Home >>Punjab

Gurdaspur News: ਸ਼੍ਰੋਮਣੀ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ 13 ਮਈ ਨੂੰ ਭਰਨਗੇ ਨਾਮਜਦਗੀ

Gurdaspur News:  ਚੰਡੀਗੜ੍ਹ ਤੋਂ ਅਕਾਲੀ ਦਲ ਉਮੀਦਵਾਰ ਹਰਦੀਪ ਸਿੰਘ ਬਟਰੇਲਾ ਵਲੋਂ ਪਾਰਟੀ ਛੱਡਣ ਜਾਣ 'ਤੇ ਡਾ. ਚੀਮਾ ਨੇ ਕਿਹਾ ਕਿ ਬਟਰੇਲਾ ਪਰਿਵਾਰਿਕ ਸਮਸਿਆ ਕਰਕੇ ਪ੍ਰੇਸ਼ਾਨ ਸਨ। ਜਿਸ ਕਰਕੇ ਉਨ੍ਹਾਂ ਨੇ ਪਾਰਟੀ ਛੱਡੀ ਹੈ। 

Advertisement
Gurdaspur News: ਸ਼੍ਰੋਮਣੀ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ 13 ਮਈ ਨੂੰ ਭਰਨਗੇ ਨਾਮਜਦਗੀ
Manpreet Singh|Updated: May 08, 2024, 01:26 PM IST
Share

Gurdaspur News: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ 13 ਮਈ ਨੂੰ ਨਾਮਜਦਗੀ ਪੱਤਰ ਦਾਖਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ ਲੋਕ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਵਿਚ ਲੋਕ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੇ ਪੱਬਾ ਭਾਰ ਹਨ। 

ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦਿਆ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਦੋਵੇ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਬੀਜੇਪੀ ਦੇ ਰਾਜ ਬੀਜੇਪੀ ਦੇ ਰਾਜ ਵਿੱਚ ਮਹਿੰਗਾਈ, ਬੇਰੁਜਗਾਰੀ, ਗੈਸ ਅਤੇ ਪੈਟਰੋਲ ਰੇਟਾਂ ਵਿੱਚ ਵਾਧਾ ਹੀ ਹੋਇਆ ਹੈ। 

ਗੁਰਦਾਸਪੁਰ ਤੋਂ ਅਸੀਂ ਲੰਬੇ ਸਮੇਂ ਬਾਅਦ ਚੋਣ ਲੜ ਰਹੇ ਹਾਂ। ਬੀਜੇਪੀ ਇਸ ਸੀਟ ਤੋਂ ਹਮੇਸ਼ਾ ਹੀ ਫਿਲਮੀ ਐਕਟਰ ਨੂੰ ਚੋਣ ਮੈਦਾਨ ਵਿਚ ਉਤਾਰਦੀ ਰਹੀ। ਲੋਕ ਵਿੱਚ ਫਿਲਮ ਸੀਟਾਂ ਅਤੇ ਬੀਜੇਪੀ ਦੇ ਖਿਲਾਫ ਕਾਫੀ ਜ਼ਿਆਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਵਿੱਚ ਕਿਸਾਨ ਲਗਾਤਾਰ ਬੀਜੇਪੀ ਦੇ ਖਿਲਾਫ ਕਾਫੀ ਜਿਆਦਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਵਿੱਚ ਉਨ੍ਹਾਂ ਦਾ ਚੋਣ ਪ੍ਰਚਾਰ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਗੁਰਦਾਸਪੁਰ ਵਿੱਚ ਬੀਜੇਪੀ 2-3 ਹਲਕਿਆਂ ਵਿੱਚ ਹੀ ਸਿਮਟ ਕੇ ਰਹਿ ਗਈ ਹੈ।

ਪੰਜਾਬ ਦੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ, ਪਿੰਡਾਂ ਦੇ ਲੋਕ ਇਨ੍ਹਾਂ ਨੂੰ ਵੀ ਸਵਾਲ ਕਰ ਰਹੇ ਹਨ। ਪੰਜਾਬ ਦਾ ਹਰ ਵਰਗ ਆਪ ਤੋਂ ਖੁਸ਼ ਨਹੀਂ ਹੈ, ਸੂਬੇ ਵਿੱਚ ਕਾਨੂੰਨ ਅਵਥਾ ਕਾਫੀ ਜਿਆਦਾ ਖਰਾਬ ਹੋ ਚੁੱਕੀ ਹੈ।

ਕਾਂਗਰਸ ਨੂੰ ਦੇਸ਼ ਭਰ ਚੋਂ ਰੱਦ ਚੁੱਕੇ ਹਨ, 2017 ਵਿੱਚ ਗੁਟਕਾ ਸਾਹਿਬ ਫੜ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ ਮੁਆਫ ਅਤੇ ਨਸ਼ਾ ਖ਼ਤਮ ਕਰਨ ਨੂੰ ਲੈ ਕੇ ਸਹੁੰ ਖਾਂਦੀ ਸੀ। ਪਰ ਕਿਸੇ ਕਿਸਾਨਾਂ ਦਾ ਕਰਜ਼ ਮੁਆਫੀ ਨਹੀਂ ਹੋਇਆ। ਜਿਸ ਕਿਸਾਨ ਤੋਂ ਕਰਜ਼ਾ ਮੁਆਫੀ ਦੀ ਮੁਹਿੰਮ ਸ਼ੁਰੂ ਹੋਈ ਸੀ। ਉਸ ਵਿਅਕਤੀ ਵੀ ਰੰਧਾਵਾ ਸਾਹਿਬ ਦੇ ਹਲਕੇ ਨਾਲ ਸਬੰਧ ਰੱਖਦਾ ਹੈ। ਉਹ ਵਿਅਕਤੀ ਦਾ ਕਰਜ਼ਾ ਮੁਆਫੀ ਨਹੀਂ ਹੋਈ ਸੀ , ਜਿਸ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਨੇ ਉਨ੍ਹਾਂ ਦਾ ਕਰਜ਼ਾ ਮੁਆਫ ਕਰਵਾਇਆ ਸੀ।

ਕਾਂਗਰਸ ਦੇ ਲੀਡਰਾਂ ਤੇ ਲੋਕਾਂ ਨੂੰ ਭਰੋਸਾ ਨਹੀਂ, ਅੱਜ ਕਿਸੇ ਪਾਰਟੀ ਵਿੱਚ ਕੱਲ੍ਹ ਕਿਸੇ ਹੋਰ ਪਾਰਟੀ ਵਿੱਚ ਹੁੰਦੇ ਹਨ। ਲੋਕ ਅਕਾਲੀ ਦਲ ਦੇ ਰਾਜ ਨੂੰ ਯਾਦ ਕਰ ਰਹੇ ਹਨ, ਅਕਾਲੀ ਦਲ ਦੇ ਰਾਜ ਵਿੱਚ ਪੰਜਾਬ ਦਾ ਵਿਕਾਸ ਹੋਇਆ, ਸਾਰੀਆਂ ਸਕੀਮਾਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਲਈ ਸ਼ੁਰੂ ਕੀਤੀਆ। ਪਰ ਸਮੇਂ ਦੀਆਂ ਸਰਕਾਰਾਂ ਨੇ ਸਾਡੀਆਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਬੰਦ ਕਰਕੇ ਉਨ੍ਹਾਂ ਨੂੰ ਆਪਣੇ ਨਾਂਅ ਨਾਲ ਸ਼ੁਰੂ ਕੀਤਾ ਸੀ।

ਚੰਡੀਗੜ੍ਹ ਵਿੱਚ ਸਾਡੀ ਯੁਨਿਟ ਸਾਡੀ ਬਹੁਤ ਵੱਡੀ ਨਹੀਂ ਹੈ, ਅਸੀਂ ਪਹਿਲੀ ਵਾਰ ਚੰਡੀਗੜ੍ਹ ਵਿੱਚ ਪਹਿਲੀ ਇਕੱਲਿਆ ਕੌਸਲਰ ਦੀ ਚੋਣ ਲੜੀ ਸੀ। ਸਾਡਾ ਇੱਕ ਹੀ ਉਮੀਦਵਾਰ ਚੋਣ ਜਿੱਤਿਆ ਸੀ, ਉਹ ਹਰਦੀਪ ਸਿੰਘ ਸੀ ਜੋ ਚੰਡੀਗੜ੍ਹ ਤੋਂ ਪ੍ਰਧਾਨ ਵੀ ਹਨ। ਸਾਡੀ ਪਾਰਟੀ ਚੰਡੀਗੜ੍ਹ ਵਿੱਚ ਜ਼ਿਆਦਾ ਮਜ਼ਬੂਤ ਨਹੀਂ ਹੈ। ਇਸ ਲਈ ਪਾਰਟੀ ਨੇ ਉਨ੍ਹਾਂ ਤੋਂ ਕਿਹਾ ਸੀ ਕਿ ਪਹਿਲਾਂ ਚੰਡੀਗੜ੍ਹ ਵਿੱਚ ਪਾਰਟੀ ਦਾ ਢਾਂਚਾ ਮਜ਼ਬੂਤ ਕਰ ਲਵੋ। ਪਰ ਉਨ੍ਹਾਂ ਵਿੱਚ ਚਾਅ ਸੀ, ਲੋਕ ਸਭਾ ਚੋਣ ਲੜਨ ਨੂੰ ਲੈ ਕੇ। ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਦੀ ਖੁਸ਼ੀ ਦੇ ਲਈ ਚੋਣ ਲੜਨ ਲਈ ਪਰਵਾਨਗੀ ਦਿੱਤੀ ਸੀ। ਅਤੇ ਹਰ ਸੰਭਵ ਮਦਦ ਕਰਨ ਲਈ ਆਖਿਆ ਸੀ। 

ਮੈਨੂੰ ਲੱਗਦਾ ਹਰਦੀਪ ਸਿੰਘ ਨੇ ਆਪਣੀਆਂ ਪਰਿਵਾਰਕ ਮਜ਼ਬੂਰੀਆਂ ਦੇ ਚਲਦੇ ਕਾਫੀ ਜ਼ਿਆਦਾ ਪ੍ਰੈਸ਼ਰ ਸੀ। ਸਾਇਦ ਹੋ ਸਕਦਾ ਹੈ ਉਨ੍ਹਾਂ ਨੇ ਇਸ ਦੇ ਚਲਦਿਆਂ ਹੀ ਅਜਿਹਾ ਫੈਸਲਾ ਲਿਆ ਹੈ। ਕਿਉਕਿ ਚੰਡੀਗੜ੍ਹ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ।

Read More
{}{}