Home >>Punjab

Shiromani Akali Dal: ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗਾ ਨਵਾਂ ਪ੍ਰਧਾਨ-ਕਰਨੈਲ ਸਿੰਘ ਪੀਰਮੁਹੰਮਦ

Shiromani Akali Dal: ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ 11 ਅਗਸਤ ਦੇ ਦਿਨ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਤਰ੍ਹਾਂ ਇਕਜੁੱਟ ਹੈ।

Advertisement
Shiromani Akali Dal: ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗਾ ਨਵਾਂ ਪ੍ਰਧਾਨ-ਕਰਨੈਲ ਸਿੰਘ ਪੀਰਮੁਹੰਮਦ
Ravinder Singh|Updated: Aug 10, 2025, 05:59 PM IST
Share

Shiromani Akali Dal: ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ 11 ਅਗਸਤ ਦੇ ਦਿਨ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਤਰ੍ਹਾਂ ਇਕਜੁੱਟ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਕੀਤਾ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਉਨ੍ਹਾਂ ਨੇ ਪੰਜ ਮੈਂਬਰੀ ਭਰਤੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਮਤ ਸਮੇਂ ਵਿੱਚ ਪੰਥ ਤੇ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੇਣ ਲਈ ਪੁਨਰ ਸੁਰਜੀਤੀ ਮੁਹਿੰਮ ਨੂੰ ਘਰ-ਘਰ ਤੱਕ ਲਿਜਾਣ ਵਿੱਚ ਆਪਣਾ ਇਤਿਹਾਸਿਕ ਯੋਗਦਾਨ ਪਾਇਆ।

ਉਨ੍ਹਾਂ ਨੇ ਕਿਹਾ ਕਿ ਇਕਮੱਤ ਤੇ ਇਕਜੁੱਟਤਾ ਨਾਲ ਪੰਥ ਤੇ ਪੰਜਾਬ ਦੇ ਵਢੇਰੇ ਹਿੱਤਾਂ ਦੇ ਲਈ ਪਹਿਲਕਦਮੀ ਕਰਨੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਕਿਹਾ ਕਿ 11 ਅਗਸਤ ਦੇ ਜਨਰਲ ਇਜਲਾਸ ਲਈ ਪੰਥ ਅਤੇ ਪੰਜਾਬ ਪ੍ਰਤੀ ਏਜੰਡਾ ਉਤੇ ਡੂੰਘਾ ਮੰਥਨ ਕੀਤਾ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਅਗਲੇ ਦਿਨਾਂ ਵਿੱਚ ਭਵਿੱਖ ਦੀ ਰਣਨੀਤੀ, ਪੰਥ ਅਤੇ ਪੰਜਾਬ ਨੂੰ ਬਿਹਤਰ ਪਾਲਿਸੀ ਅਤੇ ਪ੍ਰੋਗਰਾਮ ਦੇਣਾ ਵੀ ਸਮੇਂ ਦੀ ਮੰਗ ਹੈ। 

ਪੀਰਮੁਹੰਮਦ ਨੇ ਕਿਹਾ ਕਿ  ਪਿਛਲੇ ਸਮਿਆਂ ਵਿੱਚ ਰਾਜਨੀਤੀ ਦਾ ਧਰਮ ਵਿੱਚ ਬੇਹੱਦ ਬੇਲੋੜੀ ਦਖ਼ਲਅੰਦਾਜ਼ੀ ਨੇ ਜਿੱਥੇ ਪੰਥਕ ਸੰਸਥਾਵਾਂ ਦੀ ਸਰਵਉੱਚਤਾ, ਪ੍ਰਭਸੱਤਾ ਨੂੰ ਬਹੁਤ ਵੱਡੀ ਢਾਹ ਲਾਈ ਹੈ, ਉੱਥੇ ਹੀ ਦਖਲਅੰਦਾਜ਼ੀ ਕਾਰਨ ਹੋਏ ਫੈਸਲਿਆਂ ਦਾ ਵੱਡਾ ਨੁਕਸਾਨ ਵੀ ਪੰਥ ਨੂੰ ਝੱਲਣਾ ਪਿਆ। ਇਸ ਲਈ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਘੜੀ ਜਾਣ ਵਾਲੀ ਨਵੀਂ ਰਣਨੀਤੀ ਪੂਰਨ ਤੌਰ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਦ੍ਰਿੜ੍ਹਤਾ ਨਾਲ ਮੰਨਣ ਅਤੇ ਉਸ ਉਪਰ ਪਹਿਰਾ ਦੇਣ ਵਾਲੀ ਹੋਵੇਗੀ।

ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸਾਡੇ ਨਾਲ ਗਠਜੋੜ ਲਈ ਸੰਭਾਵਿਤ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਬਾਬਾ ਬਕਾਲਾ ਰੈਲੀ ਵਿੱਚ ਵਿਸ਼ਾਲ ਇਕੱਠ ਹੋਣਾ ਇਸ ਗੱਲ ਦਾ ਸੂਚਕ ਹੈ ਕਿ ਆਉਣ ਵਾਲਾ ਸਮਾਂ ਸੰਘਰਸ਼ਸ਼ੀਲ ਧਿਰਾਂ ਦਾ ਹੈ।

ਪ੍ਰਧਾਨ ਦੀ ਚੋਣ ਲਈ ਆਖਰੀ ਫੈਸਲਾ ਪੂਰਨ ਲੋਕਤੰਤਰਿਕ ਢੰਗ ਨਾਲ ਡੈਲੀਗੇਟ ਕਰਨਗੇ-ਭਰਤੀ ਕਮੇਟੀ
ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਮੀਡੀਆ ਹਵਾਲੇ ਦੀਆਂ ਓਹਨਾ ਸਾਰੀਆਂ ਚਰਚਾਵਾਂ ਤੇ ਵਿਰਾਮ ਲਗਾਉਂਦੇ ਕਿਹਾ ਕਿ,ਜਿਸ ਵਿੱਚ ਪ੍ਰਧਾਨਗੀ ਦੇ ਨਾਮ ਬਾਰੇ ਦਾਅਵੇ ਕੀਤੇ ਜਾ ਰਹੇ ਹਨ, ਇਹ ਪ੍ਰਸੰਗਿਕ ਕਲਪਨਾ ਤੱਕ ਸੀਮਤ ਹੋ ਸਕਦਾ ਪਰ ਆਖਰੀ ਫੈਸਲਾ ਜਨਰਲ ਇਜਲਾਸ ਵਿੱਚ ਚੁਣੇ ਗਏ ਡੈਲੀਗੇਟ ਪੂਰਨ ਲੋਕਤੰਤਰਿਕ ਵਿਧੀ ਵਿਧਾਨ ਜ਼ਰੀਏ ਕਰਨਗੇ।

ਇਸ ਦੇ ਨਾਲ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਬੜਾ ਸਪੱਸ਼ਟ ਦਰਜ ਹੈ ਕਿ, ਨਵੀਂ ਲੀਡਰਸ਼ਿਪ ਦੀ ਚੋਣ ਪੂਰਨ ਵਿਧੀ ਵਿਧਾਨ ਮੁਤਾਬਕ ਕੀਤੀ ਜਾਵੇ। ਇਸ ਲਈ ਮੀਡੀਆ ਵਿੱਚ ਉੱਠ ਰਹੇ ਸਵਾਲ ਦਾ ਜਵਾਬ ਬਿਲਕੁਲ ਸਪੱਸ਼ਟ ਅਤੇ ਸਾਫ ਹੈ ਕਿ ਇਹ ਭਰਤੀ ਸ਼੍ਰੋਮਣੀ ਅਕਾਲੀ ਦਲ ਲਈ ਹੋਈ ਹੈ, ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਪੂਰਨ ਵਿਧੀ ਵਿਧਾਨ ਅਨੁਸਾਰ ਚੁਣੇ ਗਏ ਡੈਲੀਗੇਟ ਕਰਨਗੇ।

ਇਸ ਲਈ ਭਰਤੀ ਕਮੇਟੀ ਕੋਲ ਕਈ ਨਾਮ ਸਾਹਮਣੇ ਆਏ ਨੇ ਪਰ ਆਖਰੀ ਫੈਸਲਾ ਡੈਲੀਗੇਟ ਕਰਨਗੇ, ਜਿਸ ਦਾ ਉਹ ਅਧਿਕਾਰ ਰੱਖਦੇ ਹਨ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਕਿਸੇ ਵੀ ਆਗੂ ਵੱਲੋ ਦਿੱਤੇ ਜਾ ਰਹੇ ਬਿਆਨਾਂ ਨੂੰ ਨਿੱਜੀ ਸਮਝਿਆ ਜਾਵੇ , ਕਿਸੇ ਵੀ ਆਗੂ ਦਾ ਆਪਣਾ ਸੁਝਾਅ ਅਤੇ ਪੱਖ ਹੋ ਸਕਦਾ ਹੈ ਪਰ ਆਖਰੀ ਫੈਸਲਾ ਚੁਣੇ ਗਏ ਡੈਲੀਗੇਟ ਦਾ ਹੋਵੇਗਾ।

 

Read More
{}{}