਲਗਾਤਾਰ ਆਮ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇਹ ਇੱਕ ਜਨਰਲ ਸੀਟ ਹੈ। ਪੰਜਾਬ ਵਿੱਚ ਕਈ ਲੋਕ ਸਭਾ ਸੀਟਾਂ ਉਪਰ ਕਾਂਗਰਸ ਦਾ ਦਬਦਬਾ ਰਿਹਾ ਹੈ ਪਰ ਫ਼ਿਰੋਜ਼ਪੁਰ ਕੁਝ ਅਪਵਾਦਾਂ ਵਿੱਚੋਂ ਇੱਕ ਸੀ। ਫ਼ਿਰੋਜ਼ਪੁਰ ਦੀਆਂ ਪਹਿਲੀਆਂ ਆਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸਿੰਘ ਜੇਤੂ ਰਹੇ ਸਨ। ਹਾਂ ਉਸ ਤੋਂ ਬਾਅਦ ਅਗਲੀਆਂ ਦੋ ਚੋਣਾਂ ਕਾਂਗਰਸ ਪਾਰਟੀ ਨੇ ਜ਼ਰੂਰ ਜਿੱਤ ਲਈ।

ਸ਼੍ਰੋਮਣੀ ਅਕਾਲੀ ਦਲ ਨੇ ਨਰਦੇਵ ਸਿੰਘ ਮਾਨ ਉਰਫ ਬੋਬੀ ਮਾਨ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨੇ ਗਏ ਹਨ। ਬੌਬੀ ਮਾਨ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ।

ਨੰ. ਸਾਲ ਜੇਤੂ ਉਮੀਦਵਾਰ ਸਿਆਸੀ ਪਾਰਟੀ
1 1952 ਬਹਾਦਰ ਸਿੰਘ ਲਾਲ ਸਿੰਘ ਸ਼੍ਰੋਮਣੀ ਅਕਾਲੀ
2 1957 ਇਕਬਾਲ ਸਿੰਘ ਕਾਂਗਰਸ
3 1962 ਇਕਬਾਲ ਸਿੰਘ ਕਾਂਗਰਸ
4 1967 ਸੋਹਣ ਸਿੰਘ ਬੱਸੀ ਸ਼੍ਰੋਮਣੀ ਅਕਾਲੀ ਦਲ
5 1969 ਜੀ ਸਿੰਘ ਸ਼੍ਰੋਮਣੀ ਅਕਾਲੀ ਦਲ
6 1971 ਮੋਹਿੰਦਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ
7 1977 ਮਹਿੰਦਰ ਸਿੰਘ ਸਾਈਆਂਵਾਲਾ ਸ਼੍ਰੋਮਣੀ ਅਕਾਲੀ ਦਲ
8 1980 ਬਲਰਾਮ ਜਾਖੜ ਕਾਂਗਰਸ
9 1984 ਗੁਰਦਿਆਲ ਸਿੰਘ ਢਿਲੋਂ ਕਾਂਗਰਸ
10 1989 ਧਿਆਨ ਸਿੰਘ ਆਜ਼ਾਦ
11 1992 ਮੋਹਨ ਸਿੰਘ ਬਹੁਜਨ ਸਮਾਜ ਪਾਰਟੀ
12 1996 ਮੋਹਨ ਸਿੰਘ ਬਹੁਜਨ ਸਮਾਜ ਪਾਰਟੀ
13 1998 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
14 1999 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
15 2004 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
16 2009 ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ
17 2014 ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ
18 2019 ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ
Read More
{}{}