Khanna News: ਖੰਨਾ ਵਿੱਚ ਗੰਜੇਪਨ ਦੂਰ ਕਰਨ ਦਾ ਦਾਅਵਾ ਕਰਨ ਵਾਲੇ ਸੈਲੂਨ ਨੂੰ ਅੱਜ ਸੀਲ ਕਰ ਦਿੱਤਾ ਗਿਆ ਹੈ। ਖੰਨਾ ਦੀ ਜੀਬੀਟੀ ਮਾਰਕੀਟ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਪਹਿਲਾ ਸਲੂਨ ਮਾਲਕ ਦੀ ਵਜ੍ਹਾ ਨਾਲ ਸੰਗਰੂਰ ਵਿੱਚ ਗੰਜਾਪਨ ਦੂਰ ਕਰਵਾਉਣ ਆਏ ਲੋਕਾਂ ਨੂੰ ਅੱਖਾਂ ਸਬੰਧੀ ਇਨਫੈਕਸ਼ਨ ਹੋ ਗਿਆ ਸੀ।
ਸੰਗਰੂਰ ਵਿੱਚ ਘਟਨਾ ਹੋਣ ਦੇ ਬਾਵਜੂਦ ਖੰਨਾ ਵਿੱਚ ਅੱਜ ਫਿਰ ਸਵੇਰੇ ਸੈਂਕੜੇ ਲੋਕ ਦਵਾਈ ਲਗਵਾਉਣ ਲਈ ਪੁੱਜੇ ਹੋਏ ਸਨ। ਕਿਉਂਕਿ ਖੰਨਾ ਵਿੱਚ ਮੰਗਲਵਾਰ ਨੂੰ ਕੈਂਪ ਲਗਦਾ ਸੀ। ਇਸ ਲਈ ਲੋਕ ਦਵਾਈ ਲਗਵਾਉਣ ਲਈ ਆਏ ਹੋਏ ਸਨ। ਅੱਜ ਸਵੇਰੇ 5 ਵਜੇ ਤੋਂ ਲਾਈਨ ਲੱਗਣੀ ਸ਼ੁਰੂ ਹੋ ਗਈ। ਪੰਜਾਬ, ਹਰਿਆਣਾ, ਦਿੱਲੀ ਤੇ ਉਤਰ ਪ੍ਰਦੇਸ਼ ਤੋਂ ਵੀ ਲੋਕ ਦਵਾਈ ਲਗਵਾਉਣ ਲਈ ਪੁੱਜੇ ਹੋਏ ਸਨ ਪਰ ਅੱਜ ਸੈਲੂਨ ਬੰਦ ਸੀ। ਇਸ ਤੋਂ ਬਾਅਦ ਜਦ ਪ੍ਰਸ਼ਾਸਨ ਨੂੰ ਲੋਕਾਂ ਦੀ ਭੀੜ ਦੀ ਖਬਰ ਮਿਲੀ ਤਾਂ ਸਿਹਤ ਵਿਭਾਗ ਦੀ ਟੀਮ ਨੇ ਇਥੇ ਆ ਕੇ ਸਲੂਨ ਨੂੰ ਹੀ ਸੀਲ ਕਰ ਦਿੱਤਾ।
ਅਗਲੀ ਕਾਰਵਾਈ ਤੱਕ ਸੈਲੂਨ ਸੀਲ ਰਹੇਗਾ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਮਨ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਸ਼ਾਮ ਜ਼ੋਨਲ ਲਾਇਸੈਂਸਿੰਗ ਅਥਾਰਟੀ ਵੱਲੋਂ ਸੁਨੇਹਾ ਮਿਲਿਆ ਸੀ ਕਿ ਸੰਗਰੂਰ ਵਿੱਚ ਗੰਜੇਪਨ ਦਾ ਇਲਾਜ ਕਰਵਾਉਣ ਦਾ ਦਾਅਵਾ ਕਰਨ ਵਾਲਿਆਂ ਦੇ ਕੈਂਪ ਵਿੱਚ 60 ਤੋਂ 70 ਵਿਅਕਤੀਆਂ ਨੂੰ ਅੱਖਾਂ ਦੀ ਇਨਫੈਕਸ਼ਨ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : Giani Harpreet Singh: ਹਿਮਾਚਲ ਵਿੱਚ ਸਿੱਖਾਂ ਨਾਲ ਹੋ ਰਹੇ ਵਿਵਹਾਰ ਉਤੇ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਵੱਡੀ ਅਪੀਲ
ਸਿਹਤ ਮੰਤਰੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸੈਲੂਨ ਮਾਲਕ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਕਰ ਰਹੇ ਹਨ। ਇਸ ਖਿਲਾਫ ਕਾਰਵਾਈ ਕਰਦੇ ਹੋਏ ਸੈਲੂਨ ਨੂੰ ਸੀਲ ਕਰ ਦਿੱਤਾ ਗਿਆ ਹੈ। ਜਦੋਂ ਮਾਲਕ ਜਾਂ ਉਸ ਦਾ ਨੁਮਾਇੰਦਾ ਉਨ੍ਹਾਂ ਕੋਲ ਆਵੇਗਾ ਤਾਂ ਸੈਲੂਨ ਖੋਲ੍ਹ ਕੇ ਦਵਾਈ ਦੇ ਸੈਂਪਲ ਲਏ ਜਾਣਗੇ।
ਇਹ ਵੀ ਪੜ੍ਹੋ : Kultar Sandhwan: ਸੰਧਵਾਂ ਨੇ ਐਨਸੀਆਰਟੀ ਪੰਜਾਬੀ ਦੀ ਕਿਤਾਬ ਵਿੱਚ ਤਰੁੱਟੀਆਂ ਦੂਰ ਕਰਨ ਲਈ ਧਰਮੇਂਦਰ ਪ੍ਰਧਾਨ ਨੂੰ ਲਿਖਿਆ ਪੱਤਰ