Sri Anandpur Sahib Accident/ ਬਿਮਲ ਸ਼ਰਮਾ: ਸ੍ਰੀ ਆਨੰਦਪੁਰ ਸਾਹਿਬ ਦੇ ਲਾਗੇ ਪਿੰਡ ਮਾਂਗੇਵਾਲ ਕੋਲ ਰਾਤ ਇੱਕ ਬਲੈਰੋ ਗੱਡੀ ਅਤੇ ਇੱਕ ਤੇਲ ਦੇ ਟੈਂਕਰ ਦੀ ਆਹਮਣੇ ਸਾਹਮਣੇ ਤੋਂ ਟੱਕਰ ਹੋ ਗਈl ਟੱਕਰ ਇੰਨੀ ਜਬਰਦਸਤ ਸੀ ਕਿ ਬਲੈਰੋ ਗੱਡੀ ਦੇ ਪਰਖੱਚੇ ਉੱਡ ਗਏ । ਦੱਸਿਆ ਜਾ ਰਿਹਾ ਹੈ ਕਿ ਤੇਲ ਦਾ ਟੈਂਕਰ ਜੋ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਵੱਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਆ ਰਿਹਾ ਸੀ ਤੇ ਸਾਹਮਣੇ ਤੋਂ ਆ ਰਹੀ ਬਲੈਰੋ ਗੱਡੀ ਦੇ ਨਾਲ ਪਿੰਡ ਮਾਂਗੇਵਾਲ ਦੇ ਕੋਲ ਟਕਰਾ ਗਿਆ l ਇਸ ਹਾਦਸੇ ਦੇ ਵਿੱਚ ਬਲੈਰੋ ਗੱਡੀ ਦੇ ਚ ਸਵਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ l ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ ਹੈ l ਹਾਦਸੇ ਤੋਂ ਕੁਝ ਸਮਾਂ ਬਾਅਦ ਸਥਾਨਕ ਵਾਸੀਆਂ ਦੇ ਵੱਲੋਂ 112 ਨੰਬਰ ਤੇ ਕਾਲ ਕੀਤੀ ਗਈ ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ।
ਨੰਗਲ-ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਨੂੰ ਖੂਨੀ ਮਾਰਗ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਆਏ ਦਿਨ ਇਸ ਸੜਕ ਤੇ ਸੜਕੀ ਹਾਦਸੇ ਵਾਪਰ ਰਹੇ ਨੇ , ਜਿਨਾਂ ਦੇ ਵਿੱਚ ਜਾਨ ਅਤੇ ਮਾਲ ਦਾ ਨੁਕਸਾਨ ਹੋ ਰਿਹਾ ਹੈ l ਤਾਜ਼ਾ ਮਾਮਲਾ ਸ੍ਰੀ ਆਨੰਦਪੁਰ ਸਾਹਿਬ ਦੇ ਲਾਗੇ ਪਿੰਡ ਮਾਂਗੇਵਾਲ ਦਾ ਹੈ ਜਿੱਥੇ ਇੱਕ ਬਲੈਰੋ ਗੱਡੀ ਅਤੇ ਇੱਕ ਤੇਲ ਦੇ ਟੈਂਕਰ ਦੀ ਆਹਮਣੇ ਸਾਹਮਣੇ ਤੋਂ ਟੱਕਰ ਹੋ ਗਈ l ਟੱਕਰ ਇਨੀ ਜਬਰਦਸਤ ਹੋਈ ਕਿ ਬਲੈਰੋ ਗੱਡੀ ਦੇ ਪਰਖੱਚੇ ਉੱਡ ਗਏ ਦੱਸਿਆ ਜਾ ਰਿਹਾ ਹੈ ਕਿ ਤੇਲ ਦਾ ਟੈਂਕਰ ਜੋ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਵੱਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਜਾ ਰਿਹਾ ਸੀ ਤੇ ਸਾਹਮਣੇ ਤੋਂ ਆ ਰਹੀ ਬਲੈਰੋ ਗੱਡੀ ਦੇ ਨਾਲ ਪਿੰਡ ਮਾਂਗੇਵਾਲ ਦੇ ਕੋਲ ਟਕਰਾ ਗਿਆ l ਇਸ ਹਾਦਸੇ ਦੇ ਵਿੱਚ ਬਲੈਰੋ ਗੱਡੀ ਦੇ ਚ ਸਵਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈl
ਇਹ ਵੀ ਪੜ੍ਹੋ: Farmer Protest: ਪਟਿਆਲਾ SSP ਨੇ DPRO ਨੂੰ ਮੀਡੀਆ ਕਰਮੀਆਂ ਦੀ ਸੁਰੱਖਿਆ ਨੂੰ ਲੈ ਕੇ ਲਿਖਿਆ ਪੱਤਰ, ਦਿੱਤੀ ਇਹ ਸਲਾਹ
ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ ਹੈ l ਹਾਦਸੇ ਤੋਂ ਕੁਝ ਸਮਾਂ ਵਾਸਥਾਨਕ ਵਾਸੀਆਂ ਦੇ ਵੱਲੋਂ 112 ਨੰਬਰ ਤੇ ਕਾਲ ਕੀਤੀ ਗਈ ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ ਜਿਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਟਰੈਫਿਕ ਨੂੰ ਸੁਚਾਰੂ ਰੂਪ ਦੇ ਵਿੱਚ ਬਹਾਲ ਕਰਵਾਇਆ ਗਿਆ ਸੀ l ਦੱਸ ਦੇਈਏ ਕਿ ਲੰਬੇ ਸਮੇਂ ਤੋਂ ਇਸ ਮਾਰਗ ਨੂੰ ਚੋੜਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਵੀ ਇਸ ਪ੍ਰਤੀ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਆਏ ਦਿਨ ਇਹ ਸੜਕੀ ਹਾਦਸੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ ।