Home >>Punjab

Tarn Taran Murder News: ਤਰਨਤਾਰਨ ਵਿੱਚ ਇੰਸਟਾਗ੍ਰਾਮ 'ਤੇ ਦੋਸਤੀ ਮਗਰੋਂ ਵਿਆਹੁਤਾ ਨਾਲ ਬਣੇ ਪ੍ਰੇਮ ਸਬੰਧ; ਪਤੀ ਤੇ ਦਿਉਰ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ

Tarn Taran Murder News: ਤਰਨਤਾਰਨ ਵਿੱਚ ਇੰਸਟਾਗ੍ਰਾਮ ਉਤੇ ਹੋਈ ਦੋਸਤੀ ਪ੍ਰੇਮ ਸਬੰਧਾਂ ਵਿੱਚ ਬਦਲੀ ਤਾਂ ਇਸ ਦਾ ਅੰਜਾਮ ਬਹੁਤ ਹੀ ਘਾਤਕ ਨਿਕਲਿਆ।

Advertisement
Tarn Taran Murder News: ਤਰਨਤਾਰਨ ਵਿੱਚ ਇੰਸਟਾਗ੍ਰਾਮ 'ਤੇ ਦੋਸਤੀ ਮਗਰੋਂ ਵਿਆਹੁਤਾ ਨਾਲ ਬਣੇ ਪ੍ਰੇਮ ਸਬੰਧ; ਪਤੀ ਤੇ ਦਿਉਰ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ
Ravinder Singh|Updated: Dec 03, 2024, 07:34 PM IST
Share

Tarn Taran Murder News: ਤਰਨਤਾਰਨ ਵਿੱਚ ਇੰਸਟਾਗ੍ਰਾਮ ਉਤੇ ਹੋਈ ਦੋਸਤੀ ਪ੍ਰੇਮ ਸਬੰਧਾਂ ਵਿੱਚ ਬਦਲੀ ਤਾਂ ਇਸ ਦਾ ਅੰਜਾਮ ਬਹੁਤ ਹੀ ਘਾਤਕ ਨਿਕਲਿਆ। ਰੈਸਟੋਰੈਂਟ ਉਤੇ ਕੰਮ ਕਰਨ ਵਾਲੇ ਇੱਕ ਬੇਟੀ ਦੇ ਬਾਪ ਜਗਜੀਤ ਸਿੰਘ ਉਰਫ਼ ਜੱਜੀ ਨੂੰ ਉਸ ਦੀ ਪ੍ਰੇਮਿਕਾ ਬਲਵਿੰਦਰ ਕੌਰ ਨੇ ਪਤੀ ਤੇ ਦਿਉਰ ਨਾਲ ਮਿਲਕੇ ਅਗਵਾ ਕਰਵਾ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਥਾਣਾ ਸਿਟੀ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਤਿੰਨੋਂ ਮੁਲਜ਼ਮ ਮਾਨਸਾ ਨਾਲ ਸਬੰਧਤ ਹਨ।

ਹਾਲਾਂਕਿ ਉਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਘਟਨਾ ਸੀਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਵਿਧਾਨ ਸਭਾ ਪੱਟੀ ਦੇ ਕਸਬਾ ਸਰਹਾਲੀ ਨਿਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਲੰਬਰ ਦਾ ਕੰਮ ਕਰਦਾ ਹੈ। ਉਸ ਦੇ ਛੋਟੇ ਭਰਾ ਜੱਜੀ ਸਿੰਘ (22 ਦਾ ਪੰਜ ਸਾਲ ਪਹਿਲਾਂ ਨਿਰਮਲ ਕੌਰ ਨਾਲ ਵਿਆਹ ਹੋਇਆ ਸੀ। ਇੱਕ ਬੇਟੀ ਨਿਮਰਤ ਕੌਰ (4) ਦੇ ਪਿਤਾ ਜੱਜੀ ਸਿੰਘ ਪੁੱਟੀ ਸਥਿਤ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ। ਕਰੀਬ ਡੇਢ ਸਾਲ ਪਹਿਲਾ ਜੱਜੀ ਸਿੰਘ ਦੀ ਦੋਸਤੀ ਇੰਸਟਾਗ੍ਰਾਮ ਰਾਹੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾੜਾ ਭਾਈਕੇ ਵਾਸੀ ਹਰਚੰਦ ਸਿੰਘ ਦੀ ਬੇਟੀ ਬਲਵਿੰਦਰ ਕੌਰ ਉਰਫ਼ ਬੇਬੀ ਨਾਲ ਹੋਈ। ਜਿਨ੍ਹਾਂ ਦੀ ਦੋਸਤੀ ਪ੍ਰੇਮ ਸਬੰਧਾਂ ਵਿੱਚ ਬਦਲ ਗਈ।

ਮਾਨਸਾ ਸ਼ਹਿਰ ਨਾਲ ਸਬੰਧਤ ਸੰਦੀਪ ਸਿੰਘ ਨਾਲ ਵਿਆਹੀ ਬੇਬੀ ਨੂੰ ਮਿਲਣ ਲਈ ਜੱਜੀ ਅਕਸਰ ਆਪਣੇ ਭਰਾ ਸੁਖਵਿੰਦਰ ਸਿੰਘ ਨੂੰ ਦੱਸਕੇ ਜਾਂਦਾ ਸੀ। ਐਤਵਾਰ ਨੂੰ ਜੱਜੀ ਸਿੰਘ ਨੂੰ ਉਸ ਦੀ ਪ੍ਰੇਮਿਕਾ ਬੇਬੀ ਦੀ ਫੋਨ ਕਾਲ ਆਈ। ਕਾਲ ਸੁਣਦੇ ਹੀ ਜੱਜੀ ਸਿੰਘ ਉਸ ਨੂੰ ਮਿਲਣ ਚਲਾ ਗਿਆ। ਜੋ ਵਾਪਸ ਪਰਤ ਕੇ ਸਿੱਧਾ ਕੰਮ ਉਤੇ ਪੁੱਜ ਗਿਆ। ਦੇਰ ਰਾਤ ਤਕ ਜੱਜੀ ਸਿੰਘ ਘਰ ਨਹੀਂ ਪਰਤਿਆ ਅਤੇ ਮੋਬਾਈਲ ਬੰਦ ਸੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਹਰਦਿਆਲ ਸਿੰਘ, ਚਾਚਾ ਬਲਵਿੰਦਰ ਸਿੰਘ ਦੇ ਨਾਲ ਤਰਨਤਾਰਨ ਲੱਭਣ ਆਏ। ਬੱਸ ਅੱਡੇ ਨੇੜੇ ਕੁਝ ਰਾਹਗੀਰਾਂ ਨੇ ਦੱਸਿਆ ਕਿ ਮਲਵਈ ਭਾਸ਼ਾ ਬੋਲਣ ਲਈ ਕੁਝ ਲੋਕ ਇੱਕ ਨੌਜਵਾਨ ਦੀ ਕੁੱਟਮਾਰ ਕਰ ਰਹੇ ਹਨ।

ਜੋ ਨੌਜਵਾਨ ਨੂੰ ਅਗ਼ਵਾ ਕਰ ਕਰਕੇ ਲੈ ਗਏ ਹਨ। ਕਸਬਾ ਸਰਹਾਲੀ ਤੋਂ ਮੱਖੂ ਪੁੱਜਦੇ ਹੀ ਪਿੰਡ ਮਾਝਾਵਾਲਾ ਦੇ ਮੋੜ ਉਤੇ ਜੱਜੀ ਸਿੰਘ ਖੂਨ ਨਾਲ ਲਥਪਥ ਪਿਆ ਸੀ। ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਮੁੱਢਲੇ ਇਲਾਜ ਤੋਂ ਬਾਅਦ ਸੋਮਵਾਰ ਦੀ ਰਾਤ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਨਿੱਜੀ ਹਸਪਤਾਲ ਦੌਰਾਨ ਜੱਜੀ ਸਿੰਘ ਦੀ ਮੌਤ ਹੋ ਗਈ। ਥਾਣਾ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨਾਂ ਉਤੇ ਮੁਲਜ਼ਮ ਬਲਵਿੰਦਰ ਕੌਰ ਉਰਫ ਬੇਬੀ ਉਸ ਦੇ ਪਤੀ ਸੰਦੀਪ ਸਿੰਘ ਅਤੇ ਦਿਉਰ ਬੰਟੀ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Read More
{}{}