Sarwan Pandher: ਅੰਮ੍ਰਿਤਸਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ 02 ਘੰਟੇ ਦੇ ਦੇਸ਼ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਲਗਭਗ 35 ਸਥਾਨਾਂ ਉਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।
ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਤੋਂ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ, ਤਰਨਤਾਰਨ ਤੇ ਪੱਟੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਟਾਂਡਾ ਤੇ ਹੁਸ਼ਿਆਰਪੁਰ ਖਾਸ, ਜ਼ਿਲ੍ਹਾ ਲੁਧਿਆਣਾ ਵਿੱਚ ਕਿਲਾ ਰਾਏਪੁਰ ਤੇ ਸਾਹਨੇਵਾਲ, ਜ਼ਿਲ੍ਹਾ ਜਲੰਧਰ ਵਿੱਚ ਫਿਲੌਰ ਤੇ ਲੋਹੀਆਂ, ਫਿਰੋਜ਼ਪੁਰ ਦੇ ਵਿੱਚ ਤਲਵੰਡੀ ਭਾਈ ਮੱਲਾਂਵਾਲਾ, ਮੱਖੂ, ਗੁਰੂਹਰਸਹਾਇ, ਮੋਗਾ ਵਿੱਚ ਮੋਗਾ ਸਟੇਸ਼ਨ, ਜ਼ਿਲ੍ਹਾ ਪਟਿਆਲਾ ਵਿੱਚ ਪਟਿਆਲਾ ਸਟੇਸ਼ਨ, ਮੁਕਤਸਰ ਵਿੱਚ ਮਲੋਟ, ਜ਼ਿਲ੍ਹਾ ਕਪੂਰਥਲਾ ਵਿੱਚ ਹਮੀਰਾ ਅਤੇ ਸੁਲਤਾਨਪੁਰ, ਜ਼ਿਲ੍ਹਾ ਸੰਗਰੂਰ ਵਿੱਚ ਸੁਨਾਮ ਮਲੇਰਕੋਟਲਾ ਵਿੱਚ ਅਹਿਮਦਗੜ੍ਹ ਫਰੀਦਕੋਟ ਵਿੱਚ ਸਿਟੀ ਫਰੀਦਕੋਟ ਬਠਿੰਡਾ ਵਿੱਚ ਰਾਮਪੁਰਾ ਫੂਲ ਪਠਾਨਕੋਟ ਵਿੱਚ ਪਰਮਾਨੰਦ ਉਪਰੋਕਤ ਤੋਂ ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਹਰਿਆਣਾ ਵਿੱਚ ਤਿੰਨ ਸਥਾਨਾਂ ਅਤੇ ਰਾਜਸਥਾਨ ਵਿੱਚ 2 ਸਥਾਨਾਂ, ਤਾਮਿਲਨਾਡੂ ਵਿੱਚ ਦੋ ਸਥਾਨਾਂ, ਮੱਧ ਪ੍ਰਦੇਸ਼ ਵਿੱਚ ਦੋ ਸਥਾਨਾਂ ਅਤੇ ਯੂਪੀ ਵਿੱਚ ਤਿੰਨ ਸਥਾਨਾਂ ਉੱਤੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰਾਂ ਲੋਕਾਂ ਨੂੰ ਤਿੰਨ ਅਕਤੂਬਰ ਨੂੰ ਵੱਡੇ ਪੱਧਰ ਉਤੇ ਨੌਜਵਾਨ, ਬਜ਼ੁਰਗ ਮਾਤਾਵਾਂ ਭੈਣਾਂ ਨੂੰ ਉਪਰੋਕਤ ਰੇਲ ਰੋਕੋ ਅੰਦੋਲਨ ਵਿੱਚ ਵੱਡੇ ਪੱਧਰ ਉਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਪੰਧੇਰ ਨੇ ਰਵਨੀਤ ਬਿੱਟੂ ਉਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੀਤੇ ਦਿਨ ਰਵਨੀਤ ਬਿੱਟੂ ਦਾ ਬਿਆਨ ਆਇਆ ਸੀ ਝੋਨੇ ਦੀ ਖ਼ਰੀਦ ਨਾ ਹੋਣ ਅਤੇ ਝੋਨੇ ਦੀਆਂ ਹੋਰ ਸਮੱਸਿਆਵਾਂ ਲਈ ਕਿਸਾਨ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਕੀ ਪਤਾ ਡੀਜ਼ਲ ਨੂੰ ਲੈ ਕੇ ਕਿੰਨੀਆਂ ਦਿੱਕਤਾਂ ਹਨ। ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਕਿਸਾਨਾਂ ਨੂੰ ਵਰਗਲਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜੇਕਰ ਜੀਪ ਥੱਲੇ ਦੇ ਕੇ ਜੇਕਰ ਤੁਹਾਡੇ ਮਾਰੇ ਹੁੰਦੇ ਤੇ ਤੁਹਾਡੇ ਕਾਲਜੇ ਨੂੰ ਪੈਂਦਾ ਹੱਥ ਅਤੇ ਤੁਹਾਨੂੰ ਇਨਸਾਫ਼ ਨਾ ਮਿਲਦਾ। ਜਿਨ੍ਹਾਂ ਨੇ ਤੁਹਾਡੇ ਮਾਰੇ ਹੁੰਦੇ ਉਨ੍ਹਾਂ ਨੂੰ ਜ਼ਮਾਨਤ ਦੇ ਕੇ ਬਾਹਰ ਕਢਵਾਇਆ ਹੁੰਦਾ ਤਾਂ ਫਿਰ ਪੁੱਛਦੇ ਤੁਹਾਡੇ ਦਿਲ ਉਤੇ ਕੀ ਬੀਤਦੀ ਹੈ। ਉਨ੍ਹਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਪੀੜਤ ਅਜੇ ਵੀ ਇਨਸਾਫ ਲਈ ਭਟਕ ਰਹੇ ਹਨ।
ਇਹ ਵੀ ਪੜ੍ਹੋ : Chandigarh Firing Incident: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ, ਦਹਿਸ਼ਤ ਦਾ ਮਾਹੌਲ