Home >>Punjab

Sunanda Sharma: ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਸੁਨੰਦਾ ਸ਼ਰਮਾ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

Sunanda Sharma: ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਪੋਸਟ ਸ਼ੇਅਰ ਕਰਕੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ।

Advertisement
Sunanda Sharma: ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਸੁਨੰਦਾ ਸ਼ਰਮਾ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
Ravinder Singh|Updated: Mar 10, 2025, 02:59 PM IST
Share

Sunanda Sharma: ਮਕਬੂਲ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਪੋਸਟ ਸ਼ੇਅਰ ਕਰਕੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਪਿੰਕੀ ਧਾਲੀਵਾਲ ਨੂੰ ਗ੍ਰਿਫ਼ਤਾਰ ਕਰਕੇ ਮਟੌਰ ਥਾਣੇ ਵਿੱਚ ਐਫ.ਆਈ.ਆਰ. ਇਸ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਵੀ ਐਂਟਰੀ ਕੀਤੀ ਸੀ, ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਹੁਕਮਾਂ 'ਤੇ ਐੱਫਆਈਆਰ ਕੀਤੀ ਗਈ ਸੀ।

ਸੁਨੰਦਾ ਸ਼ਰਮਾ ਨੇ ਆਪਣੀ ਪੋਸਟ 'ਚ ਦੱਸਿਆ ਕਿ ਇਹ ਮਾਮਲਾ ਸਿਰਫ਼ ਇਕਰਾਰਨਾਮੇ ਜਾਂ ਪੈਸੇ ਦਾ ਨਹੀਂ ਹੈ, ਸਗੋਂ ਇਹ ਸੰਘਰਸ਼ ਦੀ ਕਹਾਣੀ ਹੈ। ਉਸਨੇ ਲਿਖਿਆ, "ਇਹ ਇੱਕ ਅਜਿਹਾ ਮੁੱਦਾ ਹੈ ਜੋ ਮੈਨੂੰ ਬਿਮਾਰ ਕਰ ਗਿਆ ਅਤੇ ਇਹ ਹਰ ਕਲਾਕਾਰ ਦਾ ਮੁੱਦਾ ਹੈ ਜੋ ਇੱਕ ਮੱਧ ਵਰਗ ਪਰਿਵਾਰ ਤੋਂ ਸੁਪਨੇ ਲੈ ਕੇ ਆਉਂਦਾ ਹੈ ਅਤੇ ਅਜਿਹੇ ਮਗਰਮੱਛਾਂ ਦੇ ਜਾਲ ਵਿੱਚ ਫਸ ਜਾਂਦਾ ਹੈ।

ਇਹ ਸਾਡੇ ਕੋਲੋਂ ਹੱਡ-ਤੋੜ ਮਿਹਨਤ ਕਰਾਉਂਦੇ ਨੇ ਅਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਨੇ ਤੇ ਸਾਨੂੰ ਕਿਸੇ ਮੰਗਤੇ ਵਾਂਗ ਟਰੀਟ ਕਰਦੇ ਨੇ। ਕਹਿੰਦੇ ਨੇ 'ਇਹਨੂੰ ਰੋਟੀ ਪਾਈ ਆ ਮੈਂ, ਚੱਪਲਾਂ ਵਿਚ ਆਈ ਸੀ'...ਹੇ ਵਾਹਿਗੁਰੂ...ਤੇਰੇ ਬਨਾਏ ਬੰਦੇ ਆਪਣੇ ਆਪ ਨੂੰ ਤੇਰੇ ਤੋਂ ਉੱਤੇ ਦਸਦੇ ਹਨ।

ਸੁਨੰਦਾ ਨੇ ਅੱਗੇ ਕਿਹਾ, “ਇਸਨੇ ਮੈਨੂੰ ਮਾਨਸਿਕ ਤੌਰ 'ਤੇ ਇੰਨਾ ਪਰੇਸ਼ਾਨ ਕੀਤਾ ਕਿ ਮੈਂ ਕਮਰੇ ਵਿੱਚ ਰੋਣ ਲੱਗ ਪਈ ਅਤੇ ਕਈ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ ਮੈਂ ਹੱਸਦੀ ਹੋਈ ਲੋਕਾਂ ਦੇ ਸਾਹਮਣੇ ਆਉਂਦੀ ਰਹੀ। ਮੈਂ ਸਮਝ ਗਈ ਕਿ ਜੇ ਮੈਂ ਸਾਰਿਆਂ ਨੂੰ ਦਿਖਾ ਦਿੱਤਾ ਕਿ ਮੈਂ ਰੋ ਰਹੀ ਹਾਂ, ਤਾਂ ਮੈਂ ਇੱਕ ਮਗਰਮੱਛ ਦੇ ਜਾਲ ਵਿੱਚੋਂ ਖਿਸਕ ਜਾਵਾਂਗੀ ਅਤੇ ਦੂਜੇ ਮਗਰਮੱਛ ਦੇ ਜਾਲ ਵਿੱਚ ਫਸ ਜਾਵਾਂਗੀ।”

ਪਤਾ ਨੀਂ ਮੇਰੇ ਵਰਗੇ ਕਿੰਨੇ ਹੀ ਹੋਰ ਬੱਚੇ ਨੇ, ਜਿਹੜੇ ਅਜਿਹੇ ਲੋਕਾਂ ਦੇ ਸ਼ਿਕਾਰ ਹੋਏ ਹਨ, ਸਾਰੇ ਆਓ ਅੱਜ ਬਾਹਰ, ਇਹ ਦੌਰਾ ਸਾਡਾ ਹੈ, ਇਹ ਮਿਹਨਤ ਸਾਡੀ ਹੈ ਤੇ ਇਸਦਾ ਫਲ ਵੀ ਸਾਨੂੰ ਹੀ ਮਿਲਣਾ ਚਾਹੀਦਾ ਹੈ। ਸੁਨੰਦਾ ਨੇ ਆਪਣੀ ਪੋਸਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ : Hola Mohalla: ਸਿੱਖ ਸੰਪਰਦਾ ਦਾ ਪਵਿੱਤਰ ਅਤੇ ਇਤਿਹਾਸਕ ਤਿਉਹਾਰ ਹੋਲਾ ਮਹੱਲਾ, 5 ਨਗਾਰੇ ਵਜਾਉਣ ਨਾਲ ਹੋਇਆ ਸ਼ੁਰੂ

Read More
{}{}