Samrala News(ਵਰੁਣ ਕੌਸ਼ਲ): ਸਮਰਾਲਾ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਦੀ ਮੁਹਿਮ ਦੇ ਤਹਿਤ ਇੱਕ ਬਿਲਡਿੰਗ ਢਾਹੁਣ ਲਈ ਖੰਨਾ ਰੋਡ 'ਤੇ ਪਹੁੰਚੀ ਸੀ। ਪਰ ਪੁਲਿਸ ਨੇ ਟੀਮ ਇਸ ਘਰ ਨੂੰ ਢਾਹੇ ਬਿਨ੍ਹਾਂ ਵਾਪਸ ਚਲੀ ਗਈ। ਇਹ ਘਰ ਵਿਕਰਮ ਉਰਫ ਪਵਨ ਨਾਮਕ ਨਸ਼ਾ ਵੇਚਣ ਵਾਲੇ ਦਾ ਹੈ। ਜਿਸ ਖਿਲਾਫ 5 ਮੁਕਦਮੇ ਦਰਜ ਸਨ, ਜਿਨਾਂ ਵਿੱਚ 4 ਮੁਕਦਮੇ NDPS ਅਤੇ 1 ਮੁਕਦਮਾ ਲੁੱਟ ਖੋਹ ਦਾ ਦਰਜ ਹੈ।
ਜਾਣਕਾਰੀ ਮੁਤਾਬਿਕ ਨਸ਼ਾ ਤਸਕਰ ਦੀ ਇਮਾਰਤ 'ਤੇ ਪੀਲਾ ਪੰਜਾ ਚਲਾਉਣ ਲਈ ਅੱਜ ਦੁਪਹਿਰ ਸਮਰਾਲਾ ਪੁਲਿਸ ਦੀ ਟੀਮ ਅਤੇ ਨਗਰ ਕੌਂਸਲ ਸਮਰਾਲਾ ਦੀ ਟੀਮ ਪਹੁੰਚੀ ਸੀ ਪਰ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਅਤੇ ਨਗਰ ਕੌਂਸਲ ਦੀ ਟੀਮ ਅੱਗੇ ਹੱਥ ਜੋੜਕੇ ਘਰ ਨਾ ਢਾਹੁਣ ਦੀ ਅਪੀਲ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਆਪਣਾ ਘਰ ਦਾ ਗੁਜ਼ਾਰਾ ਲੋਕਾਂ ਦੇ ਘਰ ਭਾਂਡੇ ਮਾਂਜ ਕੇ ਅਤੇ ਕੱਪੜੇ ਧੋ ਕੇ ਬਹੁਤ ਔਖਾ ਕਰਦੇ ਹਾਂ। ਇਹ ਮਕਾਨ ਉਨ੍ਹਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਸੀ। ਕ੍ਰਿਪਾ ਕਰਕੇ ਸਾਡੇ ਮਕਾਨ ਨੂੰ ਨਾ ਤੋੜਿਆ ਜਾਵੇ। ਜਿਸ 'ਤੇ ਤਰਸ ਖਾ ਕੇ ਡੀਐਸਪੀ ਤਰਲੋਚਨ ਸਿੰਘ ਨੇ ਉਹਨਾਂ ਦੇ ਘਰ ਤੇ ਅੱਜ ਪੀਲਾ ਪੰਜਾ ਚੱਲਣ ਤੋਂ ਰੋਕ ਦਿੱਤਾ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ 28 ਮਾਰਚ ਨੂੰ 'ਜਬਰ ਦਿਵਸ' ਮਨਾਏਗਾ- ਰੁਲਦੂ ਸਿੰਘ ਮਾਨਸਾ
ਸਮਰਾਲਾ ਪੁਲਿਸ ਅਤੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਇਸ ਪਰਿਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਹਾਡੇ ਪਰਿਵਾਰ ਵੱਲੋਂ ਅੱਗੇ ਤੋਂ ਨਸ਼ਾ ਵੇਚਿਆ ਗਿਆ ਤਾਂ ਮਾਫੀ ਨਹੀਂ ਕੀਤਾ ਜਾਵੇਗਾ। ਤਾਂ ਇਹ ਪੀਲਾ ਪੰਜਾ ਹਰ ਹਾਲਤ ਵਿੱਚ ਉਹਨਾਂ ਦੇ ਘਰ ਉੱਤੇ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ: ਅਮਲੋਹ ਵਿੱਚ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ, ਮੁਲਜ਼ਮ ਖਿਲਾਫ NDPS ਦੇ ਚਾਰ ਮਾਮਲੇ ਦਰਜ