SGPC: ਪੂਰੀ ਦੁਨੀਆਂ ਵਿੱਚ ਸਿੱਖਾਂ ਵੱਲੋਂ ਕੌਮ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਸਪੇਨ ਵਿੱਚ ਪੰਜਾਬ ਦੇ ਜ਼ਿਲ੍ਹਾ ਕਪੂਰਥਲੇ ਦੇ ਨੌਜਵਾਨ ਨੇ ਰੇਨਏਅਰ ਏਅਰਲਾਈਨ ਵਿੱਚ ਪਾਇਲਟ ਬਣਿਆ ਹੈ ਅਤੇ ਸਪੇਨ ਰੇਨ ਏਅਰਲਾਈਨਜ਼ ਵਿੱਚ ਇਹ ਪਹਿਲਾ ਸਿੱਖ ਨੌਜਵਾਨ ਹੈ ਜੋ ਘੱਟ ਉਮਰ ਦੇ ਵਿੱਚ ਪਾਇਲਟ ਬਣਿਆ ਹੈ।
ਪਰਿਵਾਰ ਸਮੇਤ ਜਦੋਂ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਤਾਂ ਇਸ ਦੌਰਾਨ ਦਰਬਾਰ ਸਾਹਿਬ ਸੂਚਨਾ ਕੇਂਦਰ ਵਿੱਚ ਐਸਜੀਪੀਸੀ ਅਧਿਕਾਰੀ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲਟ ਬਣੇ ਸਿੱਖ ਨੌਜਵਾਨ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਪੂਰਥਲੇ ਦੇ ਰਹਿਣ ਵਾਲੇ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਸਪੇਨ ਵਿੱਚ ਰਹਿ ਰਹੇ ਹਨ।
18 ਸਾਲ ਦੀ ਉਮਰ ਵਿੱਚ ਉਸਨੇ ਪਾਇਲਟ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਤਿੰਨ ਸਾਲਾਂ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਹੁਣ ਰੇਨਏਅਰ ਏਅਰਲਾਈਨ ਦੇ ਵਿੱਚ ਪਹਿਲਾ ਸਿੱਖ ਵਜੋਂ ਪਾਇਲਟ ਬਣਿਆ ਹੈ। ਉਨ੍ਹਾਂ ਨੇ ਦੱਸਿਆ ਕਿ ਯੂਰਪ ਦੀ ਸਭ ਤੋਂ ਵੱਡੀ ਏਅਰਲਾਈਨ ਹੈ ਜਿਸ ਵਿੱਚ ਉਨ੍ਹਾਂ ਨੂੰ ਬਤੌਰ ਪਾਇਲਟ ਦੇ ਤੌਰ ਉਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਉਹ ਭਾਰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ।
ਇਹ ਵੀ ਪੜ੍ਹੋ : War on Drugs: ਮੁੱਖ ਮੰਤਰੀ ਭਗਵੰਤ ਮਾਨ ਨੇ ਡੀਸੀ ਤੇ ਐਸਐਸਪੀਜ਼ ਦੀ ਸੱਦੀ ਮੀਟਿੰਗ; ਨਵੀਂ ਰਣਨੀਤੀ ਉਤੇ ਹੋਵੇਗੀ ਚਰਚਾ
ਇਸ ਦੌਰਾਨ ਸਿੱਖ ਨੌਜਵਾਨ ਮਨਰਾਜ ਸਿੰਘ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੇ ਬਹੁਤ ਮਿਹਨਤ ਕੀਤੀ ਆ ਤੇ ਅੱਜ ਉਸ ਸਪੇਨ ਦੇ ਵਿੱਚ ਰੇਨਏਅਰ ਏਅਰਲਾਈਨ ਵਿੱਚ ਪਹਿਲੇ ਸਿੱਖ ਨੌਜਵਾਨ ਦੇ ਤੌਰ ਉਤੇ ਪਾਇਲਟ ਤਾਇਨਾਤ ਹੋਇਆ ਤੇ ਸਾਨੂੰ ਬਹੁਤ ਖੁਸ਼ੀ ਆ ਤੇ ਜਿਸ ਲਈ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ।
ਇਹ ਵੀ ਪੜ੍ਹੋ : Tarn Taran News: ਤਾਰਨ ਤਾਰਨ ਵਿੱਚ ਨਸ਼ਾ ਤਸਕਰਾਂ ਨੂੰ ਫੜ੍ਹਨ ਗਈ ਪੁਲਿਸ ਉਤੇ ਹਮਲਾ; ਦੋ ਮੁਲਾਜ਼ਮ ਜ਼ਖ਼ਮੀ