Sri Anandpur Sahib News/ਬਿਮਲ ਸ਼ਰਮਾ : ਨੰਗਲ ਮੁੱਖ ਮਾਰਗ ਤੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ, ਦੇਰ ਰਾਤ ਨੰਗਲ ਦੇ ਨਜ਼ਦੀਕ ਜਵਾਹਰ ਮਾਰਕੀਟ ਦੇ ਕੋਲ ਇੱਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਪਈਆ ਵਾਹਨ ਤੇ ਆਪਣੇ ਘਰ ਵਾਪਸ ਜਾ ਰਹੇ ਪਤੀ ਪਤਨੀ ਨੂੰ ਕਿਸੇ ਅਗਿਆਤ ਵਾਹਨ ਵੱਲੋਂ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮ੍ਰਿਤਕ ਦੇ ਪਤੀ ਨੂੰ ਗੰਭੀਰ ਸੱਟਾਂ ਦੇ ਚਲਦਿਆਂ ਪੀਜੀਆਈ ਰੈਫਰ ਕੀਤਾ ਗਿਆ।
ਗੁੱਸੇ ਵਿੱਚ ਆਏ ਲੋਕਾਂ ਨੇ ਮੌਕੇ ਉੱਤੇ ਜਾਮ ਲਾ ਲਿਆ। ਲੋਕਾਂ ਦਾ ਕਹਿਣਾ ਸੀ ਕਿ ਨੰਗਲ ਨਗਰ ਕੌਂਸਲ ਦੇ ਵੱਲੋਂ ਸ਼ਹਿਰ ਵਿੱਚ ਲਗਾਏ ਗਏ ਕੈਮਰੇ ਜਾਂ ਤਾਂ ਕੰਮ ਨਹੀਂ ਕਰਦੇ ਜਾਂ ਫਿਰ ਉਹਨਾਂ ਕੈਮਰਿਆਂ ਨੂੰ ਆਪਰੇਟ ਕਰਨ ਵਾਲੇ ਬੰਦੇ ਮੌਕੇ ਤੇ ਮੌਜੂਦ ਨਹੀਂ ਹੁੰਦੇ ਜਿਸ ਦੇ ਚਲਦਿਆਂ ਹਾਦਸਿਆਂ ਸਬੰਧੀ ਮੌਕੇ ਉੱਤੇ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ।
ਇਹ ਵੀ ਪੜ੍ਹੋ: Patiala News: ਹਾਈਕੋਰਟ ਵੱਲੋਂ ਪੰਜਾਬ ਸਰਕਾਰ ਸਮੇਤ MLA ਕੁਲਵੰਤ ਸਿੰਘ ਬਾਜ਼ੀਗਰ ਤੇ ਹੋਰਨਾਂ ਨੂੰ ਇੱਕ ਮਾਮਲੇ ਵਿੱਚ ਨੋਟਿਸ ਜਾਰੀ
ਮਾਹੌਲ ਤਨਾਅ ਪੂਰਨ ਹੁੰਦਾ ਦੇਖ ਕੇ ਨੰਗਲ ਦੇ ਐਸਐਚ ਓ ਮੌਕੇ ਤੇ ਪੁੱਜੇ ਅਤੇ ਉਹਨਾਂ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਫੁਟੇਜ ਦੇ ਆਧਾਰ ਤੇ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਜਲਦ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਇਸ ਘਟਨਾ ਵਿੱਚ ਦੋਸ਼ੀ ਗੱਡੀ ਅਤੇ ਉਸ ਗੱਡੀ ਦੇ ਚਾਲਕ ਨੂੰ ਜਲਦ ਫੜਿਆ ਜਾਵੇਗਾ ਜਿਸ ਤੋਂ ਬਾਅਦ ਬੇਸ਼ੱਕ ਧਰਨਾ ਚੁੱਕ ਦਿੱਤਾ ਗਿਆ।
ਇਸ ਦੇ ਨਾਲ ਹੀ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਸੜਕ ਉੱਪਰ ਲਗਾਤਾਰ ਹਾਦਸੇ ਵੱਧਦੇ ਜਾ ਰਹੇ ਹਨ ਪਰੰਤੂ ਪ੍ਰਸ਼ਾਸਨ ਇਹਨਾਂ ਵੱਧ ਰਹੇ ਹਾਦਸਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ।