Home >>Punjab

ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ ਐਸਐਸਪੀ ਵਿਜੀਲੈਂਸ ਸਸਪੈਂਡ: ਸੂਤਰ

Bharat Bhushan Ashu: ਵਿਜੀਲੈਂਸ ਬਿਊਰੋ ਵੱਲੋਂ ਆਸ਼ੂ ਨੂੰ ਅੱਜ ਯਾਨੀ ਸ਼ੁੱਕਰਵਾਰ 6 ਜੂਨ ਨੂੰ ਸਵੇਰੇ ਪੁੱਛਗਿੱਛ ਲਈ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਦਰਅਸਲ, ਲੁਧਿਆਣਾ ਯੂਨਿਟ ਨੇ ਸਰਾਭਾ ਨਗਰ ਵਿੱਚ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਨਾਲ ਸਬੰਧਤ ਘੁਟਾਲੇ ਦੇ ਸਬੰਧ ਵਿੱਚ ਆਸ਼ੂ ਨੂੰ ਤਲਬ ਕੀਤਾ ਗਿਆ ਹੈ।  

Advertisement
ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ ਐਸਐਸਪੀ ਵਿਜੀਲੈਂਸ ਸਸਪੈਂਡ: ਸੂਤਰ
Manpreet Singh|Updated: Jun 06, 2025, 01:09 PM IST
Share

Bharat Bhushan Ashu: ਪੰਜਾਬ ਸਰਕਾਰ ਨੇ ਭਾਰਤ ਭੂਸ਼ਣ ਆਸ਼ੂ ਨੂੰ ਨੋਟਿਸ ਭੇਜੇ ਵਾਲੇ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਅੱਜ ਸਸਪੈਂਡ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਭਾਰਤ ਭੂਸ਼ਣ ਆਸ਼ੂ ਨੂੰ ਵਿਜਲੈਂਸ ਬਿਊਰੋ ਇੱਕ ਸਕੂਲ ਦੇ ਘਟਾਲੇ ਵਿਚ ਸਮਨ ਭੇਜੇ ਗਏ ਸਨ ਉਹ ਖੁਦ ਹੀ ਆਪਣੇ ਪੱਧਰ ਉੱਤੇ ਐਸਐਸਪੀ ਨੇ ਭੇਜੇ ਹਨ। ਜਾਣਕਾਰੀ ਇਹ ਵੀ ਨਿੱਕਲ ਕੇ ਸਹਾਮਣੇ ਆਈ ਹੈ ਕਿ ਭਾਰਤ ਭੂਸ਼ਣ ਆਸ਼ੂ ਤੇ ਐਸਐਸਪੀ ਦੀ ਪਿਛਲੇ ਦਿਨਾਂ ਵਿਚ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ ਅਤੇ ਇਹ ਸੰਮਨ ਉਸਨੇ ਉਸ ਸਮੇਂ ਭੇਜੇ ਜਦੋਂ ਲੁਧਿਆਣਾ ਜ਼ਿਮਨੀ ਚੋਣਾਂ ਦਾ ਪ੍ਰਚਾਰ ਜ਼ੋਰਾਂ ਉੱਤੇ ਹੈ।

ਪੰਜਾਬ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕੋਈ ਮੰਨਸ਼ਾ ਨਹੀਂ, ਕਿ ਭਾਰਤ ਭੂਸ਼ਨ ਆਸੂ ਵਿਰੁੱਧ ਇਸ ਸਮੇਂ ਕੋਈ ਕਦਮ ਚੁੱਕਿਆ ਜਾਵੇ। ਪਰ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੂੰ ਖੁਫੀਆ ਤੰਤਰਾਂ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਕੀ ਭਾਰਤ ਭੂਸ਼ਣ ਆਸੂ ਦੇ ਐਸਐਸਪੀ ਦੀ ਬੀਤੇ ਦਿਨੀ ਇੱਕ ਗੁਪਤ ਮੀਟਿੰਗ ਵੀ ਹੋਈ ਹ ਤੇ ਗੱਲਬਾਤ ਵੀ ਹੋਈ। ਭਾਰਤ ਭੂਸ਼ਨ ਆਸੂ ਨੇ ਖੁਦ ਨੂੰ ਹੀ ਇਹ ਸੰਮਨ ਜਾਣ ਬੁਝ ਕੇ ਐਸਐਸਪੀ ਤੋਂ ਭਿਜਵਾਏ ਹਨ ਤਾਂ ਕਿ ਉਹਨਾਂ ਨੂੰ ਮੌਜੂਦਾ ਚੋਣਾਂ ਵਿੱਚ ਲੋਕਾਂ ਦੀ ਹਮਦਰਦੀ ਮਿਲ ਸਕੇ।

ਦੱਸਦਈਏ ਕਿ ਲੁਧਿਆਣਾ ਦੇ ਨਿਊ ਹਾਈ ਸਕੂਲ 'ਤੇ ਜਾਅਲੀ ਕਮੇਟੀ ਬਣਾ ਕੇ ਕਬਜ਼ਾ ਕਰਨ ਅਤੇ ਫਿਰ ਸਕੂਲ ਦੀ ਜ਼ਮੀਨ ਵੇਚਣ ਅਤੇ ਕਿਰਾਏ 'ਤੇ ਦੇਣ ਦੇ ਮਾਮਲੇ ਵਿੱਚ, ਵਿਜੀਲੈਂਸ ਨੇ ਸਾਬਕਾ ਮੰਤਰੀ ਅਤੇ ਲੁਧਿਆਣਾ ਉਪ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਵਿਜੀਲੈਂਸ ਦੇ ਡੀਐਸਪੀ ਨੇ ਆਸ਼ੂ ਨੂੰ ਇੱਕ ਨੋਟਿਸ ਭੇਜਿਆ, ਜਿਸ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਨਿਊ ਹਾਈ ਸਕੂਲ ਮਾਮਲੇ ਵਿੱਚ 8 ਜਨਵਰੀ ਨੂੰ ਦਰਜ ਕੀਤੀ ਗਈ ਐਫਆਈਆਰ ਵਿੱਚ ਜਾਂਚ ਵਿੱਚ ਸ਼ਾਮਲ ਹੋਣਾ ਪਵੇਗਾ।

Read More
{}{}