Home >>Punjab

Amritsar Firing: ਅੰਮ੍ਰਿਤਸਰ ਵਿੱਚ ਦੁਕਾਨ ਮਾਲਕ ਨੂੰ ਦਿਨ-ਦਿਹਾੜੇ ਗੋਲ਼ੀਆਂ ਮਾਰੀਆਂ; ਨਕਾਬਪੋਸ਼ਾਂ ਨੇ ਘਟਨਾ ਨੂੰ ਦਿੱਤਾ ਅੰਜਾਮ

ਅੰਮ੍ਰਿਤਸਰ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਹੈ। ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੋਕ ਡਰੇ ਪਏ ਹਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ। ਅੱਜ ਦਿਨ-ਦਿਹਾੜੇ ਮਹਿਤਾ ਚੌਕ ਦੇ ਭੀੜ ਭੜੱਕੇ ਵਾਲੇ ਬਟਾਲਾ ਤੋਂ ਜਲੰਧਰ ਰੋਡ ਉਤੇ ਮੇਜਰ ਸਪੇਅਰ ਪਾਰਟਸ ਦੀ ਦੁਕਾਨ ਦੇ ਬਾਹਰ ਕੰਮ ਕਰ ਰਹੇ ਦੁਕਾਨ ਮਾਲਕ

Advertisement
Amritsar Firing: ਅੰਮ੍ਰਿਤਸਰ ਵਿੱਚ ਦੁਕਾਨ ਮਾਲਕ ਨੂੰ ਦਿਨ-ਦਿਹਾੜੇ ਗੋਲ਼ੀਆਂ ਮਾਰੀਆਂ; ਨਕਾਬਪੋਸ਼ਾਂ ਨੇ ਘਟਨਾ ਨੂੰ ਦਿੱਤਾ ਅੰਜਾਮ
Ravinder Singh|Updated: Feb 14, 2025, 01:07 PM IST
Share

Amritsar Firing: ਅੰਮ੍ਰਿਤਸਰ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਹੈ। ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੋਕ ਡਰੇ ਪਏ ਹਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ। ਅੱਜ ਦਿਨ-ਦਿਹਾੜੇ ਮਹਿਤਾ ਚੌਕ ਦੇ ਭੀੜ ਭੜੱਕੇ ਵਾਲੇ ਬਟਾਲਾ ਤੋਂ ਜਲੰਧਰ ਰੋਡ ਉਤੇ ਮੇਜਰ ਸਪੇਅਰ ਪਾਰਟਸ ਦੀ ਦੁਕਾਨ ਦੇ ਬਾਹਰ ਕੰਮ ਕਰ ਰਹੇ ਦੁਕਾਨ ਮਾਲਕ ਬਲਦੇਵ ਸਿੰਘ ਉਰਫ ਚੇਲਾ ਪੁੱਤਰ ਗੁਰਦਿਆਲ ਸਿੰਘ ਅਤੇ ਅਮਨਬੀਰ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਉਦੋਨੰਗਲ ਨੂੰ ਮੋਟਰਸਾਈਕਲ ਉਤੇ ਆਏ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ।

ਮੌਕੇ ਉਤੇ ਪਹੁੰਚ ਕੇ ਪ੍ਰਾਪਤ ਕੀਤੀ ਜਾਣਕਾਰੀ ਅਤੇ ਦੁਕਾਨ ਦੇ ਵਰਕਰਾਂ ਅਨੁਸਾਰ ਕਾਲੇ ਰੰਗ ਦੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਉਤੇ ਸਵਾਰ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਆਪਣੇ ਮੋਟਰਸਾਈਕਲ ਨੂੰ ਬਿਲਕੁਲ ਘੱਟ ਸਪੀਡ ਤੇ ਚਲਾਉਂਦਿਆਂ ਤਕਰੀਬਨ 6 ਰਾਊਂਡ ਫਾਇਰ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਤੇ ਬਲਦੇਵ ਸਿੰਘ ਅਤੇ ਅਮਨਬੀਰ ਸਿੰਘ ਦੀਆਂ ਲੱਤਾਂ ਵਿੱਚ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੌਕੇ ਉਤੇ ਪੁੱਜੇ ਡੀਐਸਪੀ ਜੰਡਿਆਲਾ ਧਰਮਿੰਦਰ ਕਲਿਆਣ ਤੇ ਐਸਐਚਓ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅਸੀਂ ਪੂਰੀ ਮੁਸਤੈਦੀ ਨਾਲ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Read More
{}{}