Home >>Punjab

ਕਰ ਕਮਿਸ਼ਨਰ ਪੰਜਾਬ ਵੱਲੋਂ ਗਰਗ ਦੀ GST ਸਬੰਧੀ ਕਿਤਾਬ 'GST ਮੈਨੂਅਲ' ਐਡੀਸ਼ਨ 2025 ਜਾਰੀ

ਜੀਐਸਟੀ ਨਿਯਮਾਂ ਦੀ ਸਮਝ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਵਿੱਚ, ਵਰੁਣ ਰੂਜ਼ਮ, ਆਈਏਐਸ, ਕਮਿਸ਼ਨਰ ਸਟੇਟ ਟੈਕਸ ਪੰਜਾਬ ਨੇ ਅੱਜ ਐਚਪੀਐਸ ਘੋਤਰਾ, ਐਡੀਸ਼ਨਲ ਕਮਿਸ਼ਨਰ ਸਟੇਟ ਟੈਕਸ ਨਾਲ ਮਿਲ ਕੇ 'ਜੀਐਸਟੀ ਮੈਨੂਅਲ' ਦਾ ਨਵੀਨਤਮ ਸੰਸਕਰਣ ਜਾਰੀ ਕੀਤਾ।  

Advertisement
ਕਰ ਕਮਿਸ਼ਨਰ ਪੰਜਾਬ ਵੱਲੋਂ ਗਰਗ ਦੀ GST ਸਬੰਧੀ ਕਿਤਾਬ 'GST ਮੈਨੂਅਲ' ਐਡੀਸ਼ਨ 2025 ਜਾਰੀ
Raj Rani|Updated: Apr 10, 2025, 06:59 PM IST
Share

GST Manual(ਰੋਹਿਤ ਬਾਂਸਲ ਪੱਕਾ): ਕਰ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਅਤੇ ਵਧੀਕ ਕਰ ਕਮਿਸ਼ਨਰ ਐਚ.ਪੀ.ਐਸ. ਘੋਤਰਾ ਨੇ ਅੱਜ ਇਥੇ ਐਡਵੋਕੇਟ ਪੀ.ਸੀ. ਗਰਗ ਦੀ ਕਿਤਾਬ 'ਜੀ.ਐਸ.ਟੀ ਮੈਨੂਅਲ' ਦੇ ਸਾਲ 2025 ਐਡੀਸ਼ਨ ਨੂੰ ਰਿਲੀਜ਼ ਕੀਤਾ। ਐਡਵੋਕੇਟ ਪੀ.ਸੀ. ਗਰਗ ਦੁਆਰਾ ਸੇਵਾਮੁਕਤ ਵਧੀਕ ਕਮਿਸ਼ਨਰ ਜੀ.ਐਸ.ਟੀ ਲਵਿੰਦਰ ਜੈਨ, ਸੀ.ਏ. ਰਿਤੇਸ਼ ਗਰਗ, ਅਤੇ ਸੀ.ਏ. ਪੁਨੀਸ਼ ਗਰਗ ਦੇ ਸਹਿਯੋਗ ਨਾਲ ਲਿਖੀ ਗਈ ਇਸ ਕਿਤਾਬ ਵਿੱਚ ਵਸਤਾਂ ਅਤੇ ਸੇਵਾਵਾਂ ਕਰ (ਜੀ.ਐਸ.ਟੀ) ਨਿਯਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ।

ਇਸ ਮੌਕੇ ਕਿਤਾਬ ਦੇ ਲੇਖਕ ਪੀ.ਸੀ. ਗਰਗ ਨੇ ਕਿਹਾ ਕਿ ਜੀ.ਐਸ.ਟੀ ਮੈਨੂਅਲ ਦਾ 2025 ਐਡੀਸ਼ਨ ਜੀ.ਐਸ.ਟੀ ਕਾਨੂੰਨਾਂ ਸਬੰਧੀ ਇੱਕ ਢਾਂਚਾਗਤ ਅਤੇ ਉਪਭੋਗਤਾ-ਅਨੁਕੂਲ  ਪੇਸ਼ ਜਾਣਕਾਰੀ ਪੇਸ਼ ਕਰਦੀ ਹੈ, ਜਿਸ ਵਿੱਚ ਇਸ ਕਰ ਸਬੰਧੀ ਐਕਟ, ਨਿਯਮ, ਸੂਚਨਾਵਾਂ, ਆਦੇਸ਼ ਅਤੇ ਮਾਹਰਾਂ ਦੀਆਂ ਟਿੱਪਣੀਆਂ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਕਾਸ਼ਨ ਨੂੰ ਜੋ ਚੀਜ਼ ਬਾਕੀ ਕਿਤਾਬਾਂ ਨਾਲੋਂ ਵੱਖਰਾ ਕਰਦੀ ਹੈ ਉਹ ਹੈ ਇਸ ਵਿੱਚ ਹਵਾਲਾ ਦੇਣ ਦਾ ਢੰਗ ਹੈ, ਜਿਸ ਅਨੁਸਾਰ ਹਰ ਭਾਗ ਵਿੱਚ ਇਸ ਨਾਲ ਸਬੰਧਤ ਨਿਯਮ ਬਾਰੇ ਜਾਣਕਾਰੀ ਲਈ ਹਵਾਲਾ ਦਿੱਤਾ ਗਿਆ ਹੈ ਤਾਂ ਜੋ ਪੇਸ਼ੇਵਰਾਂ ਅਤੇ ਇਸ ਕਰ ਨਾਲ ਸਬੰਧਤ ਹੋਰ ਧਿਰਾਂ ਲਈ ਸਪਸ਼ਟਤਾ ਅਤੇ ਸੌਖ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੀ.ਐਸ.ਟੀ ਪ੍ਰਬੰਧਾਂ ਦੀ ਵਿਆਪਕ ਸਮਝ ਨੂੰ ਆਸਾਨ ਬਣਾਉਣ ਲਈ ਹਰੇਕ ਭਾਗ ਅਤੇ ਨਿਯਮ ਦੇ ਤਹਿਤ ਸੰਬੰਧਿਤ ਸੂਚਨਾਵਾਂ, ਆਦੇਸ਼ ਅਤੇ ਮਾਹਰਾਂ ਦੀ ਰਾਏ ਪ੍ਰਦਾਨ ਕੀਤੀ ਗਈ ਹੈ। 

ਉਨ੍ਹਾਂ ਅੱਗੇ ਕਿਹਾ ਕਿ ਇਹ ਕਿਤਾਬ ਮਾਰਗਦਰਸ਼ਕ ਸਿਧਾਂਤਾਂ 'ਪ੍ਰਮਾਣਿਕਤਾ, ਸਰਲਤਾ ਅਤੇ ਕਿਫਾਇਤੀ' ਦੇ ਨਾਲ ਤਿਆਰ ਕੀਤੀ ਗਈ ਹੈ ਜੋ ਇਸਨੂੰ ਕਰ ਪ੍ਰੋਫੈਸ਼ਨਲਾਂ, ਕਾਰੋਬਾਰਾਂ ਅਤੇ ਨੀਤੀ ਨਿਰਮਾਤਾਵਾਂ ਲਈ ਇੱਕ ਭਰੋਸੇਯੋਗ ਅਤੇ ਪਹੁੰਚਯੋਗ ਸਰੋਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦਾ ਉਦੇਸ਼ ਜੀ.ਐਸ.ਟੀ ਕਾਨੂੰਨਾਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਹਾਸਿਲ ਕਰਨ ਵਿੱਚ ਇੱਕ ਢੁਕਵੇਂ ਸੰਦਰਭ ਵਜੋਂ ਕੰਮ ਕਰਨਾ ਹੈ। 

ਕਰ ਕਮਿਸ਼ਨਰ ਵਰੁਣ ਰੂਜਮ ਅਤੇ ਵਧੀਕ ਕਰ ਕਮਿਸ਼ਨਰ ਐਚਪੀਐਸ ਘੋਤਰਾ ਨੇ ਇੰਨ੍ਹਾਂ ਲੇਖਕਾਂ ਵੱਲੋਂ ਜੀ.ਐਸ.ਟੀ ਸਬੰਧੀ ਗੁੰਝਲਾਂ ਨੂੰ ਆਸਾਨ ਬਣਾਉਣ ਅਤੇ ਕਰ ਮਾਹਰਾਂ ਅਤੇ ਕਾਰੋਬਾਰਾਂ ਲਈ ਇੱਕ ਲੋੜੀਂਦਾ ਸਾਧਨ ਪ੍ਰਦਾਨ ਕਰਨ ਲਈ ਕੀਤੀ ਗਈ ਕੋਸ਼ਿਸ਼ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। 

ਇੱਥੇ ਜਿਕਰਯੋਗ ਹੈ ਕਿ ਲੇਖਕ ਪੀ.ਸੀ. ਗਰਗ, ਟੈਕਸ ਕਾਨੂੰਨਾਂ ਵਿੱਚ 47 ਸਾਲਾਂ ਦੇ ਤਜਰਬੇ ਵਾਲੇ ਇੱਕ ਪ੍ਰਸਿੱਧ ਵਕੀਲ ਹਨ ਜੋ 1985 ਤੋਂ ਕਾਨੂੰਨੀ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੇ ਸਹਿ-ਲੇਖਕ - ਲਵਿੰਦਰ ਜੈਨ, ਸੀ.ਏ. ਰਿਤੇਸ਼ ਗਰਗ, ਅਤੇ ਸੀ.ਏ. ਪੁਨੀਸ਼ ਗਰਗ - ਜੀਐਸਟੀ ਨਿਯਮਾਂ ਵਿੱਚ ਵਿਆਪਕ ਮੁਹਾਰਤ ਰੱਖਦੇ ਹਨ, ਜਿਸ ਸਦਕਾ ਜੀਐਸਟੀ ਮੈਨੂਅਲ ਪੇਸ਼ੇਵਰਾਂ ਲਈ ਇੱਕ ਲੋੜੀਂਦੀ ਅਤੇ ਅਧਿਕਾਰਤ ਗਾਈਡ ਦਾ ਕੰਮ ਕਰਦੀ ਹੈ।

Read More
{}{}