Home >>Punjab

Sidhu Moose Wala Songs: ਮੌਤ ਮਗਰੋਂ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਗੀਤ; ਜਾਣੋ ਗੀਤਾਂ ਵਿੱਚ ਚੁੱਕੇ ਕਿਹੜੇ ਮੁੱਦੇ

Sidhu Moose Wala Songs List: ਮੂਸੇਵਾਲਾ ਵਾਲਾ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਅੰਦਰ ਜਿਉਂਦਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਸਦੇ 9 ਗੀਤ ਰਿਲੀਜ਼ ਕੀਤੇ ਗਏ ਹਨ। 

Advertisement
Sidhu Moose Wala Songs: ਮੌਤ ਮਗਰੋਂ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਗੀਤ; ਜਾਣੋ ਗੀਤਾਂ ਵਿੱਚ ਚੁੱਕੇ ਕਿਹੜੇ ਮੁੱਦੇ
Ravinder Singh|Updated: May 29, 2025, 07:54 AM IST
Share

Sidhu Moose Wala Songs: ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅੰਨ੍ਹੇਵਾਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਬਿਨਾਂ ਸੁਰੱਖਿਆ ਦੇ ਕਾਲੇ ਰੰਗ ਦੀ ਥਾਰ ਕਾਰ ਵਿੱਚ ਆਪਣੇ ਘਰੋਂ ਨਿਕਲਿਆ ਸੀ। ਬਦਮਾਸ਼ਾਂ ਨੇ ਉਸਨੂੰ ਜਵਾਹਰਕੇ ਪਿੰਡ ਵਿੱਚ ਘੇਰ ਲਿਆ ਅਤੇ 30 ਤੋਂ ਵੱਧ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 19 ਗੋਲੀਆਂ ਸਿੱਧੂ ਨੂੰ ਲੱਗੀਆਂ। 

ਮੂਸੇਵਾਲਾ ਵਾਲਾ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਅੰਦਰ ਜਿਉਂਦਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਸਦੇ 9 ਗੀਤ ਰਿਲੀਜ਼ ਕੀਤੇ ਗਏ ਹਨ। ਇਹ ਸਾਰੇ ਗੀਤ ਉਸਦੇ ਅਧਿਕਾਰਤ ਅਕਾਊਂਟ 'ਤੇ ਰਿਲੀਜ਼ ਕੀਤੇ ਗਏ ਸਨ। ਇਸ ਦੇ ਨਾਲ ਹੀ, ਉਸਦੇ ਕੁਝ ਗੀਤ ਹੋਰ ਗਾਇਕਾਂ ਅਤੇ ਰੈਪਰਾਂ ਦੁਆਰਾ ਆਪਣੇ-ਆਪਣੇ ਚੈਨਲਾਂ 'ਤੇ ਰਿਲੀਜ਼ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਸਾਰੇ ਗੀਤ ਹਿੱਟ ਹੋਏ ਹਨ। ਲੋਕ ਉਸ ਦੇ ਗੀਤਾਂ ਦੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਮੌਤ ਤੋਂ ਬਾਅਦ ਮੂਸੇਵਾਲਾ ਦੇ ਰਿਲੀਜ਼ ਹੋਏ ਗੀਤਾਂ ਦੀ ਲਿਸਟ

9ਵਾਂ-ਲਾਕ-23 ਜਨਵਰੀ 2025 
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ “ਲਾਕ” ਗੀਤ 23 ਜਨਵਰੀ 2025 ਨੂੰ ਰਿਲੀਜ਼ ਹੋਇਆ। ਇਹ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਸੀ। ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਨੂੰ ਤਕਰੀਬਨ ਸਾਢੇ 3 ਲੱਖ ਵਿਊਜ਼ ਅਤੇ 2 ਲੱਖ ਤੋਂ ਵੱਧ ਲਾਇਕਸ 10 ਮਿੰਟਾਂ ਵਿਚ ਹੀ ਮਿਲ ਚੁੱਕੇ ਸਨ।ਦੱਸ ਦਈਏ ਕਿ ਇਸ ਗੀਤ 'ਚ ਸਿੱਧੂ ਦੇ ਪਿਤਾ ਨੇ ਭੂਮਿਕਾ ਨਿਭਾਈ ਹੈ।

8ਵਾਂ-ਅਟੈਚ-30 ਅਗਸਤ 2024
ਸਿੱਧੂ ਮੂਸੇਵਾਲਾ ਦਾ ਗੀਤ ‘ਅਟੈਚ‘ 30 ਅਗਸਤ 2024 ਨੂੰ ਰਿਲੀਜ਼ ਹੋਇਆ ਸੀ। ਸਿੱਧੂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ। ਭਾਵੇਂਕਿ ਸਿੱਧੂ ਮੂਸੇਵਾਲਾ ਦੁਨੀਆਂ ’ਤੇ ਨਹੀਂ ਰਹੇ, ਪਰ ਹੁਣ ਉਨ੍ਹਾਂ ਦੇ ਰਿਲੀਜ਼ ਕੀਤੇ ਜਾ ਰਹੇ ਗੀਤਾਂ ਨੂੰ ਵੱਡੀ ਗਿਣਤੀ ’ਚ ਸੁਣਿਆ ਜਾ ਰਿਹਾ ਹੈ।  ਗੀਤ ਦੇ ਰਿਲੀਜ਼ ਹੁੰਦਿਆਂ ਹੀ 10 ਮਿੰਟਾਂ ਦਰਮਿਆਨ 5 ਲੱਖ ਵਿਊ ਮਿਲੇ ਸਨ।

7ਵਾਂ-4:10-10 ਅਪ੍ਰੈਲ 2024
ਮੂਸੇਵਾਲਾ ਦਾ 6ਵਾਂ ਗੀਤ 10 ਅਪ੍ਰੈਲ 2024 ਨੂੰ ਲਾਂਚ ਹੋਇਆ ਸੀ। ਇਸ ਗੀਤ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਸ ਸਾਲ ਇਹ ਦੂਜੀ ਵੱਡੀ ਖੁਸ਼ਖਬਰੀ ਸੀ। ਇਸ ਸਾਲ ਦੀ ਸ਼ੁਰੂਆਤ 'ਚ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੇ ਭਰਾ ਦੇ ਜਨਮ ਦੀ ਖਬਰ ਮਿਲੀ ਸੀ।  

6ਵਾਂ-ਡਰਿਪੀ-2 ਫ਼ਰਵਰੀ, 2024
ਸਿੱਧੂ ਦਾ ਗਾਣਾ ਡਰਿਪੀ, ਇਹ ਗੀਤ ਵੀ ਜੇਲ੍ਹ ਤੇ ਹਥਿਆਰਾਂ ਦੇ ਇਰਦ-ਗਿਰਦ ਗੱਲ ਕਰਦਾ ਹੈ। ਇਸ ਗਾਣੇ ਵਿੱਚ ਸਿੱਧੂ ਮੌਤ ਦਾ ਜ਼ਿਕਰ ਕਰਦੇ ਹਨ ਤੇ ਇਸ ਦੇ ਅਣਕਿਆਸੀ ਹੋਣ ਦੀ ਗੱਲ ਕਰਦੇ ਹਨ। ਇਸ ਗੀਤ ਵਿੱਚ ਉਨ੍ਹਾਂ ਦੇ ਨਾਲ ਕੈਨੇਡੀਅਨ ਰੈਪਰ ਏਆਰ ਪੈਸਲੇ ਵੀ ਹਨ। ਇਸ ਗੀਤ ਨੂੰ ਲਿਖਿਆ ਵੀ ਦੋਵਾਂ ਕਲਾਕਾਰਾਂ ਸਿੱਧੂ ਮੂਸੇਵਾਲਾ ਅਤੇ ਏਆਰ ਪੈਸਲੇ ਨੇ ਹੈ।

ਪੰਜਵਾਂ-ਵਾਚ-ਆਊਟ-12 ਨਵੰਬਰ 2023
ਇਸ ਗੀਤ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ 12 ਨਵੰਬਰ 2023 'ਚ ਦੀਵਾਲੀ 'ਤੇ 'ਵਾਚ-ਆਊਟ' ਰਿਲੀਜ਼ ਕੀਤਾ ਸੀ। ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਸੀ। ਜਿਸ ਨੂੰ ਯੂਟਿਊਬ 'ਤੇ 3.59 ਕਰੋੜ ਲੋਕ ਦੇਖ ਚੁੱਕੇ ਹਨ।

ਚੌਥਾ-ਚੌਰਨੀ-8 ਜੁਲਾਈ 2023
ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ 'ਤੇ ਹੁਣ ਤੱਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਮੂਸੇਵਾਲਾ ਦਾ ਗੀਤ ਮੋਰਨੀ ਰਿਲੀਜ਼ ਤੋਂ ਪਹਿਲਾਂ ਹੀ ਚੋਰੀ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਇਸ ਗੀਤ ਨੂੰ ਖਾਸ ਮੰਨਿਆ ਅਤੇ ਇਸ ਨੂੰ ਬਹੁਤ ਸੁਣਿਆ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿੱਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।

ਤੀਜਾ-ਮੇਰਾ ਨਾਂ- 7 ਅਪ੍ਰੈਲ 2023
ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਤੀਜਾ ਗਾਣਾ ‘ਮੇਰਾ ਨਾਮ’ ਯੂ-ਟਿਊਬ ਉੱਤੇ ਰਿਲੀਜ਼ ਕੀਤਾ ਗਿਆ। ਇਸ ਗੀਤ ਉਨ੍ਹਾਂ ਨੇ ਨਾਈਜੀਰੀਆ ਦੇ ਰੈਪਰ ਬਰਨਾ ਬੁਆਏ ਨਾਲ ਮਿਲਕੇ ਗਾਇਆ ਸੀ। ‘ਮੇਰਾ ਨਾਮ’ ਸਿੱਧੂ ਦੇ ਅਮਰ ਰਹਿਣ ਦੀ ਕਹਾਣੀ ਕਹਿੰਦਾ ਹੈ। ਗੀਤ ਦੇ ਬੋਲ ਹਨ, ‘ਹਰ ਪਾਸੇ… ਹਰ ਥਾਂ….. ਮੇਰਾ ਨਾਂ...ਮੇਰਾ ਨਾਂ...’ ਹਨ। ਗੀਤ ਵਿੱਚ ਬਰਨਾ ਬੁਆਏ ਤੇ ਐਨੀਮੇਸ਼ਨ ਨਾਲ ਗਾਉਂਦੇ ਹੋਏ ਸਿੱਧੂ ਮੂਸੇਵਾਲਾ ਦਿਖਾਏ ਗਏ ਹਨ। ਬਰਨਾ ਬੁਆਏ ਵੱਲੋਂ ਸਿੱਧੂ ਦੀ ਮੌਤ ਤੋਂ ਬਾਅਦ 2022 ਵਿੱਚ ਇੱਕ ਲਾਈਵ ਸ਼ੋਅ ਵਿੱਚ ਦਿੱਤੀ ਗਈ ਸ਼ਰਧਾਂਜਲੀ ਦੋਵਾਂ ਦੇ ਭਾਵੁਕ ਰਿਸ਼ਤੇ ਨੂੰ ਬਿਆਨ ਕਰਦੀ ਹੈ।

ਦੂਜਾ-ਵਾਰ -8 ਨਵੰਬਰ 2022
ਪਿਛਲੇ ਸਾਲ 8 ਨਵੰਬਰ 2022 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਵਾਰ ਗੀਤ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅਸਲ ਵਿੱਚ ਇੱਕ 'ਵਾਰ' ਹੈ, ਜੋ ਪੰਜਾਬ ਦੇ ਬਹਾਦਰ ਯੋਧੇ ਨਾਇਕ ਹਰੀ ਸਿੰਘ ਨਲੂਆ ਲਈ ਗਾਇਆ ਗਿਆ ਸੀ। ਜਦਕਿ ਤੀਜਾ ਗੀਤ ਮੇਰਾ ਨਾਮ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਇਨ੍ਹਾਂ ਗੀਤਾਂ ਤੋਂ ਬਾਅਦ ਚੋਰੀ ਅਤੇ ਵਾਚ-ਆਊਟ ਰਿਲੀਜ਼ ਹੋਏ।

ਪਹਿਲਾ-ਐੱਸਵਾਈਐੱਲ–24 ਜੂਨ 2022
ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਦੇ ਇੱਕ ਮਹੀਨੇ ਦੇ ਅੰਦਰ- ਅੰਦਰ 24 ਜੂਨ ਨੂੰ ਉਨ੍ਹਾਂ ਦਾ ਗਾਣਾ ਐੱਸਵਾਈਐੱਲ ਰਿਲੀਜ਼ ਹੋਇਆ। ਹਾਲਾਂਕਿ ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਦਾ ਜ਼ਿਕਰ ਕਰਦਾ ਇਹ ਗੀਤ ਦੋ ਦਿਨ ਬਾਅਦ ਯਾਨਿ ਕਿ 26 ਜੂਨ ਨੂੰ ਭਾਰਤ ਵਿੱਚ ਯੂ-ਟਿਊਬ ਤੋਂ ਹਟਾ ਵੀ ਦਿੱਤਾ ਗਿਆ ਸੀ। ਪਰ ਉਸ ਸਮੇਂ ਤੱਕ ਯੂਟਿਊਬ ਉੱਪਰ ਇਸ ਗਾਣੇ ਨੂੰ ਦੋ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਸਨ। ਇਸ ਗਾਣੇ ਵਿੱਚ ਐੱਸਵਾਈਐੱਲ, ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਬਾਰੇ ਜ਼ਿਕਰ ਕੀਤਾ ਗਿਆ ਸੀ।ਸਿੱਧੂ ਨੇ ਇਸ ਗਾਣੇ ਵਿੱਚ ਉਨ੍ਹਾਂ ਮੁੱਦਿਆਂ ਦੀ ਗੱਲ ਕੀਤੀ ਜਿਹੜੇ ਪੰਜਾਬ ਲਈ ਅਤੇ ਪੰਜਾਬ ਦੀ ਸਿਆਸਤ ਲਈ ਅਹਿਮ ਕਾਫ਼ੀ ਅਹਿਮ ਸਨ।

Read More
{}{}