Sri Anandpur Sahib Railway Gate incident/ਬਿਮਲ ਸ਼ਰਮਾ: ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਅਗੰਮਪੁਰ ਰੇਲਵੇ ਕਰਾਸਿੰਗ ਫਾਟਕ ਦੇ ਕੋਲ ਦੇਰ ਰਾਤ ਇੱਕ ਹਾਦਸਾ ਹੋਣ ਦੇ ਚਲਦਿਆਂ ਰੇਲਵੇ ਦੇ ਫਾਟਕ ਅਤੇ ਇਲੈਕਟ੍ਰਿਕ ਲਾਈਨ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ ਜਿਸ ਦੇ ਚਲਦਿਆਂ ਊਨਾ ਹਿਮਾਚਲ ਤੇ ਨੰਗਲ ਤੋਂ ਚਲ ਕੇ ਦਿੱਲੀ ਤੇ ਅੰਬਾਲਾ ਜਾਣ ਵਾਲੀਆਂ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਰੇਲਵੇ ਫਾਟਕ ਦੇ ਨਜ਼ਦੀਕ ਇੱਕ ਟਿੱਪਰ ਦੀਆਂ ਬਰੇਕਾਂ ਨਾ ਲੱਗਣ ਦੇ ਚਲਦਿਆਂ ਇਹ ਟਿੱਪਰ ਪਹਿਲਾਂ ਇੱਕ ਬਲੈਰੋ ਗੱਡੀ ਤੇ ਉਸ ਤੋਂ ਬਾਅਦ ਇੱਕ ਟਰੱਕ ਦੇ ਵਿੱਚ ਵੱਜਿਆ।
ਮੌਕੇ 'ਤੇ ਪੁੱਜੇ ਰੇਲਵੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਤਕਰੀਬਨ ਇਸ ਲਾਈਨ ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਕਰੀਬਨ ਚਾਰ ਤੋਂ ਪੰਜ ਘੰਟੇ ਲੱਗਣਗੇ।
ਇਹ ਵੀ ਪੜ੍ਹੋ: Cyber Crime: ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅੰਤਰ-ਰਾਜੀ ਸਾਈਬਰ ਵਿੱਤੀ ਫਰਾਡ ਰੈਕੇਟ ਦਾ ਕੀਤਾ ਪਰਦਾਫਾਸ਼; ਤਿੰਨ ਵਿਅਕਤੀ ਕਾਬੂ
ਦੱਸ ਦਈਏ ਕਿ ਰੇਲਵੇ ਫਾਟਕ ਦੇ ਨਜ਼ਦੀਕ ਇੱਕ ਟਿੱਪਰ ਦੀਆਂ ਬਰੇਕਾਂ ਨਾ ਲੱਗਣ ਦੇ ਚਲਦਿਆਂ ਇਹ ਟਿੱਪਰ ਪਹਿਲਾਂ ਇੱਕ ਬਲੈਰੋ ਗੱਡੀ ਤੇ ਉਸ ਤੋਂ ਬਾਅਦ ਇੱਕ ਟਰੱਕ ਦੇ ਵਿੱਚ ਵੱਜਿਆ ਹਾਲਾਂਕਿ ਇਸ ਐਕਸੀਡੈਂਟ ਦੇ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ, ਤਾਂ ਬਲੈਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਬਲੈਰੋ ਦੇ ਵਿੱਚ ਛੇ ਤੋਂ ਸੱਤ ਬੱਚੇ ਸਵਾਰ ਸਨ ਜੋ ਕਿ ਬਿਲਕੁਲ ਸੁਰੱਖਿਅਤ ਹਨ, ਪਰੰਤੂ ਰੇਲਵੇ ਦਾ ਵੱਡਾ ਨੁਕਸਾਨ ਹੋਣ ਦੇ ਚਲਦਿਆਂ ਇਸ ਰੂਟ 'ਤੇ ਹਾਲ ਫਿਲਹਾਲ ਰੇਲਵੇ ਦੀ ਆਵਾਜਾਈ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ।
ਇਸ ਮਾਮਲੇ ਵਿੱਚ ਹਾਲਾਂਕਿ ਰੇਲਵੇ ਦੇ ਕਿਸੇ ਅਧਿਕਾਰੀ ਦੇ ਵੱਲੋਂ ਅਧਿਕਾਰਿਤ ਤੌਰ 'ਤੇ ਬਿਆਨ ਨਹੀਂ ਦਿੱਤਾ ਗਿਆ ਪ੍ਰੰਤੂ ਆਫ ਦਾ ਰਿਕਾਰਡ ਦੱਸਿਆ ਕਿ ਇਸ ਰੂਟ ਉੱਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਦੱਸਣਯੋਗ ਹੈ ਕਿ ਊਨਾ ਤੋਂ ਇਸ ਰੂਟ ਤੇ ਸਿੰਗਲ ਰੇਲਵੇ ਟਰੈਕ ਹੈ ਜਿਸ ਦੇ ਚਲਦਿਆਂ ਟਰੈਕ ਉੱਪਰ ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਅੱਜ ਰੇਲਵੇ ਬਿਜਲੀ ਲਾਈਨ ਦਾ ਨੁਕਸਾਨ ਹੋਣ ਦੇ ਚਲਦਿਆਂ ਇਹ ਰੂਟ ਫਿਲਹਾਲ ਦੀ ਘੜੀ ਬੰਦ ਪਿਆ ਹੈ। ਮੌਕੇ 'ਤੇ ਪੁਲਿਸ ਪ੍ਰਸ਼ਾਸਨ, ਰੇਲਵੇ ਪੁਲਿਸ ਪ੍ਰਸ਼ਾਸਨ, ਤੇ ਰੇਲਵੇ ਅਧਿਕਾਰੀ ਮੌਜੂਦ ਹਨ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੋਂ ਨੁਕਸਾਨੇ ਵਾਹਨਾਂ ਨੂੰ ਕੱਢਿਆ ਜਾਵੇ ਤੇ ਉਸ ਤੋਂ ਬਾਅਦ ਰੇਲਵੇ ਬਿਜਲੀ ਲਾਈਨ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਉਸ ਉਪਰੰਤ ਇਸ ਰੂਟ 'ਤੇ ਰੇਲਵੇ ਆਵਾਜਾਈ ਨੂੰ ਸੁਚਾਰੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Pathankot Illegal Mining: ਨਾਜਾਇਜ਼ ਮਾਈਨਿੰਗ ਖਿਲਾਫ਼ ਵੱਡੀ ਕਾਰਵਾਈ! 5 ਟਰੈਕਟਰ ਟਰਾਲੀਆਂ ਅਤੇ ਇੱਕ ਜੇਸੀਬੀ ਜ਼ਬਤ, 4 ਗ੍ਰਿਫਤਾਰ