Home >>Punjab

Fatehgarh Sahib News: ਸਕੂਲ ਦੀ ਗ੍ਰਾਂਟ ਸਬੰਧੀ ਆਰਟੀਆਈ ਪਾ ਕੇ ਮੰਗੀ ਜਾਣਕਾਰੀ ਮਿਲਣ 'ਚ ਦੇਰੀ 'ਤੇ ਅਧਿਆਪਕ ਨੇ ਖੜ੍ਹੇ ਕੀਤੇ ਸਵਾਲ

Fatehgarh Sahib News: ਪਿੰਡ ਕਪੂਰਗੜ੍ਹ ਦੇ ਸਰਕਾਰੀ ਐਲੀਮੈਂਟਰੀ ਸੁਪਰ ਸਮਾਰਟ ਸਕੂਲ ਦੇ ਸੈਂਟਰ ਹੈਡ ਵੱਲੋਂ ਸਕੂਲ ਨੂੰ ਮਿਲੀ 5 ਲੱਖ ਰੁਪਏ ਗਰਾਂਟ ਦੀ ਵਰਤੋਂ ਸਬੰਧੀ ਆਰਟੀਆਈ ਰਾਹੀ ਬੀਡੀਪੀਓ ਦਫ਼ਤਰ ਅਮਲੋਹ ਤੋਂ ਜਾਣਕਾਰੀ ਮੰਗੀ ਗਈ ਸੀ। 

Advertisement
Fatehgarh Sahib News: ਸਕੂਲ ਦੀ ਗ੍ਰਾਂਟ ਸਬੰਧੀ ਆਰਟੀਆਈ ਪਾ ਕੇ ਮੰਗੀ ਜਾਣਕਾਰੀ ਮਿਲਣ 'ਚ ਦੇਰੀ 'ਤੇ ਅਧਿਆਪਕ ਨੇ ਖੜ੍ਹੇ ਕੀਤੇ ਸਵਾਲ
Ravinder Singh|Updated: Nov 27, 2024, 08:30 PM IST
Share

Fatehgarh Sahib News ਫ਼ਤਹਿਗੜ੍ਹ ਸਾਹਿਬ (ਜਗਮੀਤ ਸਿੰਘ): ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਪੂਰਗੜ੍ਹ ਦੇ ਸਰਕਾਰੀ ਐਲੀਮੈਂਟਰੀ ਸੁਪਰ ਸਮਾਰਟ ਸਕੂਲ ਦੇ ਸੈਂਟਰ ਹੈਡ ਟੀਚਰ ਅਨਿਲ ਬਾਂਸਲ ਵੱਲੋਂ ਸਕੂਲ ਨੂੰ ਮਿਲੀ 5 ਲੱਖ ਰੁਪਏ ਗਰਾਂਟ ਦੀ ਵਰਤੋਂ ਸਬੰਧੀ ਆਰਟੀਆਈ ਰਾਹੀ ਬੀਡੀਪੀਓ ਦਫ਼ਤਰ ਅਮਲੋਹ ਤੋਂ ਜਾਣਕਾਰੀ ਮੰਗੀ ਗਈ ਸੀ।

ਪਰ ਇਹ ਜਾਣਕਾਰੀ ਸਮੇਂ ਉਤੇ ਨਾ ਦੇਣ ਉਤੇ ਅਧਿਆਪਕ ਵੱਲੋਂ ਬੀਡੀਪੀਓ ਦਫ਼ਤਰ ਉਤੇ ਸਵਾਲ ਖੜ੍ਹੇ ਕੀਤੇ ਗਏ ਹਨ। ਉਥੇ ਹੀ ਇਸ ਸਬੰਧੀ ਬੀਡੀਪੀਓ ਅਮਲੋਹ ਨੇ ਕਿਹਾ ਕਿ ਸੈਕਟਰੀਆਂ ਦੀ ਬਦਲੀ ਹੋਣ ਕਰਕੇ ਰਿਕਾਰਡ ਦੇਣ ਵਿੱਚ ਸਮਾਂ ਲੱਗਿਆ ਹੈ। ਜਲਦ ਰਿਕਾਰਡ ਦੇ ਦਿੱਤਾ ਜਾਵੇਗਾ। 

ਇਸ ਮੌਕੇ ਗੱਲਬਾਤ ਕਰਦੇ ਹੋਏ ਅਧਿਆਪਕ ਅਨਿਲ ਬਾਂਸਲ ਨੇ ਕਿਹਾ ਕਿ ਪਿੰਡ ਕਪੂਰਗੜ੍ਹ ਦੇ ਸਰਕਾਰੀ ਐਲੀਮੈਂਟਰੀ ਸੁਪਰ ਸਮਾਰਟ ਸਕੂਲ ਨੂੰ ਬਿਲਡਿੰਗ ਦੀ ਉਸਾਰੀ ਲਈ 2020 ਵਿੱਚ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ 05 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ। ਇਸ ਉਤੇ ਉਨ੍ਹਾਂ ਨੇ ਕਿਹਾ ਕਿ ਇਸ ਗ੍ਰਾਂਟ ਦੀ ਵਰਤੋਂ ਕਿਥੇ ਹੋਈ ਹੈ ਇਸ ਦਾ ਨਹੀਂ ਪਤਾ ਚੱਲ ਰਿਹਾ।

ਇਹ ਵੀ ਪੜ੍ਹੋ : Jalandhar Encounter: ਜਲੰਧਰ ਵਿੱਚ ਪੁਲਿਸ ਐਨਕਾਊਂਟਰ, ਪੁਲਿਸ ਅਤੇ ਲਾਰੈਂਸ ਗਰੁੱਪ ਵਿਚਾਲੇ ਚੱਲੀਆਂ ਗੋਲੀਆਂ

ਇਸ ਗ੍ਰਾਂਟ ਦੀ ਵਰਤੋਂ ਕਿਥੇ ਹੋਈ ਹੈ ਜਿਸ ਸਬੰਧੀ ਉਨ੍ਹਾਂ ਵੱਲੋਂ ਬੀਡੀਪੀਓ ਦਫ਼ਤਰ ਅਮਲੋਹ ਨੂੰ ਇਕ ਆਰਟੀਆਈ ਜੂਨ 2024 ਵਿੱਚ ਪਾਈ ਸੀ। ਉਨ੍ਹਾਂ ਨੇ ਕਿਹਾ ਕਿ ਬੀਡੀਪੀਓ ਦਫ਼ਤਰ ਅਮਲੋਹ ਵੱਲੋਂ ਆਰਟੀਆਈ ਦੀ ਜਾਣਕਾਰੀ ਨਹੀਂ ਦਿੱਤੀ ਗਈ।  ਉਥੇ ਹੀ ਇਸ ਸਬੰਧੀ ਗੱਲ ਕਰਦੇ ਹੋਏ ਬੀਡੀਪੀਓ ਅਮਲੋਹ ਮੋਹਿਤ ਕਲਿਆਣ ਨੇ ਕਿਹਾ ਕਿ ਸੈਕਟਰੀ ਬਦਲਣ ਕਰਕੇ ਰਿਕਾਰਡ ਦੇਣ ਵਿੱਚ ਸਮਾਂ ਲੱਗਿਆ ਹੈ। ਜਲਦ ਰਿਕਾਰਡ ਦੇ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : High Court: ਹਾਈ ਕੋਰਟ ਵੱਲੋਂ ਆਸ਼ਾ-ਜਯੋਤੀ ਕੈਂਸਰ ਸਕ੍ਰੀਨਿੰਗ ਵੈਨ ਮਾਮਲੇ 'ਚ ਪੰਜਾਬ ਸਰਕਾਰ ਤੇ ਪੀਜੀਆਈ ਨੂੰ ਨੋਟਿਸ ਜਾਰੀ

Read More
{}{}