Home >>Punjab

Sidhu News: ਸਿੱਧੂ ਨੇ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਕੀਤਾ ਵੱਡਾ ਐਲਾਨ,ਕਾਂਗਰਸ ਦੀ ਵਧਾਈ ਟੈਨਸ਼ਨ!

Sidhu News: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤ ਲਈ ਰਾਜ ਸਭਾ ਦੀ ਸੀਟ ਉਦੋਂ ਛੱਡੀ ਜਦੋਂ ਮੋਦੀ ਲਹਿਰ ਵਿੱਚ ਗਧੇ ਲੋਕ ਵੀ ਜਿੱਤ ਗਏ ਅਤੇ ਸੰਸਦ ਮੈਂਬਰ ਬਣੇ।

Advertisement
Sidhu News: ਸਿੱਧੂ ਨੇ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਕੀਤਾ ਵੱਡਾ ਐਲਾਨ,ਕਾਂਗਰਸ ਦੀ ਵਧਾਈ ਟੈਨਸ਼ਨ!
Manpreet Singh|Updated: Mar 15, 2024, 07:47 PM IST
Share

Navjot Singh Sidhu: ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ। ਸਿੱਧੂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਲੋਕ ਸਭਾ ਜਾਣਾ ਹੁੰਦਾ ਤਾਂ ਕੁਰੂਕਸ਼ੇਤਰ ਤੋਂ ਚੋਣ ਨਾ ਲੜ ਲਈ ਹੁੰਦੀ। 

ਮੋਦੀ ਲਹਿਰ 'ਚ ਜਿੱਤੇ ਗਧੇ ਲੋਕ ਵੀ ਜਿੱਤੇ

ਸਿੱਧੂ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਰਕੇ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੇ ਹਨ। ਸਿੱਧੂ ਨੇ ਹੁਣ ਭਾਜਪਾ ਅਤੇ ਪੀਐੱਮ ਮੋਦੀ ਨੂੰ ਲੈਕੇ ਵਿਵਾਦਿਤ ਬਿਆਨ ਦਿੱਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤ ਲਈ ਰਾਜ ਸਭਾ ਦੀ ਸੀਟ ਉਦੋਂ ਛੱਡੀ ਜਦੋਂ ਮੋਦੀ ਲਹਿਰ ਵਿੱਚ ਗਧੇ ਲੋਕ ਵੀ ਜਿੱਤ ਗਏ ਅਤੇ ਸੰਸਦ ਮੈਂਬਰ ਬਣੇ। ਸਿੱਧੂ ਮੁਤਾਬਿਕ ਉਨ੍ਹਾਂ ਨੇ ਸਾਬਕਾ ਪੀਐੱਮ ਮਨਮੋਹਨ ਸਿੰਘ ਦੇ ਕਾਰਜਕਾਲ ਵਿੱਚ ਲਗਾਤਾਰ ਕਈ ਵਾਰ ਲੋਕ ਸਭਾ ਸੀਟ ਜਿੱਤੀ ਪਰ ਭਾਜਪਾ ਉਦੋਂ ਛੱਡ ਦਿੱਤੀ ਜਦੋਂ ਮੋਦੀ ਲਹਿਰ ਆਪਣੇ ਸਿਖ਼ਰ ਉੱਤੇ ਸੀ।

ਔਖੇ ਸਮੇਂ 'ਚ ਵਿਅਕਤੀ ਦੇ ਕਿਰਦਾਰ ਸਹਾਮਣੇ ਆਉਂਦਾ

ਜਲੰਧਰ 'ਚ ਸੁਸ਼ੀਲ ਰਿੰਕੂ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਤੇ ਹੁਣ ਡਾ. ਰਾਜਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ। ਇਸ ਤੇ ਸਿੱਧੂ ਨੇ ਕਿਹਾ ਕਿ ਔਖੇ ਸਮੇਂ 'ਚ ਹੀ ਵਿਅਕਤੀ ਦਾ ਕਿਰਦਾਰ ਸਾਹਮਣੇ ਆਉਂਦਾ ਹੈ | ਉਨ੍ਹਾਂ ਨੇ ਵੀ ਸ਼ਾਇਰਾਨਾ ਅੰਦਾਜ਼ 'ਚ ਕਿਹਾ, 'ਕੁਛ ਤੋ ਮਜਬੂਰੀਆਂ ਰਹੀ ਹੋਂਗੀ, ਚਾਹਕਰ ਤੋ ਕੋਈ ਬੇਵਫ਼ਾ ਨਹੀਂ ਹੋਤਾ।'

ਪੰਜਾਬ ਸਰਕਾਰ ਖਿਲਾਫ ਸੀਬੀਆਈ ਜਾਂਚ ਕੀਤੀ ਮੰਗ

ਨਵਜੋਤ ਸਿੰਘ ਸਿੱਧੂ ਅੱਜ ਰਾਜਪਾਲ ਬਨਵਾਰੀ ਲਾਲ ਪਰੋਹਿਤ ਦੇ ਨਾਲ ਮੁਲਾਕਾਤ ਕਰਨ ਲਈ ਚੰਡਗੜ੍ਹ ਪਹੁੰਚੇ ਸਨ। ਉਨ੍ਹਾਂ ਨੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਉਹ ਸੂਬਾ ਸਰਕਾਰ ਵੱਲੋਂ ਲਏ ਜਾ ਰਹੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਲਈ ਖੁੱਦ ਅੱਗੇ ਆਉਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਵੀ ਘੁਟਾਲੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਨ੍ਹਾਂ ਦੀ ਸੀਬੀਆਈ ਜਾਂਚ ਕੀਤੀ ਜਾਵੇ।

 

Read More
{}{}