Home >>Punjab

Gurdaspur: ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਦੀ ਪਤਨੀ ਦਾ ਬਿਆਨ; ਕਿਹਾ ਉਸ ਨੂੰ ਘਟਨਾ ਬਾਰੇ ਨਹੀਂ ਕੋਈ ਜਾਣਕਾਰੀ

Gurdaspur: ਸੁਖਬੀਰ ਸਿੰਘ ਬਾਦਲ ਉਤੇ ਹਮਲਾ ਵਾਲੇ ਮੁਲਜ਼ਮ ਨਰਾਇਣ ਸਿੰਘ ਚੌੜਾ ਦੀ ਪਤਨੀ ਜਸਮੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

Advertisement
Gurdaspur: ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਦੀ ਪਤਨੀ ਦਾ ਬਿਆਨ; ਕਿਹਾ ਉਸ ਨੂੰ ਘਟਨਾ ਬਾਰੇ ਨਹੀਂ ਕੋਈ ਜਾਣਕਾਰੀ
Ravinder Singh|Updated: Dec 04, 2024, 06:55 PM IST
Share

Gurdaspur: ਸੁਖਬੀਰ ਸਿੰਘ ਬਾਦਲ ਉਤੇ ਹਮਲਾ ਵਾਲੇ ਮੁਲਜ਼ਮ ਨਰਾਇਣ ਸਿੰਘ ਚੌੜਾ ਦੀ ਪਤਨੀ ਜਸਮੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਪਤੀ ਨਰਾਇਣ ਸਿੰਘ ਘਰ ਵਿਚੋਂ ਕਰੀਬ ਪੌਣੇ 6 ਵਜੇ ਨਿਕਲੇ ਸਨ। ਘਰ ਉਤੇ ਇਹ ਬੋਲਕੇ ਗਏ ਸਨ ਕਿ ਸ੍ਰੀ ਦਰਬਾਰ ਸਾਹਿਬ ਵਿੱਚ  ਬਰਸੀ ਦਾ ਕੋਈ ਪ੍ਰੋਗਰਾਮ ਹੈ, ਜਿਸ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਹਨ। ਉਸ ਨੂੰ ਇਸ ਘਟਨਾ ਬਾਰੇ ਕੁਝ ਪਤਾ ਨਹੀਂ ਸੀ।

ਪਹਿਲਾ ਵੀ ਉਨ੍ਹਾਂ ਦਾ ਪਤੀ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਚੰਡੀਗੜ੍ਹ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਾ ਹੈ। ਉਨ੍ਹਾਂ ਨੇ ਜੋ ਵੀ ਕੀਤਾ ਹੈ ਬਿਲਕੁਲ ਗਲਤ ਹੈ। ਕਿਹੜੇ ਹਾਲਾਤ ਵਿੱਚ ਅਜਿਹਾ ਕਦਮ ਚੁੱਕਿਆ ਹੈ ਇਸ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨਰਾਇਣ ਸਿੰਘ ਘਰੋਂ ਕਿਸੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਜਾਣ ਦਾ ਕਹਿ ਕੇ ਗਏ। 

ਮੁਲਜ਼ਮ ਨਰਾਇਣ ਸਿੰਘ ਚੌੜਾ ਦੇ ਘਰ ਪਹੁੰਚੇ ਡੇਰਾ ਬਾਬਾ ਨਾਨਕ ਦੇ ਸਬ ਇੰਸਪੈਕਟਰ ਕੈਲਾਸ਼ ਸਿੰਘ ਨੇ ਦੱਸਿਆ ਕਿ ਸਾਬਕਾ ਡਿਪਟੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਹੋਏ ਹਮਲੇ ਦੇ ਮਾਮਲੇ ਵਿੱਚ ਉਹ ਨਰਾਇਣ ਸਿੰਘ ਚੌੜਾ ਦੇ ਘਰ ਉਤੇ ਆਏ ਹਨ। ਜਿਥੇ ਸਿਰਫ਼ ਉਨ੍ਹਾਂ ਦੀ ਪਤਨੀ ਮੌਜੂਦ ਸਨ। ਬਾਕੀ ਘਰ ਵਿੱਚ ਕੋਈ ਨਹੀਂ ਹੈ।

ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇਗੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਰਾਇਣ ਸਿੰਘ ਦੇ ਦੋ ਬੇਟੇ ਹਨ ਅਤੇ ਦੋਵੇਂ ਹੀ ਵਕੀਲ ਹਨ।

ਕੌਣ ਹੈ ਨਰਾਇਣ ਸਿੰਘ ਚੌੜਾ
ਨਰਾਇਣ ਸਿੰਘ ਚੌੜਾ ਜੋ ਕਿ ਡੇਰੇ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਜਿਸ ਵੱਲੋਂ ਗੋਲੀ ਚਲਾਈ ਗਈ ਹੈ। ਨਰਾਇਣ ਸਿੰਘ ਚੌੜਾ ਨੂੰ ਖਾਲਿਸਤਾਨੀ ਅੱਤਵਾਦੀ ਵਜੋਂ ਜਾਣਿਆ ਜਾਂਦਾ ਹੈ। ਉਹ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਜੁੜਿਆ ਰਿਹਾ ਹੈ। ਉਹ ਚੰਡੀਗੜ੍ਹ ਜੇਲ੍ਹ ਬਰੇਕ ਕਾਂਡ ਦਾ ਵੀ ਮੁਲਜ਼ਮ ਹੈ।

ਦੱਸਿਆ ਗਿਆ ਕਿ ਉਹ ਚੰਡੀਗੜ੍ਹ ਦੇ ਬੁੜੈਲ ਜੇਲ੍ਹ ਬਰੇਕ ਕਾਂਡ ਦਾ ਵੀ ਮੁਲਜ਼ਮ ਸੀ। ਸਾਲ 2004 ਵਿੱਚ ਚਾਰ ਖਾਲਿਸਤਾਨੀ ਅੱਤਵਾਦੀ ਜੇਲ੍ਹ ਤੋੜ ਕੇ ਫਰਾਰ ਹੋ ਗਏ ਸਨ। ਇਲਜ਼ਾਮ ਹੈ ਕਿ ਉਸਨੇ ਇਸ ਘਟਨਾ ਵਿੱਚ ਅੱਤਵਾਦੀਆਂ ਦੀ ਮਦਦ ਕੀਤੀ ਸੀ। ਚਾਰੇ ਕੈਦੀ 94 ਫੁੱਟ ਲੰਬੀ ਸੁਰੰਗ ਪੁੱਟ ਕੇ ਜੇਲ੍ਹ ਤੋਂ ਫਰਾਰ ਹੋ ਗਏ ਸਨ। ਹਾਲਾਂਕਿ ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ : Sukhbir Singh Badal Attack: ਕੌਣ ਹੈ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ?

 

Read More
{}{}