Home >>Punjab

Punjab News: ਤਰੁਣ ਚੁੱਘ ਨੇ ਅਰਵਿੰਦ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ; ਈਡੀ ਦੇ ਸੰਮਨ ਨੂੰ ਅਣਗੌਲਿਆ ਕਰਨ ਕੀਤੀ ਨਿਖੇਧੀ

Punjab News: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਉਪਰ ਨਿਸ਼ਾਨਾ ਸਾਧਿਆ।

Advertisement
Punjab News: ਤਰੁਣ ਚੁੱਘ ਨੇ ਅਰਵਿੰਦ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ; ਈਡੀ ਦੇ ਸੰਮਨ ਨੂੰ ਅਣਗੌਲਿਆ ਕਰਨ ਕੀਤੀ ਨਿਖੇਧੀ
Ravinder Singh|Updated: Feb 04, 2024, 06:19 PM IST
Share

Punjab News: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕਾਨੂੰਨੀ ਪ੍ਰਕ੍ਰਿਆ ਵਿੱਚ ਵਾਰ-ਵਾਰ ਰੁਕਾਵਟ ਪੈਦਾ ਕਰਦੇ ਹੋਏ ਈਡੀ ਵੱਲੋਂ ਦਿੱਤੇ ਸੰਮਨਾਂ ਉਪਰ ਜਾਂਚ ਲਈ ਪੇਸ਼ ਨਾ ਹੋਣ ਉਤੇ ਆਪਣੀ ਪ੍ਰਤੀਕ੍ਰਿਆ ਦਿੱਤੀ।

ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਉਪਰ ਘਪਲਿਆਂ ਦੇ ਗੰਭੀਰ ਦੋਸ਼ ਲਗਾਏ। ਤਰੁਣ ਚੁੱਘ ਨੇ ਜਾਰੀ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਜਦੋਂ ਕਾਨੂੰਨੀ ਕਾਰਵਾਈ ਦੇ ਤਹਿਤ ਜਾਂਚ ਏਜੰਸੀਆਂ ਕੇਜਰੀਵਾਲ ਨੂੰ ਸੰਮਨ ਭੇਜਦੀਆਂ ਹਨ ਤਾਂ ਉਹ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਵਾਰ-ਵਾਰ ਭੱਜ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਕੋਲ ਪ੍ਰਦਰਸ਼ਨ ਕਰਨ ਲਈ ਸਮਾਂ ਹੈ ਪਰ ਈਡੀ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਉਸ ਕੋਲ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼ੀਸ਼ ਮਹਿਲ ਵਿੱਚ ਰਹਿਣ ਵਾਲੇ ਖੁਦ ਨੂੰ ਭਾਰਤ ਦੀ ਸੰਵਿਧਾਨਿਕ ਪ੍ਰਕਿਰਿਆਵਾਂ, ਕਾਨੂੰਨ ਵਿਵਸਥਾ ਅਤੇ ਜਾਂਚ ਏਜੰਸੀਆਂ ਤੋਂ ਉੱਪਰ ਸਮਝਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਜਦ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਉੱਪਰ ਸ਼ਰਾਬ ਘੁਟਾਲੇ ਦੇ ਦੋਸ਼ ਲੱਗੇ ਸਨ ਤਾਂ ਆਮ ਆਦਮੀ ਪਾਰਟੀ ਨੇ ਈਡੀ ਦੀ ਕਾਰਵਾਈ ਦਾ ਸਮਰਥਨ ਕੀਤਾ ਸੀ ਪਰ ਕੇਜਰੀਵਾਲ ਖੁਦ ਈਡੀ ਦੇ ਨੋਟਿਸ ਨੂੰ ਅਣਗੌਲਿਆ ਕਰ ਰਹੇ ਹਨ।

ਕੌਮੀ ਜਨਰਲ ਸਕੱਤਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਪੱਸ਼ਟ ਕਰੇ ਕਿ ਜੇ ਸਾਫ ਹਨ ਤਾਂ ਉਹ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਘਬਰਾ ਕਿਉਂ ਰਹੇ ਹਨ? ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਾਜਪਾ ਤੇ ਖਰੀਦੋ ਫਰੋਖਤ ਦਾ ਝੂਠਾ ਦੋਸ਼ ਲਗਾਇਆ ਸੀ ਪਰ ਹੁਣ ਤੱਕ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ। 

ਇਹ ਵੀ ਪੜ੍ਹੋ : Punjab News: ਪੰਜਾਬ ਦੇ ਖਿਡਾਰੀਆਂ ਨੂੰ ਦਿੱਤੀਆਂ ਨੌਕਰੀਆਂ; ਹਰਮਨਪ੍ਰੀਤ ਕੌਰ ਸਮੇਤ 7 ਡੀਐਸਪੀ ਤੇ 4 ਬਣੇ ਪੀਸੀਐਸ

ਕੌਮੀ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਹਰ ਪਾਸੇ ਭ੍ਰਿਸ਼ਟਾਚਾਰ , ਮਾਫੀਆ ਅਤੇ ਅਪਰਾਧੀਆਂ ਦਾ ਗ੍ਰਾਫ ਚਰਮ ਸੀਮਾ ਉਤੇ ਪੁੱਜ ਚੁੱਕਾ ਹੈ।

ਇਹ ਵੀ ਪੜ੍ਹੋ : Punjab News: ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ- ਬਰੀ ਹੋਣ ਤੋਂ ਬਾਅਦ ਵੀ ਕਿੰਨੇ ਕੈਦੀ ਜੇਲ੍ਹ 'ਚ ਹਨ?

Read More
{}{}