Home >>Punjab

Sidhu Moosewala News: ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਰੌਣਕਾਂ ਪਰਤਣ 'ਤੇ ਗਿੱਧਾਂ ਤੇ ਲੱਡੂ ਵੰਡੇ

Sidhu Moosewala News:  ਮੂਸਾ ਪਿੰਡ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਵਿੱਚ ਮੁੜ ਤੋਂ ਰੌਣਕਾਂ ਪਰਤ ਆਈਆਂ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਫਿਰ ਤੋਂ ਬੇਟੇ ਨੇ ਜਨਮ ਲਿਆ।

Advertisement
Sidhu Moosewala News: ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਰੌਣਕਾਂ ਪਰਤਣ 'ਤੇ ਗਿੱਧਾਂ ਤੇ ਲੱਡੂ ਵੰਡੇ
Ravinder Singh|Updated: Mar 17, 2024, 01:52 PM IST
Share

Sidhu Moosewala News:  ਮੂਸਾ ਪਿੰਡ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਵਿੱਚ ਮੁੜ ਤੋਂ ਰੌਣਕਾਂ ਪਰਤ ਆਈਆਂ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਫਿਰ ਤੋਂ ਬੇਟੇ ਨੇ ਜਨਮ ਲਿਆ ਜਿਸ ਕਾਰਨ ਅੱਜ ਮੂਸਾ ਹਵੇਲੀ ਵਿੱਚ ਵੱਡੀ ਤਾਦਾਦ ਵਿੱਚ ਪਹੁੰਚ ਕੇ ਲੋਕ ਖੁਸ਼ੀ ਸਾਂਝੀ ਕਰ ਰਹੇ ਨੇ ਉੱਥੇ ਹੀ ਭੰਗੜੇ ਅਤੇ ਲੱਡੂ ਵੀ ਵੰਡੇ ਜਾ ਰਹੇ ਹਨ।

29 ਮਈ 2022 ਨੂੰ ਸਿੱਧੂ ਮੂਸੇਵਾਲੇ ਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਰੋੜਾਂ ਪ੍ਰਸ਼ੰਸਕ ਸਿੱਧੂ ਮੂਸੇ ਵਾਲਾ ਦੀ ਹਵੇਲੀ ਵਿੱਚ ਪਹੁੰਚ ਕੇ ਜਿੱਥੇ ਮਾਤਾ ਪਿਤਾ ਨਾਲ ਦੁੱਖ ਸਾਂਝਾ ਕਰਦੇ ਸਨ ਉੱਥੇ ਹੀ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਸਨ ਕਿ ਸਿੱਧੂ ਮੂਸੇਵਾਲਾ ਨੂੰ ਨਿੱਕੇ ਪੈਰੀ ਵਾਪਸ ਇਸ ਹਵੇਲੀ ਵਿੱਚ ਪਰਮਾਤਮਾ ਭੇਜ ਦੇਵੇ ਤਾਂ ਅੱਜ ਉਨ੍ਹਾਂ ਕਰੋੜਾਂ ਪ੍ਰਸ਼ੰਸਕਾਂ ਦੀ ਪਰਮਾਤਮਾ ਨੇ ਅਰਦਾਸ ਸੁਣ ਲਈ ਹੈ।

ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹਵੇਲੀ ਵਿੱਚ ਦੁਬਾਰਾ ਤੋਂ ਰੌਣਕਾਂ ਪਰਤ ਆਈਆਂ ਹਨ ਤੇ ਜਦੋਂ ਤੋਂ ਹੀ ਬਾਪੂ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਖੁਸ਼ੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: Sidhu Moosewala Brother Pics: ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦੀਆਂ ਤਸਵੀਰਾਂ ਆਈਆਂ ਸਾਹਮਣੇ; ਫੈਨਸ ਦੀ ਪ੍ਰਤੀਕਿਰਿਆ ਸਿੱਧੂ ਦੀ ਪੈਂਦੀ ਝਲਕ

ਉਸ ਤੋਂ ਬਾਅਦ ਪਿੰਡ ਦੇ ਵਿੱਚ ਜਿੱਥੇ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਲੱਡੂ ਵੀ ਵੰਡੇ ਜਾ ਰਹੇ ਹਨ ਤੇ ਸੋਸ਼ਲ ਮੀਡੀਆ ਦੇਵੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ: Sidhu Moosewala: ਆ ਗਿਆ ਸ਼ੁਭ ਦਾ ਛੋਟਾ ਵੀਰ, ਮਾਤਾ ਚਰਨ ਕੌਰ ਨੇ ਪੁੱਤਰ ਨੂੰ ਦਿੱਤਾ ਜਨਮ, ਵੇਖੋ ਵੀਡੀਓ

Read More
{}{}