Home >>Punjab

Arvind Kejriwal News: 'ਭਾਜਪਾ ਵਾਲਿਆਂ ਨੂੰ ਨਫ਼ਰਤ ਨਾ ਕਰੋ, ਉਹ ਆਪਣੇ ਹਨ...' ਸੁਨੀਤਾ ਨੇ ਪੜ੍ਹਿਆ ਕੇਜਰੀਵਾਲ ਦਾ ਸੰਦੇਸ਼

Arvind Kejriwal News: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈਡੀ ਹਿਰਾਸਤ ਵਿੱਚੋਂ ਦੇਸ਼ ਵਾਸੀਆਂ ਲਈ ਸੰਦੇਸ਼ ਭੇਜਿਆ।

Advertisement
Arvind Kejriwal News: 'ਭਾਜਪਾ ਵਾਲਿਆਂ ਨੂੰ ਨਫ਼ਰਤ ਨਾ ਕਰੋ, ਉਹ ਆਪਣੇ ਹਨ...' ਸੁਨੀਤਾ ਨੇ ਪੜ੍ਹਿਆ ਕੇਜਰੀਵਾਲ ਦਾ ਸੰਦੇਸ਼
Ravinder Singh|Updated: Mar 23, 2024, 03:03 PM IST
Share

Arvind Kejriwal News: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈਡੀ ਹਿਰਾਸਤ ਵਿੱਚੋਂ ਦੇਸ਼ ਵਾਸੀਆਂ ਲਈ ਸੰਦੇਸ਼ ਭੇਜਿਆ। ਇਹ ਸੰਦੇਸ਼ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪੜ੍ਹ ਕੇ ਸੁਣਾਇਆ ਹੈ।

ਕੇਜਰੀਵਾਲ ਦਾ ਸੰਦੇਸ਼ ਪੜ੍ਹਦਿਆਂ ਸੁਨੀਤਾ ਨੇ ਕਿਹਾ, "...ਮੈਂ ਬਹੁਤ ਸੰਘਰਸ਼ ਕੀਤਾ ਹੈ, ਮੈਂ ਇਸ ਗ੍ਰਿਫਤਾਰੀ ਤੋਂ ਹੈਰਾਨ ਨਹੀਂ ਹਾਂ। ਭਾਰਤ ਦੇ ਅੰਦਰ ਅਤੇ ਬਾਹਰ ਬਹੁਤ ਸਾਰੀਆਂ ਤਾਕਤਾਂ ਹਨ ਜੋ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ। ਸਾਨੂੰ ਚੌਕਸ ਰਹਿਣਾ ਹੋਵੇਗਾ।

ਉਨ੍ਹਾਂ ਨੂੰ ਪਛਾਣ ਕੇ ਹਰਾਉਣਾ ਪਵੇਗਾ... ਦਿੱਲੀ ਦੀਆਂ ਔਰਤਾਂ ਇਹ ਸੋਚ ਰਹੀਆਂ ਹੋਣਗੀਆਂ ਕਿ ਕੇਜਰੀਵਾਲ ਸਲਾਖਾਂ ਪਿੱਛੇ ਹੈ। ਕੌਣ ਜਾਣਦਾ ਹੈ ਕਿ ਉਨ੍ਹਾਂ ਨੂੰ 1000 ਰੁਪਏ ਮਿਲਣਗੇ ਜਾਂ ਨਹੀਂ। ਮੈਂ ਉਨ੍ਹਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੇ ਭਰਾ, ਆਪਣੇ ਪੁੱਤਰ 'ਤੇ ਭਰੋਸਾ ਕਰਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਲਿਖਿਆ ਹੈ ਕਿ ਇੱਕ ਵਾਰ ਮੰਦਰ ਜਾ ਕੇ ਮੇਰੇ ਲਈ ਪ੍ਰਾਰਥਨਾ ਕਰੋ। ਮੈਂ ਜਲਦ ਬਾਹਰ ਆਵਾਂਗਾ। ਮੈਂ ਲੋਹੇ ਵਾਂਗ ਮਜ਼ਬੂਤ ​​ਹਾਂ। ਮੇਰੇ ਜੀਵਨ ਦਾ ਪਲ਼-ਪਲ਼ ਦੇਸ਼ ਲਈ ਹੈ। ਮੇਰਾ ਖ਼ੂਨ ਦਾ ਕਤਰਾ-ਕਤਰਾ ਜਨਤਾ ਲਈ ਹੈ। ਮੇਰਾ ਜਨਮ ਹੀ ਸੰਘਰਸ਼ ਲਈ ਹੋਇਆ ਤੇ ਅਜੇ ਬਹੁਤ ਸੰਘਰਸ਼ ਬਾਕੀ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਜਲਦ ਬਾਹਰ ਆਉਣਗੇ, ਤੁਹਾਡੇ ਲਈ ਕੰਮ ਕਰਨਗੇ।

ਕਰੋੜਾਂ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਹਨ। ਆਮ ਆਦਮੀ ਪਾਰਟੀ ਵਰਕਰਾਂ ਨੂੰ ਅਪੀਲ ਹੈ ਕਿ ਲੋਕ ਸੇਵਾ ਦੇ ਕੰਮ ਨਾ ਰੁਕੇ। ਭਾਜਪਾ ਵਾਲਿਆਂ ਨੂੰ ਨਫ਼ਰਤ ਨਾ ਕਰਿਓ, ਉਹ ਸਾਰੇ ਮੇਰੇ ਭਰਾ ਹਨ। ਕੇਜੀਰਵਾਲ ਨੇ ਲਿਖਿਆ ਕਿ ਦਿੱਲੀ ਦੀਆਂ ਮਾਵਾਂ-ਭੈਣਾਂ ਇਹ ਸੋਚ ਰਹੀਆਂ ਹੋਣਗੀਆਂ ਕਿ 1000 ਰੁਪਿਆ ਮਿਲੇਗਾ ਜਾਂ ਨਹੀਂ। ਭਰੋਸਾ ਰੱਖੋ ਆਪਣੇ ਪੁੱਤਰ ਉੱਪਰ। ਅੱਜ ਤੱਕ ਅਜਿਹਾ ਕਦੇ ਹੋਇਆ ਹੈ ਕਿ ਕੇਜੀਰਵਾਲ ਨੇ ਕੋਈ ਵਾਅਦਾ ਕੀਤਾ ਹੋਵੇ ਤਾਂ ਪੂਰਾ ਨਾ ਹੋਇਆ ਹੋਵੇ। ਮੈਂ ਜਲਦੀ ਹੀ ਵਾਪਸ ਆਵਾਂਗਾ। ਆਪਣਾ ਵਾਅਦਾ ਪੂਰਾ ਕਰਾਂਗਾ। ਤੁਹਾਡਾ ਆਪਣਾ ਭਰਾ, ਅਰਵਿੰਦ।

ਰਾਸ਼ਟਰੀ ਰਾਜਧਾਨੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ 'ਚ 28 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ : Arvind Kejriwal Arrest Live Updates: ਦਿੱਲੀ ਦਾ AAP ਦਫ਼ਤਰ ਸੀਲ, ਬਾਹਰ ਖੜ੍ਹੇ AAP ਦੇ ਲੀਡਰ, PM ਮੋਦੀ 'ਤੇ ਵੱਡੇ ਇਲਜ਼ਾਮ

Read More
{}{}