Home >>Punjab

Nangal News: ਨੰਗਲ ਤੋਂ ਅਯੋਧਿਆ ਵਿਖੇ ਰਾਮ ਲੱਲਾ ਦੇ ਦਰਸ਼ਨਾਂ ਲਈ ਰਾਮ ਭਗਤਾਂ ਨੂੰ ਲੈ ਕੇ ਸਪੈਸ਼ਲ ਰੇਲ ਰਵਾਨਾ

Nangal News: ਭਗਤਾਂ ਵਿੱਚ ਭਾਰੀ ਉਤਸ਼ਾਹ ਹੈ। ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਨੰਗਲ ਰੇਲਵੇ ਸਟੇਸ਼ਨ ਗੂੰਜਿਆ ਹੈ। 

Advertisement
Nangal News: ਨੰਗਲ ਤੋਂ ਅਯੋਧਿਆ ਵਿਖੇ ਰਾਮ ਲੱਲਾ ਦੇ ਦਰਸ਼ਨਾਂ ਲਈ ਰਾਮ ਭਗਤਾਂ ਨੂੰ ਲੈ ਕੇ ਸਪੈਸ਼ਲ ਰੇਲ ਰਵਾਨਾ
Riya Bawa|Updated: Feb 12, 2024, 09:33 AM IST
Share

Nangal News/ਬਿਮਲ ਕੁਮਾਰ: ਨੰਗਲ ਤੋਂ ਅਯੋਧਿਆ ਵਿਖੇ ਰਾਮ ਲੱਲਾ ਦੇ ਦਰਸ਼ਨਾਂ ਲਈ ਅੱਜ 726 ਰਾਮ ਭਗਤਾਂ ਨੂੰ ਲੈ ਕੇ ਆਸਥਾ ਸਪੈਸ਼ਲ ਰੇਲ ਰਵਾਨਾ ਹੋਈ । ਇਸ ਸਮੇਂ ਨੰਗਲ ਰੇਲਵੇ ਸਟੇਸ਼ਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਗੂੰਜ ਉੱਠਿਆ। ਇਸ ਟਰੇਨ ਨੂੰ ਪੰਜਾਬ ਭਾਜਪਾ ਦੇ ਉੱਪ ਪ੍ਰਧਾਨ ਸੁਭਾਸ਼ ਸ਼ਰਮਾ ਨੇ ਹੈ ਝੰਡੀ ਦੇ ਕੇ ਰਵਾਨਾ ਕੀਤਾ।
 
ਨੰਗਲ ਤੋਂ ਸ਼ੁਰੂ ਹੋ ਕੇ ਇਹ ਰੇਲ ਗੱਡੀ ਸ੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ , ਰੂਪਨਗਰ ਤੋਂ ਹੁੰਦੀ ਹੋਈ 13 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 2.55 ਵਜੇ ਅਯੁੱਧਿਆ ਛਾਉਣੀ ਪਹੁੰਚੇਗੀ ਅਤੇ 14 ਫਰਵਰੀ ਬੁੱਧਵਾਰ ਨੂੰ ਅਯੁੱਧਿਆ ਤੋਂ ਰਵਾਨਾ ਹੋਵੇਗੀ ਅਤੇ ਵਾਪਸ ਪਰਤੇਗੀ। 

ਇਹ ਵੀ ਪੜ੍ਹੋ: Delhi Kisan Andolen 2.0: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ; ਹਰਿਆਣਾ ਸਰਕਾਰ ਨੇ ਖਨੌਰੀ ਬਾਰਡਰ ਕੀਤਾ ਸੀਲ

ਵੀਰਵਾਰ ਨੂੰ ਸ਼ਾਮ 4.45 ਵਜੇ ਨੰਗਲ ਪਹੁੰਚੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਜਨਵਰੀ ਨੂੰ ਇਹ ਟਰੇਨ ਗੁਆਂਢੀ ਰਾਜ ਹਿਮਾਚਲ ਦੇ ਅੰਬ ਅੰਦੋਰਾ ਰੇਲਵੇ ਸਟੇਸ਼ਨ ਤੋਂ ਸ਼੍ਰੀ ਆਨੰਦਪੁਰ ਅਤੇ ਕੀਰਤਪੁਰ ਸਾਹਿਬ ਸਮੇਤ ਜ਼ਿਲਾ ਊਨਾ ਦੇ 1074 ਰਾਮ ਭਗਤਾਂ ਨੂੰ ਲੈ ਕੇ ਅਯੁੱਧਿਆ ਲਈ ਰਵਾਨਾ ਹੋਈ ਸੀ, ਜਿਸ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰੀ ਝੰਡੀ ਦਿੱਤੀ ਸੀ।

Read More
{}{}