Home >>Punjab

ਅਵਾਰਾ ਸਾਂਢ ਨੇ ਦੋ ਔਰਤਾਂ ‘ਤੇ ਕੀਤਾ ਹਮਲਾ, ਇੱਕ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ

Khanna News: ਪਿੰਡ ਵਾਸੀਆਂ ਮੁਤਾਬਕ ਇਹ ਸਾਂਢ ਪਿਛਲੇ ਕਈ ਹਫ਼ਤਿਆਂ ਤੋਂ ਪਿੰਡ ‘ਚ ਖੁੱਲ੍ਹਾ ਘੁੰਮ ਰਿਹਾ ਸੀ। ਹਰ ਰੋਜ਼ ਕਿਸੇ ਨਾ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕਈ ਵਾਹਨ ਤੋੜ ਚੁੱਕਾ ਹੈ ਤੇ ਲੋਕ ਵਿੱਚ ਡਰ ਦਾ ਮਹੌਲ ਹੈ। ਬੱਚਿਆਂ ਅਤੇ ਬਜ਼ੁਰਗਾਂ ਦੀ ਜ਼ਿੰਦਗੀ ਖ਼ਤਰੇ ‘ਚ ਪੈ ਚੁੱਕੀ ਹੈ।

Advertisement
ਅਵਾਰਾ ਸਾਂਢ ਨੇ ਦੋ ਔਰਤਾਂ ‘ਤੇ ਕੀਤਾ ਹਮਲਾ, ਇੱਕ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ
Manpreet Singh|Updated: Aug 02, 2025, 04:07 PM IST
Share

Khanna News: ਖੰਨਾ ਇਲਾਕੇ ਦੇ ਪਿੰਡ ਲਿਬੜਾ ‘ਚ ਅਵਾਰਾ ਪਸ਼ੂਆਂ ਦਾ ਖ਼ਤਰਾ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਘਟਨਾ ‘ਚ ਇੱਕ ਅਵਾਰਾ ਸਾਂਢ ਨੇ ਦੋ ਔਰਤਾਂ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਇੱਕ 65 ਸਾਲਾ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਦਕਿ ਦੂਜੀ ਔਰਤ ਸਮੇਂ-ਸਿਰ ਘਰ ਅੰਦਰ ਦੌੜ ਗਈ ਅਤੇ ਵੱਡੇ ਹਾਦਸੇ ਤੋਂ ਬਚ ਗਈ।

ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਵੀਡੀਓ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬਜ਼ੁਰਗ ਔਰਤ ਸਰਦਾਰਾਂ ਘਰ ਦੇ ਬਾਹਰ ਬੈਠੀ ਹੋਈ ਸੀ, ਜਦੋ ਇੱਕ ਅਚਾਨਕ ਆਏ ਸਾਂਢ ਨੇ ਉਸ ‘ਤੇ ਹਮਲਾ ਕਰ ਦਿੱਤਾ। ਔਰਤ ਜ਼ਮੀਨ ‘ਤੇ ਡਿੱਗ ਗਈ ਅਤੇ ਸਾਂਢ ਨੇ ਉਸ ‘ਤੇ ਵਾਰ ਕਰਨਾ ਜਾਰੀ ਰੱਖਿਆ। ਨੇੜਲੇ ਲੋਕਾਂ ਨੇ ਹਿੰਮਤ ਦਿਖਾਈ, ਰੋਲਾ ਪਾਇਆ ਅਤੇ ਲਾਠੀਆਂ ਨਾਲ ਸਾਂਢ ਨੂੰ ਭਜਾ ਕੇ ਔਰਤ ਦੀ ਜਾਨ ਬਚਾਈ।

ਇਸ ਹਮਲੇ ਤੋਂ ਕੁਝ ਸਮੇਂ ਬਾਅਦ ਉਹੀ ਸਾਂਢ ਇੱਕ ਹੋਰ ਔਰਤ ਵੱਲ ਵਧਿਆ, ਪਰ ਔਰਤ ਨੇ ਸਮਝਦਾਰੀ ਦਿਖਾਉਂਦੇ ਹੋਏ ਘਰ ‘ਚ ਦੌੜ ਕੇ ਆਪਣੀ ਜਾਨ ਬਚਾ ਲੀ।

ਪਿੰਡ ਵਾਸੀਆਂ ਮੁਤਾਬਕ ਇਹ ਸਾਂਢ ਪਿਛਲੇ ਕਈ ਹਫ਼ਤਿਆਂ ਤੋਂ ਪਿੰਡ ‘ਚ ਖੁੱਲ੍ਹਾ ਘੁੰਮ ਰਿਹਾ ਸੀ। ਹਰ ਰੋਜ਼ ਕਿਸੇ ਨਾ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕਈ ਵਾਹਨ ਤੋੜ ਚੁੱਕਾ ਹੈ ਤੇ ਲੋਕ ਵਿੱਚ ਡਰ ਦਾ ਮਹੌਲ ਹੈ। ਬੱਚਿਆਂ ਅਤੇ ਬਜ਼ੁਰਗਾਂ ਦੀ ਜ਼ਿੰਦਗੀ ਖ਼ਤਰੇ ‘ਚ ਪੈ ਚੁੱਕੀ ਹੈ।

ਜਖ਼ਮੀ ਔਰਤ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਅਤੇ ਪੰਚਾਇਤ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ, ਪਰ ਅਜੇ ਤੱਕ ਕੋਈ ਢੰਗੀ ਕਾਰਵਾਈ ਨਹੀਂ ਹੋਈ।

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਾਂਢ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਪਿੰਡ ‘ਚ ਘੁੰਮ ਰਹੇ ਹੋਰ ਅਵਾਰਾ ਪਸ਼ੂਆਂ ਤੋਂ ਛੁਟਕਾਰਾ ਪਾਉਣ ਲਈ ਕੋਈ ਸਥਾਈ ਹੱਲ ਲੱਭਿਆ ਜਾਵੇ।

Read More
{}{}