Home >>Punjab

Sangrur Murder News: ਸੰਗਰੂਰ ਵਿੱਚ ਦਿਲ ਦਹਿਲਾਉਣ ਵਾਰਦਾਤ ਵਾਪਰੀ; ਦੋਸਤ ਨੇ ਦੋਸਤ ਦਾ ਸਿਰ ਵੱਢ ਕੇ ਨਾਲ਼ੇ ਵਿੱਚ ਸੁੱਟਿਆ

 Sangrur Murder News: ਸੰਗਰੂਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੋਸਤ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ। 

Advertisement
 Sangrur Murder News: ਸੰਗਰੂਰ ਵਿੱਚ ਦਿਲ ਦਹਿਲਾਉਣ ਵਾਰਦਾਤ ਵਾਪਰੀ; ਦੋਸਤ ਨੇ ਦੋਸਤ ਦਾ ਸਿਰ ਵੱਢ ਕੇ ਨਾਲ਼ੇ ਵਿੱਚ ਸੁੱਟਿਆ
Ravinder Singh|Updated: Mar 02, 2025, 08:01 PM IST
Share

Sangrur Murder News: ਸੰਗਰੂਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੋਸਤ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ। ਕਤਲ ਇਸ ਬੇਰਹਿਮੀ ਨਾਲ ਕੀਤਾ ਗਿਆ ਕਿ ਮ੍ਰਿਤਕ ਰਾਕੇਸ਼ ਕੁਮਾਰ ਦਾ ਸਿਰ ਕੱਟ ਕੇ ਸੋਈਆਂ ਰੋਡ ਸੁਨਾਮ ਵਿਖੇ ਕਨਾਲੇ ਵਿੱਚ ਸੁੱਟ ਦਿੱਤਾ ਗਿਆ ਅਤੇ ਬਾਕੀ ਸਰੀਰ ਦੀ ਪੁਲਿਸ ਤਲਾਸ਼ ਕਰ ਰਹੀ ਹੈ।

ਅਪਰਾਧੀ ਪਰਵਾਸੀ ਅਜੇ ਕੁਮਾਰ ਦੀ ਰਾਕੇਸ਼ ਕੁਮਾਰ ਨਾਲ ਪਿਛਲੇ ਪੰਜ ਸਾਲ ਤੋਂ ਦੋਸਤੀ ਸੀ ਅਤੇ ਭਵਾਨੀਗੜ੍ਹ ਦੀ ਇੱਕ ਫੈਕਟਰੀ  ਵਿੱਚ ਕੰਮ ਕਰ ਰਿਹਾ ਸੀ। 18 ਤਰੀਕ ਨੂੰ ਰਾਕੇਸ਼ ਕੁਮਾਰ ਦਾ ਫੋਨ ਨਹੀਂ ਮਿਲਿਆ ਜਿਸ ਤੋਂ ਬਾਅਦ 25 ਤਾਰੀਕ ਨੂੰ ਸੰਗਰੂਰ ਦੇ ਥਾਣਾ ਸਿਟੀ ਵਿਖੇ ਰਾਕੇਸ਼ ਕੁਮਾਰ ਦੇ ਭਰਾ ਵੱਲੋਂ ਗੁਮਸ਼ੁਦਾ ਦੀ ਰਿਪੋਰਟ ਲਿਖਾਈ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਸ਼ੁਰੂ ਕੀਤੀ।

ਉਸ ਤੋਂ ਬਾਅਦ ਰਾਕੇਸ਼ ਕੁਮਾਰ ਦੇ ਭਰਾ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸਦੇ ਭਰਾ ਦੇ ਦੋਸਤ ਅਜੇ ਕੁਮਾਰ ਅਤੇ ਉਸਦੇ ਬੇਟੇ ਤੇ ਉਸਦੀ ਮੌਤ ਦਾ ਸ਼ੱਕ ਜਾਪਦਾ ਹੈ ਜਿਸ ਤੋਂ ਬਾਅਦ ਉਹ ਇਸਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਅਜੇ ਕੁਮਾਰ ਨੂੰ ਹਿਰਾਸਤ ਵਿੱਚ ਲਿਆ ਅਤੇ ਸਖ਼ਤੀ ਨਾਲ ਪੁੱਛਗਿਛ ਕੀਤੀ।

ਪੁੱਛਗਿੱਛ ਕਰਨ ਤੋਂ ਬਾਅਦ ਅਜੇ ਕੁਮਾਰ ਨੇ ਆਪਣਾ ਅਪਰਾਧ ਕਬੂਲ ਲਿਆ ਹੈ ਅਤੇ ਉਸ ਨੇ ਦੱਸਿਆ ਕਿਉਸਨੇ ਹੀ ਆਪਣੇ ਦੋਸਤ ਰਾਕੇਸ਼ ਕੁਮਾਰ ਨੂੰ ਕਟਾਰ ਨਾਲ ਮੌਤ ਦੇ ਘਾਟ ਉਤਾਰਿਆ ਹੈ। ਉੱਥੇ ਹੀ ਪੁਲਿਸ ਮੁਕਦਮਾ 44 ਦਰਜ ਕਰ ਅਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਅਜੇ ਕੁਮਾਰ ਦੇ ਦੱਸਣ ਤੇ ਸੋਹੀਆਂ ਰੋਡ ਤੋਂ ਰਾਕੇਸ਼ ਕੁਮਾਰ ਦਾ ਸਿਰ ਬਰਾਮਦ ਕੀਤਾ ਗਿਆ ਜੋ ਕਿ ਉਸਨੇ ਨਾਲੇ ਵਿੱਚ ਸੁੱਟਿਆ ਹੋਇਆ ਸੀ।

ਹੁਣ ਤੱਕ ਮੌਤ ਦਾ ਕੀ ਕਾਰਨ ਰਿਹਾ ਅਤੇ ਕਿਉਂ ਅਜੇ ਕੁਮਾਰ ਨੇ ਆਪਣੇ ਦੋਸਤ ਨੂੰ ਮਾਰਿਆ ਇਸ ਦੀ ਪੁੱਛਗਿੱਛ ਜਾਰੀ ਹੈ ਅਤੇ ਰਾਕੇਸ਼ ਕੁਮਾਰ ਦਾ ਬਾਕੀ ਸਰੀਰ ਕਿੱਥੇ ਹੈ ਉਸ ਦੀ ਵੀ ਪੁੱਛਗਿੱਛ ਅਪਰਾਧੀ ਅਜੇ ਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਿਰ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਜਾਂਚ ਲਈ ਭੇਜ ਦਿੱਤਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Read More
{}{}