Home >>Punjab

Tarn Taran News: ਤਰਨਤਾਰਨ 'ਚ ਚੋਰਾਂ ਨੇ 'ਆਪ' ਵਿਧਾਇਕ ਦੇ ਦਫ਼ਤਰ ਨੂੰ ਬਣਾਇਆ ਨਿਸ਼ਾਨਾ

Tarn Taran News:  ਵਿਧਾਇਕ ਡਾ: ਕਸ਼ਮੀਰ ਸਿੰਘ ਸੌਹਲ ਦੇ ਦਫ਼ਤਰ 'ਚ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਚੋਰ ਦਫ਼ਤਰ 'ਚ ਕਦੋਂ ਆਏ, ਇਸ ਦਾ ਕੋਈ ਪਤਾ ਨਹੀਂ ਪਰ ਉਹ ਦਫ਼ਤਰ ਦਾ ਸਾਰਾ ਸਮਾਨ ਚੋਰੀ ਕਰਕੇ ਚਲੇ ਗਏ ਹਨ |

Advertisement
Tarn Taran News: ਤਰਨਤਾਰਨ 'ਚ ਚੋਰਾਂ ਨੇ 'ਆਪ' ਵਿਧਾਇਕ ਦੇ ਦਫ਼ਤਰ ਨੂੰ ਬਣਾਇਆ ਨਿਸ਼ਾਨਾ
Manpreet Singh|Updated: Jun 15, 2024, 09:29 AM IST
Share

Tarn Taran News:  ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਨਾ ਤਾਂ ਉਨ੍ਹਾਂ ਨੂੰ ਪੁਲਿਸ ਦਾ ਡਰ ਹੈ ਅਤੇ ਨਾ ਹੀ ਕਿਸੇ ਲੀਡਰ ਦਾ ਇਸ ਦੀ ਮਿਸਾਲ ਤਰਨਤਾਰਨ ਤੋਂ ਸਾਹਮਣੇ ਆਈ ਹੈ। ਤਰਨਤਾਰਨ ਦੇ ਵਿਧਾਇਕ ਡਾ: ਕਸ਼ਮੀਰ ਸਿੰਘ ਸੌਹਲ ਦੇ ਦਫ਼ਤਰ 'ਚ ਚੋਰਾਂ ਨੇ ਡਾਕਾ ਮਾਰਕੇ ਦਫ਼ਤਰ ਦੇ ਤਿੰਨ ਏ.ਸੀ., ਪੱਖੇ, ਕੁਰਸੀ ਅਤੇ ਇੱਥੋਂ ਤੱਕ ਕਿ ਤਾਰਾਂ ਵੀ ਚੋਰੀ ਕਰ ਲਈਆਂ | ਜਦੋਂ ਪੁਲਿਸ ਨੂੰ ਵਿਧਾਇਕ ਦੇ ਦਫ਼ਤਰ ਵਿੱਚ ਸੂਚਨਾ ਮਿਲੀ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਧਾਇਕ ਡਾ: ਕਸ਼ਮੀਰ ਸਿੰਘ ਸੌਹਲ ਦੇ ਦਫ਼ਤਰ 'ਚ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਚੋਰ ਦਫ਼ਤਰ 'ਚ ਕਦੋਂ ਆਏ, ਇਸ ਦਾ ਕੋਈ ਪਤਾ ਨਹੀਂ ਪਰ ਉਹ ਦਫ਼ਤਰ ਦਾ ਸਾਰਾ ਸਮਾਨ ਚੋਰੀ ਕਰਕੇ ਚਲੇ ਗਏ ਹਨ |

ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ, ਹਾਲਾਂਕਿ ਦਫ਼ਤਰ ਵਿੱਚ ਸੀਸੀਟੀਵੀ ਨਹੀਂ ਲੱਗੇ ਹੋਏ ਹਨ। ਪਰ ਵਿਧਾਇਕ ਦੇ ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ, ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read More
{}{}