Home >>Punjab

Sri Guru Angad Dev Ji: ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾਗੱਦੀ ਦਿਵਸ ਅੱਜ, CM ਭਗਵੰਤ ਮਾਨ ਨੇ ਟਵੀਟ ਕਰ ਦਿੱਤੀ ਵਧਾਈ

Sri Guru Angad Dev Ji Gurtagaddi Diwas: ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਵਜੋਂ ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਨੇ ਸਿੱਖ ਧਰਮ ਨੂੰ ਵੱਖਰੀ ਧਾਰਮਿਕ ਪ੍ਰਣਾਲੀ ਵਜੋਂ ਦਰਸਾਇਆ। ਗੁਰਗੱਦੀ ਪਰਿਵਾਰ ਵਿੱਚ ਵਿਰਾਸਤ ਦੀ ਬਜਾਏ ਅਸਲ ਯੋਗਤਾ, ਤੇ ਇਮਾਨਦਾਰੀ ਦੇ ਆਧਾਰ ’ਤੇ ਸੌਂਪੀ ਗਈ ਸੀ।

Advertisement
Sri Guru Angad Dev Ji: ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾਗੱਦੀ ਦਿਵਸ ਅੱਜ, CM ਭਗਵੰਤ ਮਾਨ ਨੇ ਟਵੀਟ ਕਰ ਦਿੱਤੀ ਵਧਾਈ
Riya Bawa|Updated: Sep 22, 2024, 08:37 AM IST
Share

Sri Guru Angad Dev Ji Gurgaddi Diwas: ਸ਼੍ਰੀ ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ।  ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸਨ, ਜਿਨ੍ਹਾਂ ਨੂੰ ਪਹਿਲਾਂ ਭਾਈ ਲਹਿਣਾ ਜੀ ਦੇਨਾਂ ਨਾਲ ਜਾਣਿਆਂ ਜਾਂਦਾ ਸੀ। ਉਨ੍ਹਾਂ ਦਾ ਜਨਮ 31 ਮਾਰਚ 1504 ਈ. ਮਤੇ ਦੀ ਸਰਾਂ (ਸਰਾਏਨਾਗਾ), ਜ਼ਿਲਾ ਮੁਕਤਸਰ ਬਾਬਾ ਫੇਰੂ ਮਲ ਤੇ ਮਾਤਾ ਦਇਆ ਕੌਰ ਜੀ ਦੀ ਕੁਖੋਂ ਹੋਇਆ। ਆਪ ਗੁਰਗੱਦੀ 'ਤੇ 7 ਸਤੰਬਰ 1539 ਤੋਂ 28 ਮਾਰਚ 1552 ਤਕ ਰਹੇ ਸਨ। 

ਜਾਣੋ ਸ਼੍ਰੀ ਗੁਰੂ ਅੰਗਦ ਸਾਹਿਬ ਬਾਰੇ
ਇੱਥੇ ਹੀ ਆਪ ਜੀ ਦਾ ਵਿਆਹ 1519 ਈ ਨੂੰ ਖਡੂਰ ਨਿਵਾਸੀ ਸ਼੍ਰੀ ਦੇਵੀ ਚੰਦ ਦੀ ਬੇਟੀ ਮਾਤਾ ਖੀਵੀ ਜੀ ਦੇ ਨਾਲ ਹੋਇਆ। ਆਪ ਜੀ ਦੇਗ੍ਰਹਿ ਦੋਪੁੱਤਰ ਦਾਸੂ ਜੀ ਅਤੇ ਦਾਤੂ ਜੀ ਦਾ ਜਨਮ ਹੋਇਆ ਅਤੇ ਸਪੁੱਤਰੀਆਂ ਬੀਬੀ ਅਮਰੋਜੀ ਅਤੇ ਬੀਬੀ ਅਨੋਖੀ ਜੀ ਸਨ। ਆਪ ਜੀ ਇਕ ਵਾਰ ਸੰਗਤਾਂ ਸਮੇਤ ਦੇਵੀ ਦੇਦਰਸ਼ਨਾਂ ਲਈ ਜਾ ਰਹੇ ਸਨ। ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਸਾ ਦੀ ਵਾਰ ਦੀ ਪਉੜੀ ਭਾਈ ਜੋਧ ਦੀ ਮੁਖੋਂਸੁਣੀ, ਜਿਸ ਕਰਕੇ ਆਪ ਜੀ ਦੇ ਮਨ 'ਚ ਗੁਰੂ ਦਰਸ਼ਨਾਂ ਦੀ ਤਾਂਘ ਪੈਦਾ ਹੋਗਈ। ਜਦ ਆਪ ਸੰਗਤਾਂ ਨਾਲ ਕਰਤਾਰਪੁਰ ਸਾਹਿਬ ਕੋਲੋਂ ਗੁਜਰ ਰਹੇ ਸਨ, ਤਾਂ ਦਰਸ਼ਨ ਕਰਨ ਲਈ ਗੁਰੂ ਜੀ ਡੇਰੇ ਵਿਚ ਆ ਗਏ ਸਨ। 

ਆਪ ਜੀ ਨੇ ਗੁਰੂ ਜੀ ਦੇ ਪੁੱਛਣ ਉੱਤੇ ਦੱਸਿਆ ਕਿ, ਅਸੀਂ ਸੰਗਤ ਦੇ ਨਾਲ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ ਪਰ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਹੋਈ। ਦਰਸ਼ਨ ਕਰਦੇ ਸਮੇਂ ਆਪ ਜੀ ਨੇ ਗੁਰੂ ਜੀ ਨੂੰ ਕਿਹਾ ਕ੍ਰਿਪਾ ਕਰਕੇ ਸਾਡੇ ਤੇ ਵੀ ਮੇਹਰ ਕਰੋ। 

ਇਹ ਵੀ ਪੜ੍ਹੋ: Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 

ਭਾਈ ਲਹਿਣਾ ਜੀ ਦੇਲਈ ਗੁਰੂ ਪਾਤਸ਼ਾਹ ਜੀ ਦੇਬਚਨ ਅਟੱਲ ਹੋ ਗਏ ਅਤੇ ਆਪ ਗੁਰੂ ਸਾਹਿਬ ਜੀ ਦੇ ਸੇਵਾ 'ਚ ਹਾਜ਼ਰ ਹੁੰਦੇ ਹੋਏ ਆ ਕੇ ਕਰਤਾਰਪੁਰ ਸਾਹਿਬ ਵੱਸ ਗਏ। ਇਹ ਸੇਵਾ ਕਰਦੇ ਹੋਏ ਆਪ ਨੇ ਆਪਾ ਮਿਟਾ ਦਿੱਤਾ ਅਤੇ ਗੁਰੂ ਦਾ ਫਰਮਾਨ ਮੰਨਦੇ ਹੋਏ ਹਰ ਪ੍ਰੀਖਿਆ 'ਚੋਂ ਪਾਰ ਹੋਏ।

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ, ਭਗਤਾਂ ਦੀ ਬਾਣੀ ਤੇ ਆਪਣੀ ਰਚੀ ਬਾਣੀ, ਗੁਰੂ ਨਾਨਕ ਸਾਹਿਬ ਤੇ ਗੁਰੂ ਘਰ ਸਬੰਧੀ ਜੋ ਸਮਾਚਾਰ ਇਕੱਠੇ ਕੀਤੇ, ਉਸ ਨੂੰ ਲਿਖਤੀ ਰੂਪ ਵਿੱਚ ਗੁਰੂ ਅਮਰ ਦਾਸ ਜੀ ਦੇ ਹਵਾਲੇ ਕੀਤੇ ਤੇ ਬਾਣੀ ਤੇ ਸਾਖੀਆਂ ਸੰਭਾਲਣ ਦੀ ਰਵਾਇਤ ਸ਼ੁਰੂ ਕੀਤੀ। ਗੁਰੂ ਅੰਗਦ ਦੇਵ ਜੀ ਨੇ ਗੁਰਗਦੀ ਦਾ ਵਾਰਸ ਥਾਪਣ ਵੇਲੇ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਆਪਣੇ ਪੁੱਤਰਾਂ ਤੇ ਸਿਖਾਂ ਨੂੰ ਕਰੜੀ ਪ੍ਰੀਖਿਆ ਵਿੱਚੋਂ ਲੰਘਾਇਆ। ਗੁਰੂ ਅਮਰਦਾਸ ਜੀ ਨੂੰ ਸਭ ਤੋਂ ਯੋਗ ਵਾਰਸ ਸਮਝ ਕੇ 29 ਮਾਰਚ 1552 ਗੁਰਤਾਗੱਦੀ ਬਖਸ਼ ਕੇ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।

ਇਹ ਵੀ ਪੜ੍ਹੋ Baba Sheikh Farid: ਬਾਬਾ ਫਰੀਦ ਆਗਮਨ ਪੂਰਵ ਮੌਕੇ ਗੁਰੂਦੁਆਰਾ ਮਾਈ ਗੋਦੜੀ ਸਾਹਿਬ ਦਾ ਅਲੌਕਿਕ ਨਜ਼ਾਰਾ, ਰੰਗ ਬਿਰੰਗੀਆਂ ਲੜੀਆਂ ਨਾਲ ਸਜਾਇਆ 
 

CM ਭਗਵੰਤ ਮਾਨ ਦਾ ਟਵੀਟ
CM ਭਗਵੰਤ ਮਾਨ ਨੇ ਟਵੀਟ ਕਰ ਵਧਾਈ ਦਿੱਤੀ ਹੈ। CM ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਹੈ ਕਿ ਸੇਵਾ ਦੇ ਪੁੰਜ, ਗੁਰਮੁਖੀ ਦੇ ਦਾਤੇ, ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ... ਗੁਰੂ ਸਾਹਿਬ ਜੀ ਨੇ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਨੂੰ ਨਿਰਸਵਾਰਥ ਸੇਵਾ ਕਰਨ ਦਾ ਸੰਦੇਸ਼ ਦਿੱਤਾ

Read More
{}{}