Home >>Punjab

Ludhiana News: ਬੱਚਿਆਂ ਨਾਲ ਭਰੀ ਸਕੂਲ ਬੱਸ ਦਲਦਲ 'ਚ ਧਸੀ; ਬੱਸ ਟੇਢੀ ਹੋਣ ਕਾਰਨ ਬੱਚੇ ਸਹਿਮੇ

Ludhiana News: ਲੁਧਿਆਣਾ ਵਿੱਚ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਡਰਾਈਵਰ ਦੀ ਗਲਤੀ ਕਰਕੇ ਗਰਾਊਂਡ ਵਿੱਚ ਮੀਂਹ ਦੇ ਖੜ੍ਹੇ ਪਾਣੀ ਵਿੱਚ ਫਸ ਗਈ। 

Advertisement
Ludhiana News: ਬੱਚਿਆਂ ਨਾਲ ਭਰੀ ਸਕੂਲ ਬੱਸ ਦਲਦਲ 'ਚ ਧਸੀ; ਬੱਸ ਟੇਢੀ ਹੋਣ ਕਾਰਨ ਬੱਚੇ ਸਹਿਮੇ
Ravinder Singh|Updated: Aug 29, 2024, 07:27 PM IST
Share

Ludhiana News: ਲੁਧਿਆਣਾ ਚੰਡੀਗੜ੍ਹ ਰੋਡ ਉਤੇ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਡਰਾਈਵਰ ਦੀ ਗਲਤੀ ਕਰਕੇ ਗਰਾਊਂਡ ਵਿੱਚ ਮੀਂਹ ਦੇ ਖੜ੍ਹੇ ਪਾਣੀ ਵਿੱਚ ਫਸ ਗਈ। ਬੱਸ ਮਿੱਟੀ ਵਿੱਚ ਧਸਣ ਕਾਰਨ ਪਲਣ ਤੋਂ ਬਚਾਅ ਹੋ ਗਿਆ।

ਲੁਧਿਆਣਾ ਦੇ ਚੰਡੀਗੜ੍ਹ ਰੋਡ ਉਤੇ ਉਸ ਸਮੇਂ ਵੱਡਾ ਹਾਦਸਾ ਹੁਣ ਬਚ ਗਿਆ ਜਦ ਸਕੂਲੀ ਬੱਚਿਆਂ ਦੀ ਭਰੀ ਹੋਈ ਵੈਨ ਗਰਾਊਂਡ ਵਿੱਚ ਖੜ੍ਹੇ ਪਾਣੀ ਵਿੱਚ ਫਸ ਗਈ। ਬੱਸ ਨਾ ਅੱਗੇ ਜਾ ਰਹੀ ਸੀ ਨਾ ਪਿੱਛੇ ਜਾ ਰਹੀ ਸੀ। ਉਲਟਾ ਪਾਣੀ ਵਿੱਚ ਦਲਦਲ ਹੋਣ ਕਰਕੇ ਬੱਸ ਦਾ ਇੱਕ ਸਾਈਡ ਹਿੱਸਾ ਖੜ੍ਹੇ ਪਾਣੀ ਵਿੱਚ ਧੱਸਣ ਲੱਗਾ ਤੇ ਮੌਕੇ ਉਤੇ ਜਾ ਰਹੇ ਲੋਕਾਂ ਨੇ ਦੇਖਿਆ ਕਿ ਬੱਸ ਵਿੱਚ ਬੱਚੇ ਬੈਠੇ ਹਨ ਅਤੇ ਉਨ੍ਹਾਂ ਨੇ ਤੁਰੰਤ ਦੇਖਿਆ ਕਿ ਆਲੇ-ਦੁਆਲੇ ਗਰਾਊਂਡ ਵਿੱਚ ਪਾਣੀ ਖੜ੍ਹਾ ਹੈ।

ਬੱਚਿਆਂ ਨੂੰ ਬੱਸ ਵਿੱਚੋਂ ਕੱਢਣ ਲਈ ਤੁਰੰਤ ਉਨ੍ਹਾਂ ਨੇ ਆਲੇ ਦੁਆਲੇ ਲੋਕਾਂ ਦੀ ਮਦਦ ਲਈ ਅਤੇ ਸਕੂਲ ਵਿੱਚ ਸੁਨੇਹਾ ਭੇਜਿਆ ਗਿਆ। ਕਾਬਿਲੇਗੌਰ ਹੈ ਕਿ ਮੇਨ ਰੋਡ ਉਤੇ ਜਾਮ ਲੱਗਿਆ ਹੋਣ ਕਰਕੇ ਡਰਾਈਵਰ ਨੇ ਵਰਧਮਾਨ ਦੇ ਸਾਹਮਣੇ ਗਲਾਡਾ ਦੇ ਖਾਲੀ ਪੈਗਰਾਊਂਡ ਵਿੱਚੋਂ ਬਸ ਕੱਢਣ ਦੀ ਕੋਸ਼ਿਸ਼ ਕੀਤੀ ਪਰ ਬਰਸਾਤ ਹੋਣ ਕਰਕੇ ਗਰਾਊਂਡ ਵਿੱਚ ਪਾਣੀ ਭਰਿਆ ਹੋਇਆ ਸੀ ਤੇ ਅਚਾਨਕ ਬਸ ਉਥੇ ਫਸ ਗਈ।

ਉਸ ਤੋਂ ਬਾਅਦ ਦੂਸਰੀ ਸਕੂਲੀ ਬੱਸ ਮੌਕੇ ਉਤੇ ਬੁਲਾਈ ਗਈ ਅਤੇ ਹੌਲੀ ਹੌਲੀ ਬੱਚਿਆਂ ਨੂੰ ਦੂਸਰੀ ਬੱਸ ਵਿੱਚ ਸ਼ਿਫਟ ਕੀਤਾ ਗਿਆ ਅਤੇ ਪਾਣੀ ਵਿੱਚ ਫਸੀ ਬੱਸ ਨੂੰ ਕੱਢਿਆ ਗਿਆ।

ਇਹ ਵੀ ਪੜ੍ਹੋ : Simranjit Mann On Kangana: ਸਿਮਰਨਜੀਤ ਮਾਨ ਦੀ ਕੰਗਨਾ ਨੂੰ ਲੈ ਕੇ ਵਿਵਾਦਤ ਟਿੱਪਣੀ, ਬੋਲੇ- ਕੰਗਨਾ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ

ਇਥੇ ਦੱਸਣ ਯੋਗ ਹੈ ਕਿ ਆਉਣ ਜਾਣ ਵਾਲੇ ਲੋਕਾਂ ਨੇ ਕਿਹਾ ਕਿ ਡਰਾਈਵਰ ਦੀ ਗਲਤੀ ਕਰਕੇ ਹਾਦਸਾ ਵਾਪਰ ਜਾਣਾ ਸੀ ਪਰ ਇਸ ਮਾਮਲੇ ਦੇ ਵਿੱਚ ਜਦ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਕੂਲ ਦੀ ਬੱਸ ਨਹੀਂ ਹੈ। ਸਕੂਲ ਵਿੱਚ ਪੜ੍ਹਨ ਵਾਲੇ ਜੋ ਬੱਚੇ ਹਨ ਉਨ੍ਹਾਂ ਦੇ ਮਾਪਿਆਂ ਵੱਲੋਂ ਪ੍ਰਾਈਵੇਟ ਤੌਰ ਉਤੇ ਇਹ ਬੱਸ ਲਗਾਈ ਗਈ ਹੈ।

ਇਹ ਵੀ ਪੜ੍ਹੋ : Balwinder Bhunder: ਬਲਵਿੰਦਰ ਸਿੰਘ ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ; ਸਿਆਸੀ ਪਿੜਾਂ 'ਚ ਛਿੜੀ ਚਰਚਾ

Read More
{}{}