Home >>Punjab

Kapurthala Fire News: ਕਪੂਰਥਲਾ 'ਚ ਬੁੱਕ ਸਟੋਰ ਨੂੰ ਲੱਗੀ ਭਿਆਨਕ ਅੱਗ; ਲੱਖਾਂ ਰੁਪਏ ਦਾ ਨੁਕਸਾਨ

Kapurthala Fire News:  ਕਪੂਰਥਲਾ ਦੇ ਸ੍ਰੀ ਸਤਿਆਨਰਾਇਣ ਮੰਦਿਰ ਬਾਜ਼ਾਰ ਵਿੱਚ ਰਾਜੇਸ਼ ਬੁੱਕ ਸਟੋਰ ਉਤੇ ਦੇਰ ਰਾਤ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰੀ। 

Advertisement
Kapurthala Fire News: ਕਪੂਰਥਲਾ 'ਚ ਬੁੱਕ ਸਟੋਰ ਨੂੰ ਲੱਗੀ ਭਿਆਨਕ ਅੱਗ; ਲੱਖਾਂ ਰੁਪਏ ਦਾ ਨੁਕਸਾਨ
Ravinder Singh|Updated: May 25, 2024, 06:53 PM IST
Share

Kapurthala Fire News:  ਕਪੂਰਥਲਾ ਦੇ ਸ੍ਰੀ ਸਤਿਆਨਰਾਇਣ ਮੰਦਿਰ ਬਾਜ਼ਾਰ ਵਿੱਚ ਰਾਜੇਸ਼ ਬੁੱਕ ਸਟੋਰ ਉਤੇ ਦੇਰ ਰਾਤ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਰੈਸੇਕਿਉ ਆਪ੍ਰੇਸ਼ਨ ਚਲਾਉਂਦੇ ਹੋਏ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖ਼ਬਰ ਲਿਖੇ ਜਾਣ ਤੱਕ 4 ਗੱਡੀਆਂ ਇਸਤੇਮਾਲ ਹੋਣ ਤੋਂ ਬਾਅਦ ਰੈਸੇਕਿਉ ਆਪ੍ਰੇਸ਼ਨ ਜਾਰੀ ਹੈ। ਉਥੇ ਦੂਜੇ ਪਾਸੇ ਬੁੱਕ ਸਟੋਰ ਦੇ ਮਾਲਕ ਰਾਜੇਸ਼ ਕੁਮਾਰ ਅਨੁਸਾਰ ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਫਾਇਰ ਬ੍ਰਿਗੇਡ ਦੀ ਟੀਮ ਦੇ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਅਨੁਸਾਰ ਰਾਤ ਲਗਭਗ 2.55 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਾਜੇਸ਼ ਬੁੱਕ ਸਟੋਰ ਉਤੇ ਅੱਗ ਲੱਗ ਗਈ ਹੈ। ਉਨ੍ਹਾਂ ਨੇ ਤੁਰੰਤ ਆਪਣੀ ਟੀਮ ਦੇ ਨਾਲ ਮੌਕੇ ਉਪਰ ਪਹੁੰਚ ਕੇ ਰੈਸੇਕਿਉ ਆਪ੍ਰੇਸ਼ਨ ਚਲਾਇਆ। ਅੱਗ ਬੁਝਾਉਣ ਦੇ ਯਤਨ ਜਾਰੀ ਹਨ ਅਤੇ ਕਾਫੀ ਹੱਦ ਤੱਕ ਅੱਗ ਉਪਰ ਕਾਬੂ ਪਾ ਲਿਆ ਗਿਆ ਹੈ।

ਦੂਜੇ ਪਾਸੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਉਥੇ ਦੂਜੇ ਪਾਸੇ ਇਸ ਘਟਨਾ ਵਿੱਚ ਆਸਪਾਸ ਦੀਆਂ ਦੁਕਾਨਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਿਆ ਹੈ।

ਇਹ ਵੀ ਪੜ੍ਹੋ : Lok Sabha Election 2024 Voting Live: ਅੱਜ 8 ਸੂਬਿਆਂ ਦੀਆਂ 58 ਸੀਟਾਂ 'ਤੇ ਵੋਟਿੰਗ ਜਾਰੀ, 9 ਵਜੇ ਤੱਕ 10.82% ਵੋਟਿੰਗ ਹੋਈ

ਬੁੱਕ ਸਟੋਰ ਦੇ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਾਤ ਲਗਭਗ 2.45 ਵਜੇ ਉਨ੍ਹਾਂ ਨੇ ਕਿਸੇ ਗੁਆਂਢੀ ਟੇਲਰ ਨੇ ਫੋਨ ਉਤੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗੀ ਹੋਈ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਖੁਦ ਵੀ ਮੌਕੇ ਉਪਰ ਪਹੁੰਚ ਗਏ।

ਦੂਜੇ ਪਾਸੇ ਅਬੋਹਰ ਫਾਜ਼ਿਲਕਾ ਰੋਡ ਉਤੇ ਇੱਕ ਬਾਰਦਾਨੇ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ ਤੇ ਅੱਗ ਬੁਝਾਉਣ ਵਿੱਚ ਜੁੱਟ ਗਈਆਂ। ਦੱਸ ਦੇਈਏ ਕਿ ਕਰੀਬ 10 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਅੱਗ ਨੂੰ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਤੇ ਸੰਚਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਪਾਇਆ ਹੈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Read More
{}{}