Home >>Punjab

Fazilka Accident: ਅਸਥੀਆਂ ਜਲ ਪ੍ਰਵਾਹ ਕਰਨ ਜਾ ਰਿਹਾ ਪਿਕਅੱਪ ਹਾਦਸੇ ਦਾ ਸ਼ਿਕਾਰ; ਭੈਣ-ਭਰਾ ਦੀ ਮੌਤ, 7 ਜ਼ਖ਼ਮੀ

Fazilka Accident:  ਫਾਜ਼ਿਲਕਾ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ। ਪਿੰਡ ਲੱਖੇ ਕੜਾਹੀਆਂ ਨੇੜੇ ਘੋੜਾ-ਟਰਾਲਾ ਅਤੇ ਪਿਕਅੱਪ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ।

Advertisement
Fazilka Accident: ਅਸਥੀਆਂ ਜਲ ਪ੍ਰਵਾਹ ਕਰਨ ਜਾ ਰਿਹਾ ਪਿਕਅੱਪ ਹਾਦਸੇ ਦਾ ਸ਼ਿਕਾਰ; ਭੈਣ-ਭਰਾ ਦੀ ਮੌਤ, 7 ਜ਼ਖ਼ਮੀ
Ravinder Singh|Updated: Jan 19, 2025, 02:18 PM IST
Share

Fazilka Accident: ਫਾਜ਼ਿਲਕਾ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ। ਪਿੰਡ ਲੱਖੇ ਕੜਾਹੀਆਂ ਨੇੜੇ ਘੋੜਾ-ਟਰਾਲਾ ਅਤੇ ਪਿਕਅੱਪ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ 7 ਵਿਅਕਤੀ ਜ਼ਖ਼ਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਆਪਣੀ ਮ੍ਰਿਤਕ ਵਿਦਿਆ ਬਾਈ ਦੀਆਂ ਅਸਥੀਆਂ ਲੈ ਕੇ ਬਿਆਸ ਵੱਲ ਜਾ ਰਿਹਾ ਸੀ।

ਮ੍ਰਿਤਕ ਦਲਬੀਰ ਸਿੰਘ ਦੇ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਉਨ੍ਹਾਂ ਦੀ ਤਾਈ ਵਿਦਿਆ ਬਾਈ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅੱਜ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਕਰੀਬ 20 ਲੋਕ ਅਸਥੀਆਂ ਵਿਸਰਜਨ ਲਈ ਪਿੰਡ ਮੁਹਾਰ ਸੋਨਾ ਤੋਂ ਬਿਆਸ ਨੂੰ ਪਿਕਅੱਪ ਵਿੱਚ ਜਾ ਰਹੇ ਸਨ। ਹਾਦਸੇ ਵਿੱਚ 50 ਸਾਲਾ ਦਲਬੀਰ ਸਿੰਘ ਅਤੇ 60 ਸਾਲਾ ਭੂਆ ਰੁਕਾ ਬਾਈ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਇਸ ਤੋਂ ਇਲਾਵਾ ਜਲਾਲਾਬਾਦ ਵਿੱਚ ਸੰਘਣੀ ਧੁੰਦ ਕਾਰਨ ਇੱਕ ਪਿਕਅੱਪ ਅਤੇ ਬਾਈਕ ਦੀ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹਨ। ਜੋ ਸ੍ਰੀ ਮੁਕਤਸਰ ਸਾਹਿਬ ਤੋਂ ਸਮਾਗਮ ਵਿੱਚ ਖਾਣਾ ਬਣਾ ਕੇ ਘਰ ਪਰਤ ਰਹੇ ਸਨ।

ਸਥਾਨਕ ਸਰਪੰਚ ਗੁਰਦੇਵ ਸਿੰਘ ਅਨੁਸਾਰ ਪਿੰਡ ਫਲੀਆਵਾਲਾ ਨੇੜੇ ਜਲਾਲਾਬਾਦ ਵੱਲੋਂ ਆ ਰਹੇ ਪਿਕਅੱਪ (ਛੋਟੇ ਹਾਥੀ) ਨਾਲ ਬਾਈਕ ਦੀ ਟੱਕਰ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਛਾਂਗਾ ਖੁਰਦ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਰਸੋਈਏ ਦਾ ਕੰਮ ਕਰਦਾ ਸੀ।

ਸਥਾਨਕ ਸਰਪੰਚ ਗੁਰਦੇਵ ਸਿੰਘ ਅਨੁਸਾਰ ਪਿੰਡ ਫਲੀਆਵਾਲਾ ਨੇੜੇ ਜਲਾਲਾਬਾਦ ਵੱਲੋਂ ਆ ਰਹੇ ਪਿਕਅੱਪ (ਛੋਟੇ ਹਾਥੀ) ਨਾਲ ਬਾਈਕ ਦੀ ਟੱਕਰ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਛਾਂਗਾ ਖੁਰਦ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਰਸੋਈਏ ਦਾ ਕੰਮ ਕਰਦਾ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।

Read More
{}{}