Home >>Punjab

Fardikot Students Protest: ਬਾਬਾ ਫਰੀਦ ਯੂਨੀਵਰਸਟੀ ਦੇ ਬਾਹਰ ਵਿਦਿਆਰਥੀਆਂ ਨੇ ਲਗਾਇਆ ਧਰਨਾ

Fardikot Students Protest: ਮਲੋਟ ਵਿੱਚ ਸਥਿਤ ਨਿੱਜੀ ਕਾਲਜ ਮਲੋਟ ਕਾਲਜ ਆਫ਼ ਫਿਜੀਓਥਰੈਪੀ ਕਾਲਜ ਪ੍ਰਬੰਧਕਾਂ ਵੱਲੋਂ ਕਿਸੇ ਕਾਰਨਾਂ ਕਰਕੇ ਕਰੀਬ 3 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਜਿਸ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਦੀ ਪੜਾਈ ਅਗਲੇ ਸੈਸ਼ਨ ਵਿਚ ਕਰੀਬ 3 ਮਹੀਨੇ ਬੀਤ ਜਾਣ ਬਾਅਦ ਵੀ ਸ਼ੁਰੂ ਨਹੀਂ ਹੋ ਸਕੀ ਹੈ।

Advertisement
Fardikot Students Protest: ਬਾਬਾ ਫਰੀਦ ਯੂਨੀਵਰਸਟੀ ਦੇ ਬਾਹਰ ਵਿਦਿਆਰਥੀਆਂ ਨੇ ਲਗਾਇਆ ਧਰਨਾ
Manpreet Singh|Updated: Jan 15, 2024, 08:08 PM IST
Share

Fardikot Students Protest (DEVA NAND SHARMA SHARMA): ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਗੇਟ ਅੱਗੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਪੱਕਾ ਮੋਰਚਾ ਲਗਾ ਕੇ ਯੂਨੀਵਰਸਟੀ ਪ੍ਰਸ਼ਾਸਨ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਪੀਐਸਯੂ ਵੱਲੋਂ ਇਹ ਪੱਕਾ ਮੋਰਚਾ ਉਹਨਾਂ ਵਿਦਿਅਰਥੀਆਂ ਦੇ ਹੱਕਾਂ ਲਈ ਲਗਾਇਆ ਗਿਆ ਹੈ ਜੋ ਆਪਣੀ ਪੜ੍ਹਾਈ ਪੂਰੀ ਕਰਨ ਲਈ ਪਿਛਲੇ ਕਰੀਬ 3 ਮਹੀਨਿਆਂ ਤੋਂ ਯੂਨੀਵਰਸਟੀ ਦੇ ਚੱਕਰ ਲਗਾ ਰਹੇ ਹਨ।

ਵਿਦਿਆਰਥੀਆਂ ਨੇ ਦੱਸਿਆ ਕਿ ਉਹ ਮਲੋਟ ਦੇ ਮਲੋਟ ਕਾਲਜ ਆਫ਼ ਫਿਜੀਓਥਰੈਪੀ ਦੇ ਵਿਦਿਆਰਥੀ ਹਨ ਅਤੇ ਵੱਖ-ਵੱਖ ਸਾਲਾਂ ਵਿਚ ਉਨ੍ਹਾਂ ਵੱਲੋਂ ਕਾਲਜ ਵਿਚ ਪੜਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੇ ਅਗਲੇ ਸਾਲ ਵਿਚ ਦਾਖਲਾ ਲੈਣਾ ਸੀ ਪਰ ਕਾਲਜ ਪ੍ਰਬੰਧਕਾਂ ਵੱਲੋਂ ਕਾਲਜ ਨੂੰ ਇਹ ਕਹਿ ਕਿ ਬੰਦ ਕਰ ਦਿੱਤਾ ਕਿ ਵਿਦਿਆਰਥੀਆ ਨੂੰ ਉਹ ਹੋਰ ਕਾਲਜ ਵਿਚ ਸ਼ਿਫ਼ਟ ਕਰਵਾ ਦੇਣਗੇ।ਉਨ੍ਹਾਂ ਕਿਹਾ ਕਿ ਕਰੀਬ 3 ਮਹੀਨੇ ਬੀਤ ਜਾਣ ਬਾਅਦ ਵੀ ਕਾਲਜ ਵੱਲੋਂ ਉਨ੍ਹਾਂ ਨੂੰ ਕਿਤੇ ਸ਼ਿਫ਼ਟ ਨਹੀਂ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਕਿਤੇ ਵੀ ਹੁਣ ਤੱਕ ਐਡਮਿਸ਼ਨ ਨਹੀਂ ਹੋ ਸਕੀ ਜਿਸ ਕਾਰਨ ਉਨ੍ਹਾਂ ਨੂੰ ਅੱਗੇ ਆਪਣਾ ਭਵਿੱਖ ਧੁੰਦਲਾ ਦਿਸ ਰਿਹਾ ਕਿਉਂਕਿ ਉਨ੍ਹਾਂ ਨੂੰ ਆਪਣੀ ਪੜਾਈ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ।

ਵਿਦਿਆਰਥੀਆਂ ਨੇ ਕਿਹਾ ਕਿ ਇਹ ਕਾਲਜ ਬਾਬਾ ਫ਼ਰੀਦ ਯੂਨੀਵਰਸਿਟੀ ਨਾਲ ਐਫੀਲੇਟਿਡ ਸੀ ਇਸ ਲਈ ਅਸੀਂ ਆਪਣੀ ਫ਼ਰਿਆਦ ਲੈ ਕੇ ਕਈ ਵਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਏ ਹਾਂ ਪਰ ਇੱਥੋਂ ਸਾਂ ਨੂੰ ਹਰ ਵਾਰ ਇੱਕ ਹਫ਼ਤੇ ਬਾਅਦ ਆਉਣ ਦਾ ਕਹਿ ਕੇ ਲਾਰਾ ਲਗਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸੇ ਤੋਂ ਦੁਖੀ ਹੋ ਕੇ ਹੁਣ ਉਨ੍ਹਾਂ ਕੋਲ ਸੰਘਰਸ਼ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਅੱਜ ਅਸੀਂ ਯੂਨੀਵਰਸਿਟੀ ਦੇ ਗੇਟ ਤੇ ਅਣਮਿਥੇ ਸਮੇਂ ਲਈ ਧਰਨਾ ਲੱਗਾ ਲਿਆ ਹੈ ਅਤੇ ਇਹ ਧਰਨਾ ਉਣਾਂ ਚਿਰ ਜਾਰੀ ਰਹੇਂਗਾ ਜਿੰਨਾ ਚਿਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।

ਕੀ ਹੈ ਪੂਰਾ ਮਾਮਲਾ?

ਮਲੋਟ ਵਿੱਚ ਸਥਿਤ ਨਿੱਜੀ ਕਾਲਜ ਮਲੋਟ ਕਾਲਜ ਆਫ਼ ਫਿਜੀਓਥਰੈਪੀ ਕਾਲਜ ਪ੍ਰਬੰਧਕਾਂ ਵੱਲੋਂ ਕਿਸੇ ਕਾਰਨਾਂ ਕਰਕੇ ਕਰੀਬ 3 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਜਿਸ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਦੀ ਪੜਾਈ ਅਗਲੇ ਸੈਸ਼ਨ ਵਿਚ ਕਰੀਬ 3 ਮਹੀਨੇ ਬੀਤ ਜਾਣ ਬਾਅਦ ਵੀ ਸ਼ੁਰੂ ਨਹੀਂ ਹੋ ਸਕੀ ਹੈ। ਜਿਸ ਕਾਰਨ ਇਹਨਾਂ ਵਿਦਿਆਰਥੀਆਂ ਦਾ ਲੱਖਾਂ ਰੁਪਏ ਖ਼ਰਚ ਹੋਣ ਦੇ ਬਾਵਜੂਦ ਭਵਿੱਖ ਖ਼ਤਰੇ ਵਿੱਚ ਚਲਾ ਗਿਆ ਹੈ । ਜੇਕਰ ਯੂਨੀਵਰਸਿਟੀ ਪ੍ਰਸ਼ਾਂਸਨ ਇਹਨਾਂ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ਵਿਚ ਸ਼ਿਫ਼ਟ ਕਰ ਦਿੰਦੀ ਹੈ ਤਾਂ ਇਹ ਵਿਦਿਆਰਥੀ ਆਪਣੀ ਪੜਾਈ ਪੂਰੀ ਕਰ ਸਕਣਗੇ। ਪਰ ਪਿਛਲੇ ਕਰੀਬ 3 ਮਹੀਨਿਆਂ ਤੋਂ ਇਹਨਾਂ ਵਿਦਿਆਰਥੀਆਂ ਨੂੰ ਨਾ ਤਾਂ ਕਾਲਜ ਪ੍ਰਬੰਧਕਾਂ ਅਤੇ ਨਾ ਹੀ ਯੂਨੀਵਰਸਿਟੀ ਪ੍ਰਸ਼ਾਂਸਨ ਨੇ ਕੋਈ ਰਾਹ ਪਾਇਆ ਹੈ।

Read More
{}{}