Home >>Punjab

Sangrur News: ਸੰਗਰੂਰ ਦਾ ਫ਼ੌਜੀ ਰਾਮਗੜ੍ਹ ਰਾਂਚੀ 'ਚ ਹੋਇਆ ਸ਼ਹੀਦ; ਇਲਾਕੇ 'ਚ ਪਸਰਿਆ ਮਾਤਮ

Sangrur News: ਸੰਗਰੂਰ ਜ਼ਿਲ੍ਹਾ ਦਾ ਇੱਕ ਨੌਜਵਾਨ ਰਾਮਗੜ੍ਹ ਰਾਂਚੀ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ।

Advertisement
Sangrur News: ਸੰਗਰੂਰ ਦਾ ਫ਼ੌਜੀ ਰਾਮਗੜ੍ਹ ਰਾਂਚੀ 'ਚ ਹੋਇਆ ਸ਼ਹੀਦ; ਇਲਾਕੇ 'ਚ ਪਸਰਿਆ ਮਾਤਮ
Ravinder Singh|Updated: Jan 08, 2024, 04:11 PM IST
Share

Sangrur News: ਸੰਗਰੂਰ ਦੇ ਪਿੰਡ ਬਘਰੋਲ ਦੇ 43 ਸਾਲਾ ਜਵਾਨ ਜਸਪਾਲ ਸਿੰਘ ਦੀ ਰਾਮਗੜ੍ਹ ਰਾਂਚੀ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਹੈ। ਜੱਦੀ ਪਿੰਡ ਵਿੱਚ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ਸੰਗਰੂਰ ਦੇ ਪਿੰਡ ਬਘਰੋਲ ਦੇ ਰਹਿਣ ਵਾਲੇ ਜਸਪਾਲ ਸਿੰਘ ਜੋ ਕਿ ਰਾਮਗੜ੍ਹ ਰਾਂਚੀ ਵਿੱਚ ਆਪਣੀ ਡਿਊਟੀ ਕਰ ਰਹੇ ਸੀ। ਅੱਜ ਹੀ ਉਨ੍ਹਾਂ ਨੇ ਛੁੱਟੀ ਉਤੇ ਆਪਣੇ ਘਰ ਆਉਣਾ ਸੀ ਪਰ ਅੱਜ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਪਿੰਡ ਪਹੁੰਚਿਆ। ਜਸਪਾਲ ਸਿੰਘ ਨੂੰ ਫ਼ੌਜ ਵਿੱਚ ਸੇਵਾਵਾਂ ਨਿਭਾਉਂਦੇ ਹੋਏ 23 ਸਾਲ ਹੋ ਗਏ ਹਨ।

ਉਨ੍ਹਾਂ ਦੇ ਦੋ ਬੱਚੇ ਇੱਕ ਬੇਟਾ ਤੇ ਇੱਕ ਵੱਡੀ ਬੇਟੀ ਹੈ। ਫ਼ੌਜੀ ਜਵਾਨ ਜਸਪਾਲ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋਈ ਜਿਵੇਂ ਹੀ ਉਨ੍ਹਾਂ ਦੀ ਖ਼ਬਰ ਉਨ੍ਹਾਂ ਦੇ ਪਿੰਡ ਪਹੁੰਚੀ ਤਾਂ ਪਿੰਡ ਵਿੱਚ ਮਾਤਮ ਪਸਰ ਗਿਆ ਹੈ। ਪਿੰਡ ਦੇ ਲੋਕਾਂ ਤੇ ਫ਼ੌਜ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। 

ਪਿੰਡ ਦੇ ਲੋਕਾਂ ਨੇ ਕਿਹਾ ਇਹ ਉਨ੍ਹਾਂ ਲਈ ਬੇਹੱਦ ਮੰਦਭਾਗੀ ਖ਼ਬਰ ਹੈ ਤੇ ਇਹ ਪਿੰਡ ਤੇ ਪਰਿਵਾਰ ਲਈ ਬਹੁਤ ਵੱਡਾ ਘਾਟਾ  ਹੈ। ਪਿੰਡ ਦੇ ਲੋਕਾਂ ਨੇ ਕਿਹਾ ਜਸਪਾਲ ਸਿੰਘ ਪਿੰਡ ਦਾ ਹੋਣਹਾਰ ਲੜਕਾ ਸੀ ਜੋ ਕਿ ਪਿਛਲੇ 23 ਸਾਲਾਂ ਤੋਂ ਫ਼ੌਜ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ।

ਇਹ ਵੀ ਪੜ੍ਹੋ : Bilkis Bano SC Verdict: ਬਿਲਕਿਸ ਬਾਨੋ ਨੇ ਜਿੱਤੀ ਇਨਸਾਫ਼ ਦੀ ਲੜਾਈ, ਦੋਸ਼ੀ ਮੁੜ ਜਾਣਗੇ ਸਲਾਖਾਂ ਪਿੱਛੇ

ਅੱਜ ਦੇ ਦਿਨ ਉਸ ਨੇ ਛੁੱਟੀ ਉਤੇ ਆਪਣੇ ਘਰ ਆਉਣਾ ਸੀ ਕਿਉਂਕਿ ਉਨ੍ਹਾਂ ਦੀ ਬੇਟੀ ਦਾ ਪੇਪਰ ਉਹ ਖ਼ੁਦ ਦਿਵਾਉਣ ਜਾਣਾ ਚਾਹੁੰਦਾ ਸੀ। ਪਰ ਉਸ ਤੋਂ ਪਹਿਲਾਂ ਇਹ ਬੁਰੀ ਖ਼ਬਰ ਘਰ ਪਹੁੰਚ ਗਈ। ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਬੇਟਾ ਛੋਟਾ ਤੇ ਬੇਟੀ ਆਈਲੈਟਸ ਦੀ ਤਿਆਰੀ ਕਰ ਰਹੀ ਸੀ। ਇਸ ਮੌਕੇ ਇਲਾਕੇ ਦੀਆਂ ਕਈ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : Punjab Weather Update: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ, ਧੁੰਦ ਵੀ ਰਹੇਗੀ ਛਾਈ, ਜਾਣੋ ਕਿੰਨੀ ਵਧੇਗੀ ਠੰਡ

Read More
{}{}