Home >>Punjab

AAP ਪੰਜਾਬ ਦੇ ਸੰਗਠਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ

AAP Punjab New Team: ਮਨੀਸ਼ ਸਿਸੋਦੀਆ ਵੱਲੋਂ ਐਕਸ ਉੱਤੇ ਪੋਸਟ ਕਰਦਿਆਂ ਲਿਖਿਆ ਗਿਆ ਹੈ ਕਿ ਇਹ ਕੋਈ ਤਬਦੀਲੀ ਨਹੀਂ ਹੈ, ਇਹ ਇੱਕ ਸੰਕਲਪ ਹੈ। ਆਮ ਆਦਮੀ ਪਾਰਟੀ ਹੁਣ ਇਹ ਸੰਗਠਿਤ ਸੋਚ ਅਤੇ ਇਮਾਨਦਾਰ ਰਾਜਨੀਤੀ ਨੂੰ ਹਰ ਪਿੰਡ, ਹਰ ਨੌਜਵਾਨ, ਹਰ ਪਰਿਵਾਰ ਤੱਕ ਲੈ ਜਾਵੇਗਾ।

Advertisement
AAP ਪੰਜਾਬ ਦੇ ਸੰਗਠਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ
Manpreet Singh|Updated: May 31, 2025, 02:15 PM IST
Share

AAP Punjab New Team: ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸੰਗਠਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਕੀਤਾ ਹੈ। ਪਾਰਟੀ ਨੇ ਜ਼ਮੀਨੀ ਪੱਧਰ ਦੀ ਆਮ ਆਦਮੀ ਪਾਰਟੀ ਨਾਲ ਜੁੜੇ ਪਾਰਟੀ ਵਰਕਰਾਂ ਨੂੰ ਸੰਗਠਨ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੈ। ਪਾਰਟੀ ਨੇ 5 ਜੁਝਾਰੂ ਵਿਧਾਇਕਾਂ ਨੂੰ ਸੂਬਾ ਉਪ ਪ੍ਰਧਾਨ, 9 ਆਗੂਆਂ ਨੂੰ ਜਨਰਲ ਸਕੱਤਰ ਅਤੇ ਸਕੱਤਰ , 13 ਲੋਕ ਸਭਾ ਹਲਕਿਆਂ ਵਿੱਚ ਨਵੇਂ ਇੰਚਾਰਜ ਨੂੰ ਜ਼ਿੰਮੇਵਾਰੀ ਸੌਂਪੀ ਹੈ। ਇਸੇ ਨਾਲ ਹੀ ਪਾਰਟੀ ਨੇ 27 ਹਲਕਿਆਂ ਦੇ ਜ਼ਿਲ੍ਹਾ ਇੰਚਾਰਜ ਲਗਾਏ ਹਨ। 

ਮਨੀਸ਼ ਸਿਸੋਦੀਆ ਵੱਲੋਂ ਐਕਸ ਉੱਤੇ ਪੋਸਟ ਕਰਦਿਆਂ ਲਿਖਿਆ ਗਿਆ ਹੈ ਕਿ ਇਹ ਕੋਈ ਤਬਦੀਲੀ ਨਹੀਂ ਹੈ, ਇਹ ਇੱਕ ਸੰਕਲਪ ਹੈ। ਆਮ ਆਦਮੀ ਪਾਰਟੀ ਹੁਣ ਇਹ ਸੰਗਠਿਤ ਸੋਚ ਅਤੇ ਇਮਾਨਦਾਰ ਰਾਜਨੀਤੀ ਨੂੰ ਹਰ ਪਿੰਡ, ਹਰ ਨੌਜਵਾਨ, ਹਰ ਪਰਿਵਾਰ ਤੱਕ ਲੈ ਜਾਵੇਗਾ। ਅੱਗੇ ਲਿਖਿਆ ਗਿਆ ਹੈ ਕਿ...ਅਰਵਿੰਦ ਕੇਜਰੀਵਾਲ ਦਾ ਸੁਪਨਾ ਅਤੇ ਭਗਵੰਤ ਮਾਨ ਦਾ ਸੰਕਲਪ ਰਾਜਨੀਤੀ ਨੂੰ ਸੇਵਾ ਦਾ ਮਾਧਿਅਮ ਬਣਾਉਣਾ ਹੈ, ਸੱਤਾ ਦਾ ਨਹੀਂ। ਨਵੀਂ ਟੀਮ ਦਾ ਹਰ ਮੈਂਬਰ ਸਿਰਫ਼ ਇੱਕ ਜ਼ਿੰਮੇਵਾਰ ਅਧਿਕਾਰੀ ਨਹੀਂ ਹੋਵੇਗਾ; ਉਹ ਸਰਕਾਰ ਅਤੇ ਜਨਤਾ ਵਿਚਕਾਰ, ਜਵਾਬਦੇਹੀ ਅਤੇ ਵਿਸ਼ਵਾਸ ਵਿਚਕਾਰ ਇੱਕ ਪੁਲ ਹੋਣਗੇ।

ਉਨ੍ਹਾਂ ਨੇ ਅੱਗੇ ਲਿਖਿਆ ਕਿ.. ਅਸੀਂ ਅਗਲੀਆਂ ਚੋਣਾਂ ਲਈ ਰਾਜਨੀਤੀ ਨਹੀਂ ਬਣਾ ਰਹੇ, ਸਗੋਂ ਅਗਲੇ 25 ਸਾਲਾਂ ਲਈ, ਜਿੱਥੇ ਹਰ ਵਰਕਰ ਵਿਚਾਰਾਂ ਦੁਆਰਾ ਪ੍ਰੇਰਿਤ ਹੋਵੇਗਾ ਅਤੇ ਜਨਤਕ ਸੇਵਾ ਲਈ ਜੀਵੇਗਾ। ਸਾਰੇ ਸਾਥੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ। ਤੁਹਾਡੀ ਨਿਯੁਕਤੀ ਪੰਜਾਬ ਵਿੱਚ ਸ਼ੁਰੂ ਹੋਈ ਇਤਿਹਾਸਕ ਤਬਦੀਲੀ ਦਾ ਹਿੱਸਾ ਬਣਨ ਦਾ ਇੱਕ ਮੌਕਾ ਹੈ। ਤੁਹਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਜਦੋਂ ਕੋਈ ਪਾਰਟੀ ਚੋਣ ਜਿੱਤਦੀ ਹੈ, ਤਾਂ ਸਰਕਾਰ ਬਣਦੀ ਹੈ। ਪਰ ਜਦੋਂ ਵਿਚਾਰਧਾਰਾ ਜਿੱਤਦੀ ਹੈ... ਤਾਂ ਇੱਕ ਸੰਗਠਨ ਬਣਦਾ ਹੈ। 

Read More
{}{}