Ludhiana News: ਲੁਧਿਆਣਾ ਰੇਂਜ ਦੇ ਡੀਆਈਜੀ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਵੱਲੋਂ ਕੀਤੇ ਜਾ ਰਹੇ ਕੰਮ ਨਾਲ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਫ਼ੀਸਦੀ ਘੱਟ ਹੋਈ ਹੈ। ਸੜਕ ਸੁਰੱਖਿਆ ਫੋਰਸ ਦੇ ਨੌਜਵਾਨਾਂ ਨੂੰ ਹੋਰ ਅਤੇ ਆਧੁਨਿਕ ਬਣਾਉਣ ਲਈ ਮੋਬਾਈਲ ਡਾਟਾ ਟਰਮੀਨਲ ਡਿਵਾਈਸ ਤੇ ਬਾਡੀ ਕੈਮਰੇ ਦਿੱਤੇ ਗਏ ਉਥੇ ਹੀ ਹਰ ਇੱਕ ਰੂਟ ਲਈ ਨਵਾਂ ਨੰਬਰ ਵੀ ਜਾਰੀ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਲਗਾਤਾਰ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਖਾਸ ਫੋਰਸ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਹੋਇਆ ਹੈ। ਉਸ ਤਹਿਤ ਲੁਧਿਆਣਾ ਵਿੱਚ ਵੀ ਸੜਕ ਸੁਰੱਖਿਆ ਫੋਰਸ ਵੱਲੋਂ ਲਗਾਤਾਰ 13 ਰੂਟਾਂ ਉਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਕੰਮ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਇੱਕ ਪੱਤਰਕਾਰ ਵਾਰਤਾ ਕਰਕੇ ਡੀਆਈਜੀ ਨਿਲੰਬਰੀ ਵਿਜੇ ਜਗਦਲੇ ਨੂੰ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੱਤੀ ਗਈ ਕਿ ਸਾਲ 2023 ਵਿੱਚ 13 ਰੂਟਾਂ ਉਤੇ 277 ਮੌਤਾਂ ਹੋਈਆਂ ਸਨ ਪਰ ਸਾਲ 2024 ਵਿੱਚ ਸੜਕ ਸੁਰੱਖਿਆ ਫੋਰਸ ਵੱਲੋਂ ਕੀਤੇ ਗਏ ਕੰਮਾਂ ਦੇ ਚਲਦੇ ਇਹਨਾਂ ਮੌਤਾਂ ਵਿੱਚ 50% ਕਮੀ ਆਈ ਹੈ ਅਤੇ 133 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਇਲਾਕਿਆਂ ਵਿੱਚ 1400 ਤੋਂ ਵੱਧ ਹਾਦਸੇ ਸਾਹਮਣੇ ਆਏ ਅਤੇ 13 ਦੇ ਕਰੀਬ ਹਾਦਸੇ ਵਿੱਚ ਪੀੜਤ ਹੋਏ ਲੋਕਾਂ ਨੂੰ ਸੜਕ ਸੁਰੱਖਿਆ ਕੋਰਸ ਨੇ ਹਸਪਤਾਲ ਵਿੱਚ ਪਹੁੰਚਾਇਆ।
ਉਨ੍ਹਾਂ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੇ ਨੌਜਵਾਨ ਸਖ਼ਤ ਡਿਊਟੀ ਕਰਦੇ ਹਨ ਅਤੇ ਉਨ੍ਹਾਂ ਨੂੰ ਹੁਣ ਮੋਬਾਈਲ ਡਾਟਾ ਟਰਮੀਨਲ ਡਿਵਾਈਸ ਅਤੇ ਬਾਡੀ ਕੈਮਰੇ ਵੀ ਦਿੱਤੇ ਗਏ ਹਨ ਤਾਂ ਜੋ ਹਾਦਸੇ ਵਾਲੀ ਥਾਂ ਦੀ ਹਰ ਚੀਜ਼ ਨੂੰ ਮਿੰਟ ਟੂ ਮਿੰਟ ਰਿਕਾਰਡ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਰੂਟਾਂ ਉਤੇ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਤਾਇਨਾਤ ਹਨ। ਉਨ੍ਹਾਂ ਲਈ ਨਵੇਂ ਅਲੱਗ-ਅਲੱਗ ਮੋਬਾਈਲ ਨੰਬਰ ਵੀ ਜਾਰੀ ਕੀਤੇ ਗਏ ਹਨ।
ਜੇ ਕਿਸੇ ਦਾ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਇਲਾਕੇ ਵਿੱਚ ਜਿਹੜੀ ਗੱਡੀ ਤਾਇਨਾਤ ਹੈ ਉਸਦਾ ਨੰਬਰ ਵੱਖ-ਵੱਖ ਥਾਵਾਂ ਉਤੇ ਬੋਰਡਾਂ ਰਾਹੀਂ ਡਿਸਪਲੇਅ ਕੀਤਾ ਗਿਆ ਹੈ। ਸਮਾਜ ਸੇਵੀ ਸੰਸਥਾ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਨਵੇਂ ਜਾਰੀ ਕੀਤੇ ਨੰਬਰਾਂ ਦੇ ਬੋਰਡ ਡਿਸਪਲੇਅ ਵੀ ਪੁਲਿਸ ਨਾਲ ਮਿਲ ਕੇ ਕਰਵਾਈ ਗਈ ਹੈ।