Phagwara News: ਫਗਵਾੜਾ ਦੇ ਸਤਨਾਮਪੁਰਾ ਵਿੱਚ ਨੌਸਰਬਾਜ਼ ਮੋਬਾਈਲ ਦੀ ਦੁਕਾਨ ਤੋਂ ਬੜੀ ਹੀ ਚਲਾਕੀ ਨਾਲ 2 ਮਹਿੰਗੇ ਫੋਨ ਲੈ ਕੇ ਫ਼ਰਾਰ ਹੋ ਗਿਆ ਜਿਸ ਦੀ ਸੂਚਨਾ ਦੁਕਾਨ ਮਾਲਕ ਨੇ ਪੁਲਿਸ ਨੂੰ ਦੇ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਮੋਹਿਤ ਬਾਂਗਾ ਨੇ ਦੱਸਿਆ ਕਿ ਸਤਨਾਮਪੁਰਾ ਵਿੱਚ ਬਾਂਗਾ ਟੈਲੀਕਾਮ ਦੇ ਨਾਮ ਉਤੇ ਉਨ੍ਹਾਂ ਦੀ ਮੋਬਾਇਲ ਸ਼ਾਪ ਹੈ ਉਸ ਦੇ ਪਿਤਾ ਜੀ ਦੁਕਾਨ ਉਤੇ ਮੌਜੂਦ ਸਨ ਤਾਂ ਕਰੀਬ ਸਾਢੇ ਕ ਬਾਰਾਂ ਵਜੇ ਕਾਰ ਵਿਚ ਇਕ ਵਿਅਕਤੀ ਆਉਂਦਾ ਹੈ ਅਤੇ ਆਈ ਫੋਨ ਖਰੀਦਣ ਦੀ ਗੱਲ ਕਰਦਾ ਹੈ।
ਉਸ ਦੇ ਪਿਤਾ ਜੀ ਵੱਲੋਂ 2 ਮੋਬਾਇਲ ਫੋਨ ਉਸ ਨੂੰ ਦਿਖਾਏ ਗਏ, ਜਿਨ੍ਹਾਂ ਦੀ ਕੀਮਤ ਇਕ 1 ਲੱਖ 12 ਹਜ਼ਾਰ ਰੁਪਏ ਬਣਦੀ ਹੈ। ਮੋਬਾਇਲ ਪਸੰਦ ਕਰਨ ਤੋਂ ਬਾਅਦ ਉਕਤ ਵਿਅਕਤੀ ਆਨਲਾਈਨ ਪੇਮੈਂਟ ਕਰਨ ਲਈ ਕਹਿੰਦਾ ਹੈ ਜਿਸ ਦੇ ਚੱਲਦਿਆਂ ਉਸ ਨੂੰ ਦੁਕਾਨ ਦਾ ਸਕੈਨਰ ਦਿੱਤਾ ਜਾਂਦਾ ਹੈ ਉਕਤ ਵਿਅਕਤੀ ਆਪਣੇ ਫੋਨ ਉਤੇ ਸਕੈਨਰ ਸਕੈਨ ਕਰਕੇ ਮੋਬਾਇਲ ਦੀ ਕੀਮਤ ਲਿਖ ਕੇ ਦਿਖਾ ਦਿੰਦਾ ਹੈ ਪਰ ਪੈਸੇ ਮਿਲਣ ਦਾ ਉਨ੍ਹਾਂ ਨੂੰ ਕੋਈ ਵੀ ਮੈਸਜ ਨਹੀਂ ਆਉਂਦਾ ਇੰਨੇ ਨੂੰ ਉਹ ਨੌਸਰਬਾਜ਼ ਕਾਰ ਵਿੱਚ ਬੈਠ ਕੇ ਫਰਾਰ ਗਿਆ।
ਇਹ ਵੀ ਪੜ੍ਹੋ : Gidderbaha News: ਖਾਣਾ ਖਾਣ ਮਗਰੋਂ ਮਾਂ-ਪੁੱਤ ਦੀ ਮੌਤ ਤੇ ਪਿਤਾ ਦੀ ਨਾਜ਼ੁਕ ਹਾਲਤ ਮਾਮਲੇ ਵਿੱਚ ਆਇਆ ਨਵਾਂ ਮੋੜ
ਦੁਕਾਨਦਾਰ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਵੱਲੋਂ ਕੈਮਰੇ ਚੈੱਕ ਕੀਤੇ ਤਾਂ ਕਾਰ ਵਿਚ ਉਸ ਦੇ ਨਾਲ ਇਕ ਔਰਤ ਵੀ ਬੈਠੀ ਹੋਈ ਦਿਖਾਈ ਦੇ ਰਹੀ ਹੈ। ਪੀੜਤ ਵੱਲੋਂ ਇਸ ਸਬੰਧੀ ਪੁਲਿਸ ਨੂੰ ਇਕ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦਾ ਜਨਮਦਿਨ ਮਨਾਇਆ ਗਿਆ, ਖੂਨਦਾਨ ਕੈਂਪ ਲਗਾਇਆ ਗਿਆ