Home >>Punjab

ਪਿੰਡ ਹਰੀਕੇ ਕਲਾਂ 'ਚ ਸਰਪੰਚੀ ਦੀ ਚੋਣ ਜਿੱਤੇ ਗੁਰਪ੍ਰੀਤ ਸਿੰਘ ਨੂੰ ਸਰਪੰਚੀ ਤੋਂ ਹਟਾਇਆ

Sri Muktsar Sahib News ਗੁਰਪ੍ਰੀਤ ਸਿੰਘ ਨੂੰ NDPS ਐਕਟ ਤਹਿਤ 3 ਕਿਲੋ ਅਫੀਮ ਦੀ ਰਿਕਵਰੀ ਨੂੰ ਲੈ 10 ਸਾਲ ਦੀ ਸ਼ਜਾ ਹੋਈ ਸੀ। ਇਸ ਸਬੰਧੀ ਕਰੀਬ 3 ਸਾਲ ਦੀ ਸ਼ਜਾ ਭੁਗਤਣ ਉਪਰੰਤ ਮਾਣਯੋਗ ਹਾਈਕੋਰਟ 'ਚੋ ਉਸ ਦੀ ਜਮਾਨਤ ਹੋਈ।

Advertisement
ਪਿੰਡ ਹਰੀਕੇ ਕਲਾਂ 'ਚ ਸਰਪੰਚੀ ਦੀ ਚੋਣ ਜਿੱਤੇ ਗੁਰਪ੍ਰੀਤ ਸਿੰਘ ਨੂੰ ਸਰਪੰਚੀ ਤੋਂ ਹਟਾਇਆ
Manpreet Singh|Updated: Mar 08, 2025, 09:12 AM IST
Share

Sri Muktsar Sahib News(ਅਨਮੋਲ ਸਿੰਘ ਵੜਿੰਗ):  ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਵੱਡੇ ਪਿੰਡ ਹਰੀਕੇ ਕਲਾਂ ਦੀ ਸਰਪੰਚੀ ਨੂੰ ਲੈ ਕੇ ਵੱਡਾ ਫੈਸਲਾ ਆਇਆ ਹੈ। ਇਸ ਮਾਮਲੇ 'ਚ ਸ੍ਰੀ ਮੁਕਤਸਰ ਸਾਹਿਬ ਦੇ ਮਾਣਯੋਗ ਐਸ ਡੀ ਐਮ ਦੀ ਅਦਾਲਤ ਨੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਹਰੀਕੇ ਕਲਾਂ ਦੀ ਪੰਚਾਇਤ ਦੇ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਹੈ। ਇਸ ਫੈਸਲੇ ਤਹਿਤ ਪਿੰਡ ਦੇ ਸਰਪੰਚ ਚੁਣੇ ਗਏ ਗੁਰਪ੍ਰੀਤ ਸਿੰਘ ਨੂੰ ਸਰਪੰਚੀ ਤੋਂ ਉਤਾਰ ਦਿੱਤਾ ਗਿਆ ਹੈ ਅਤੇ ਚੋਣ ਹਾਰੇ ਪ੍ਰਗਟ ਸਿੰਘ ਨੂੰ ਸਰਪੰਚ ਬਣਾ ਦਿੱਤਾ ਗਿਆ ਹੈ। ਇਸ ਨੂੰ ਗੁਰਪ੍ਰੀਤ ਸਿੰਘ ਨੇ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਜਦਕਿ ਪਰਗਟ ਸਿੰਘ ਨੇ ਫੈਸਲੇ ਦਾ ਸਵਾਗਤ ਕੀਤਾ ਹੈ।

ਇਸ ਫੈਸਲੇ ਸਬੰਧੀ ਜਾਣਕਾਰੀ ਦਿੰਦਿਆ ਪ੍ਰਗਟ ਸਿੰਘ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ ਐਨ ਡੀ ਪੀ ਐਸ ਐਕਟ ਤਹਿਤ 3 ਕਿਲੋ ਅਫੀਮ ਦੀ ਰਿਕਵਰੀ ਨੂੰ ਲੈ 10 ਸਾਲ ਦੀ ਸ਼ਜਾ ਹੋਈ ਸੀ। ਇਸ ਸਬੰਧੀ ਕਰੀਬ 3 ਸਾਲ ਦੀ ਸ਼ਜਾ ਭੁਗਤਣ ਉਪਰੰਤ ਮਾਣਯੋਗ ਹਾਈਕੋਰਟ 'ਚੋ ਇਸਦੀ ਜਮਾਨਤ ਹੋਈ। ਨਿਯਮਾਂ ਮੁਤਾਬਿਕ ਐਨ ਡੀ ਪੀ ਐਸ ਐਕਟ ਦਾ ਦੋਸ਼ੀ ਚੋਣ ਨਹੀਂ ਲੜ ਸਕਦਾ। ਇਸ ਤੇ ਉਹਨਾਂ ਨੇ ਚੋਣ ਤੋਂ ਪਹਿਲਾ ਰਿਟਰਨਿੰਗ ਅਫਸਰ ਅਤੇ ਚੋਣ ਕਮਿਸ਼ਨ ਨੂੰ ਵੀ ਸਿਕਾਇਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ। ਜਿਸ ਤੇ ਉਹਨਾਂ ਮਾਣਯੋਗ ਅਦਾਲਤ ਵੱਲ ਰੁਖ ਕੀਤਾ। ਇਸ ਮਾਮਲੇ 'ਚ ਫੈਸਲਾ ਸੁਣਾਇਆ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਤਿੰਨ ਹੋਰ ਮਾਮਲੇ ਜੋ ਨਾਮਜ਼ਦਗੀ ਪੱਤਰ ਵਿੱਚ ਦਿਖਾਏ ਹੀ ਨਹੀਂ ਗਏ। ਇਸ ਸਬੰਧੀ ਪ੍ਰਗਟ ਸਿੰਘ ਨੇ ਮਾਣਯੋਗ ਅਦਾਲਤ ਦਾ ਧੰਨਵਾਦ ਕੀਤਾ।

ਦੂਜੇ ਪਾਸੇ ਗੁਰਪ੍ਰੀਤ ਸਿੰਘ ਨੇ ਇਸ ਕਾਰਵਾਈ ਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਇਹ ਉਸ ਖਿਲਾਫ ਜਾਣਬੁੱਝ ਕੇ ਇਹ ਕਾਰਵਾਈ ਕੀਤੀ ਗਈ ਹੈ।

Read More
{}{}